ਥਾਣਾ ਕੰਟੋਨਮੈਂਟ ਵੱਲੋਂ ਗੁਮ ਹੋਇਆ ਨਾਬਾਲਗ ਲੜਕਾ ਮਥੂਰਾ ਯੂ.ਪੀ ਤੋਂ ਕੀਤਾ ਬ੍ਰਾਮਦ
ਮੁੱਕਦਮਾ ਨੰਬਰ 190 ਮਿਤੀ 10.09.2025 ਜੁਰਮ 127(6) BNS ਥਾਣਾ ਕੰਟੋਨਮੈਂਟ ਅੰਮ੍ਰਿਤਸਰ
ਇਹ ਮੁਕੱਦਮਾਂ ਮਿਤੀ 10.09.2025 ਨੂੰ ਮੁਦੱਈ ਜਤਿੰਦਰ ਕੁਮਾਰ ਵਾਸੀ ਪਿੰਡ ਅਦਲੀਵਾਲਾ ਥਾਣਾ ਰਾਜਾਸਾਸੀ ਜਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਮੇਰਾ ਲੜਕਾ ਉਮਰ 14 ਸਾਲ ਹੈ। ਜੋ ਮੇਰਾ ਬੇਟਾ 9 ਵੀ ਕਲਾਸ ਵਿੱਚ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਪਲਾਹ ਸਾਹਿਬ ਰੋਡ,ਅੰਮ੍ਰਿਤਸਰ ਵਿਖੇ ਪੜਦਾ ਹੈ। ਜੋ ਅੱਜ ਰੋਜਾਨਾ ਦੀ ਤਰ੍ਹਾ ਉਹ ਆਪਣੇ ਪੇਪਰ ਦੇਣ ਲਈ ਸਕੂਲ ਪਲਾਹ ਸਾਹਿਬ ਰੋਡ ਆਇਆ ਸੀ। ਜੋ ਸਕੂਲ ਨਹੀ ਗਿਆ ਅਤੇ ਸਕੂਲ ਤੋਂ ਬਾਅਦ ਘਰ ਨਹੀ ਆਇਆ ਜਿਸ ਪਾਸ ਕੋਈ ਮੋਬਾਇਲ ਫੋਨ ਨਹੀਂ ਹੈ। ਅਸੀ ਉਸਦੀ ਭਾਲ ਹੁਣ ਤੱਕ ਆਪਣੇ ਤੋਰ ਤੋਂ ਆਪਣੇ ਰਿਸਤੇਦਾਰਾ ਪਾਸ ਕਰਦਾ ਰਿਹਾ ਹਾ ਉਸ ਦਾ ਕੋਈ ਪੱਤਾ ਨਹੀ ਲੱਗਿਆ। ਜੋ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਬੇਟੇ ਦਨਸ਼ਬੀਰ ਨੂੰ ਉਸਦੀ ਮਰਜੀ ਤੋਂ ਬਿਨਾ ਕਿਸੇ ਜਗ੍ਹਾ ਤੇ ਰੋਕ ਕੇ ਰੱਖਿਆ ਹੋਇਆ ਹੈ ਮੇਰੇ ਬੇਟੇ ਦੀ ਭਾਲ ਕੀਤੀ ਜਾਵੇ।

ਮੁੱਖ ਅਫ਼ਸਰ ਥਾਣਾ ਕੰਟੋਨਮੈਂਟ,ਅੰਮ੍ਰਿਤਸਰ ਸਬ-ਇੰਸਪੈਕਟਰ ਜਤਿੰਦਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਤੇਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਪੁਲਿਸ ਪਾਰਟੀ ਵੱਲੋ ਸੀ.ਸੀ.ਟੀ.ਵੀ ਕੈਮਰੇ ਚੈਕ ਕੀਤੇ ਗਏ ਜੋ ਪਤਾ ਕੈਮਰਿਆ ਰਾਹੀਂ ਪਤਾ ਲੱਗਾ ਕਿ ਲੜਕਾ ਰੇਲਵੇ ਸਟੇਸ਼ਨ ਅੰਮ੍ਰਿਤਸਰ ਗਿਆ ਹੈ ਜਿਸ ਤੇ ਟਿਕਟ ਕਾਊਂਟਰ ਤੋਂ ਪਤਾ ਕਰਨ ਤੇ ਪਤਾ ਲੱਗਾ ਕਿ ਲੜਕਾ ਨੇ ਮਥੁਰਾ ਦੀ ਟਿਕਟ ਲਈ ਹੈ, ਜਿਸਤੇ ਜੀ.ਆਰ.ਪੀ ਨਾਲ ਸੰਪਰਕ ਕੀਤਾ ਗਿਆ, ਜਿੰਨਾਂ ਨੇ ਇਤਲਾਹ ਦਿੱਤੀ ਕਿ ਲੜਕਾ ਰੇਲਵੇ ਸਟੇਸ਼ਨ ਪਰ ਮਿਲ ਗਿਆ ਹੈ ਜਿਸਤੇ ਲੜਕੇ ਦੇ ਮਾਤਾ ਪਿਤਾ ਨੂੰ ਇਤਲਾਹ ਦਿਤੀ ਅਤੇ ਲੜਕੇ ਨੂੰ ਅੱਜ ਜਿਲ੍ਹਾ ਮਥੁਰਾ ਯੂ.ਪੀ ਤੋਂ ਲਿਆਦਾ ਗਿਆ।