Canada:- ਸਾਬਕਾ ਸਰਪੰਚ ਦੀ ਧੀ ਦੀ ਕੈਨੇਡਾ ‘ਚ ਮੌ///ਤ

ਡਾਕਟਰ ਬਣਨ ਦਾ ਸੁਪਨਾ ਲੈ ਕੇ ਕੈਨੇਡਾ ਗਈ ਕੁੜੀ ਦੀ ਗੋ//ਲੀ ਲੱਗਣ ਨਾਲ ਮੌ//ਤ
ਸਾਬਕਾ ਸਰਪੰਚ ਦੀ ਧੀ ਦੀ ਕੈਨੇਡਾ ‘ਚ ਮੌ///ਤ

ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਆ ਰਹੀ ਹੈ।  21 ਸਾਲਾ ਪੰਜਾਬੀ ਕੁੜੀ ਜੋ ਪੜ੍ਹਾਈ ਲਈ ਗਈ ਸੀ, ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ਹਰਸਿਮਰਤ ਰੰਧਾਵਾ ਕੰਮ ‘ਤੇ ਜਾਣ ਲਈ ਹੈਮਿਲਟਨ ਬੱਸ ਸਟੈਂਡ ‘ਤੇ ਬੱਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਗੋਲੀ ਲੱਗ ਗਈ। ਇਸ ਤੋਂ ਬਾਅਦ, ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਹੈਮਿਲਟਨ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7.30 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਹੈਮਿਲਟਨ ਦੇ ਅੱਪਰ ਜੇਮਜ਼ ਅਤੇ ਸਾਊਥ ਬੈਂਡ ਰੋਡ ਸਟਰੀਟ ‘ਤੇ ਗੋਲੀਬਾਰੀ ਹੋਈ ਹੈ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਰਸਿਮਰਤ ਦੀ ਛਾਤੀ ਵਿੱਚ ਗੋਲੀ ਲੱਗੀ, ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਹਰਸਿਮਰਤ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਦੀ ਰਹਿਣ ਵਾਲੀ ਸੀ । ਹਰਸਿਮਰਤ ਸਾਬਕਾ ਸਰਪੰਚ ਦੀ ਧੀ ਸੀ ਅਤੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਹੋਇਆ ਡੈਡ ਬਾਡੀ ਨੂੰ ਜਲਦ ਤੋਂ ਜਲਦ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਹਰਸਿਮਰਤ ਕੈਨੇਡਾ ਦੇ ਹੈਮਿਲਟਨ ਦੇ ਮੋਹੌਕ ਕਾਲਜ ਦੀ ਵਿਦਿਆਰਥਣ ਸੀ, ਜਿਸਨੂੰ 2 ਵਾਹਨਾਂ ਵਿਚਕਾਰ ਹੋਈ ਗੋਲੀਬਾਰੀ ਕਾਰਨ ਆਪਣੀ ਜਾਨ ਗੁਆਉਣੀ ਪਈ। ਹੈਮਿਲਟਨ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਹਰਸਿਮਰਤ ਗੋਲੀਬਾਰੀ ਕਰਨ ਵਾਲੇ ਸਮੂਹ ਵਿੱਚ ਸ਼ਾਮਲ ਨਹੀਂ ਸੀ।

ਗੋਲੀਬਾਰੀ ਨੇ ਨੇੜਲੇ ਘਰ ਦੀ ਖਿੜਕੀ ਵੀ ਤੋੜ ਦਿੱਤੀ ਜਦੋਂ ਇੱਕ ਪਰਿਵਾਰਕ ਮੈਂਬਰ ਟੀਵੀ ਦੇਖ ਰਿਹਾ ਸੀ। ਖੁਸ਼ਕਿਸਮਤੀ ਨਾਲ, ਕੋਈ ਵੀ ਜ਼ਖਮੀ ਨਹੀਂ ਹੋਇਆ।

Leave a Reply

Your email address will not be published. Required fields are marked *