Canada ‘ਚ ਦੇਖੋ ਕਿਸ ਪਾਰਟੀ ਦੀ ਬਣੀ ਸਰਕਾਰ

Canada ‘ਚ ਦੇਖੋ ਕਿਸ ਪਾਰਟੀ ਦੀ ਬਣੀ ਸਰਕਾਰ

Canada ਦੀ 2025 ਸੰਗੀ ਚੋਣ ਵਿੱਚ ਪ੍ਰਧਾਨਮੰਤਰੀ Mark Carney ਦੀ ਅਗਵਾਈ ਹੇਠ ਲਿਬਰਲ ਪਾਰਟੀ ਨੇ ਚੌਥੀ ਵਾਰ ਸਰਕਾਰ ਬਣਾਈ ਹੈ, ਹਾਲਾਂਕਿ ਉਹਨਾਂ ਨੂੰ ਸੰਭਾਵਿਤ ਤੌਰ ਤੇ ਘੱਟ ਸੰਖਿਅਕ ਸਰਕਾਰ ਬਣਾਉਣੀ ਪਵੇਗੀ, ਕਿਉਂਕਿ ਉਹਨਾਂ ਨੇ 343 ਵਿੱਚੋਂ 155 ਸੀਟਾਂ ਜਿੱਤੀਆਂ ਹਨ, ਜੋ ਕਿ 132 ਦੇ ਬਹੁਮਤ ਤੋਂ ਘੱਟ ਹਨ।

Mark Carney ਜੋ ਪਹਿਲਾਂ ਕੈਨੇਡਾ ਅਤੇ ਇੰਗਲੈਂਡ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਰਹਿ ਚੁੱਕੇ ਹਨ। ਉਹਨਾਂ ਨੇ 14 ਮਾਰਚ 2025 ਵਿੱਚ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕੀ। ਓੁਹ ਉਹਨਾਂ ਦੀ ਪਹਿਲੀ ਚੋਣ ਸੀ ਅਤੇ ਉਹਨਾਂ ਨੇ ਨਵੀਂ ਲੀਡਰਸ਼ਿਪ ਨਾਲ ਚੋਣਾਂ ਵਿੱਚ ਹਿੱਸਾ ਲਿਆ।

 

ਚੋਣਾਂ ਦੌਰਾਨ ਸੰਯੁਕਤ ਰਾਜ ਦੇ ਰਾਸ਼ਟਰਪਤੀ Donald Trump ਵੱਲੋਂ ਕੈਨੇਡਾ ਵਿਰੁੱਧ ਕੀਤੀਆਂ ਟਿੱਪਣੀਆਂ ਅਤੇ ਟੈਰਿਫ ਧਮਕੀਆਂ ਨੇ ਕੈਨੇਡੀਅਨ ਰਾਸ਼ਟਰਵਾਦ ਨੂੰ ਵਧਾਇਆ, ਜਿਸ ਨਾਲ ਲਿਬਰਲ ਪਾਰਟੀ ਨੂੰ ਬਹੁਤ ਲਾਭ ਹੋਇਆ। ਵਿਰੋਧੀ ਪਾਰਟੀਆਂ ਵਿੱਚ ਕੰਜਰਵੇਟਿਵ ਪਾਰਟੀ ਦੇ ਨੇਤਾ ਪੋਇਲੀਵਰ ਨੇ ਆਪਣੀ ਸੀਟ ਗਵਾ ਦਿੱਤੀ ਅਤੇ ਨਿਊ ਡੈਮੋਕਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਵੀ ਆਪਣੀ ਸੀਟ ਹਾਰੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਅਸਤੀਫ਼ਾ ਵੀ ਦੇ ਦਿੱਤਾ।

ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਕੈਨੇਡਾ ਵਿੱਚ ਹੁਣ ਟਰੂਡੋ ਨਹੀਂ ਬਲਕਿ ਮਾਰਕ ਕਰਨੀ ਦੀ ਹੀ ਸਰਕਾਰ ਬਣੇਗੀ, ਕਿਉਂਕਿ ਬਹੁਮਤ ਵਾਸਤੇ ਕੁਝ ਸੀਟਾਂ ਦੀ ਲੋੜ ਉਹ ਜਲਦ ਹੀ ਆਪਣੀ ਸਾਥੀ ਪਾਰਟੀਆਂ ਨਾਲ ਪੂਰੀ ਕਰ ਸਕਦੇ ਨੇ।

Leave a Reply

Your email address will not be published. Required fields are marked *