ਚਾਈਨਾ ਨਾਲ ਡੋਨਲ ਟਰੰਪ ਦੀ ਟੈਰੀਫ ਵਾਰ ਵਧੀ
ਚਾਈਨਾ ਨਾਲ Donald ਟਰੰਪ ਦੀ ਟੈਰਿਫ War ਹੋਰ ਵਧਦੀ ਜਾ ਰਹੀ ਹੈ। ਇਸ ਵਿੱਚ ਦੁਨੀਆਂ ਦੇ 75 ਮੁਲਕਾਂ ਨੂੰ ਟੈਰਿਫ ਤੋਂ ਰਾਹਤ ਦਿੱਤੀ ਗਈ ਤੇ ਉੱਥੇ ਦੂਜੇ ਪਾਸੇ ਚਾਈਨਾ ‘ਤੇ 125 ਫੀਸਦੀ ਹੋਰ ਵਧਾ ਦਿੱਤਾ ਗਿਆ ਹੈ। ਬਾਕੀ ਦੇਸ਼ਾਂ ਵਿੱਚ ਮਹਿਜ 10 ਪ੍ਰਤੀਸ਼ਤ ਟੈਰਿਫ ਲੱਗੇਗਾ। ਟਰੰਪ ਦੇ ਇਸ ਕਦਮ ਦੇ ਨਾਲ ਅਮਰੀਕੀ ਚੀਜ਼ਾਂ ਉੱਪਰ 84ਪ੍ਰਤੀਸ਼ਤ ਟੈਰਿਫ ਦਾ ਐਲਾਨ ਕੀਤਾ ਗਿਆ ਹੈ। ਟਰੰਪ ਦੇ ਇਸ ਐਲਾਨ ਤੋਂ ਬਾਅਦ ਅਮਰੀਕੀ ਸਟੋਕ ਐਕਸਚੇਂਜ ਵਿੱਚ ਲਗਭਗ ਸੱਤ ਫੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ।
ਟਰੰਪ ਵੱਲੋਂ ਇੱਕ ਹੋਰ ਐਲਾਨ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ 75 ਮੁਲਕਾਂ ਉੱਤੇ ਵਪਾਰਿਕ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਤੇ ਉੱਤੇ 90 ਦਿਨਾਂ ਵਾਸਤੇ ਵਾਧਾ ਟੈਰੀਫ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਦੁਨੀਆਂ ਭਰ ਦੇ 75 ਮੁਲਕਾਂ ਨੂੰ ਰਾਹਤ ਮਿਲੀ ਹੈ, ਪਰ ਦੂਜੇ ਪਾਸੇ ਚਾਈਨਾ ਨਾਲ Tariff War ਵੱਧਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਚਾਈਨਾ ਨੇ ਅਮਰੀਕੀ ਚੀਜ਼ਾਂ ਉੱਤੇ 84 ਫੀਸਦੀ ਦਾ ਟੈਰਿਫ ਲਗਾਣ ਦਾ ਐਲਾਨ ਕੀਤਾ ਸੀ, ਪਰ ਉਸ ਤੋਂ ਬਾਅਦ ਅਮਰੀਕਾ ਵੱਲੋਂ 104 ਫੀਸਦੀ ਟੈਰੀਫ ਕਰ ਦਿੱਤਾ ਗਿਆ । ਅਮਰੀਕਾ ਦੀਆਂ ਚੀਜ਼ਾਂ ਤੇ ਚੀਨ ਦਾ ਟੈਰਿਫ 11 ਅਪ੍ਰੈਲ ਤੋਂ ਲਾਗੂ ਹੋਵੇਗਾ।