Bollywood Actor Sonu Sood ਦੀ ਪਤਨੀ Sonali Sood ਸੜਕ ਹਾਦਸੇ ਵਿੱਚ ਜ਼ਖਮੀ

Bollywood Actor Sonu Sood ਦੀ ਪਤਨੀ ਸੋਨਾਲੀ ਸੂਦ ਸੜਕ ਹਾਦਸੇ ਵਿੱਚ ਜ਼ਖਮੀ, ਹਸਪਤਾਲ ਵਿੱਚ ਦਾਖਲ

Bollywood Actor Sonu Sood ਦੀ Sonali Sood ਸੂਦ ਕੁਝ ਦਿਨ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋਈ ਸੀ ਅਤੇ ਗੰਭੀਰ ਜ਼ਖਮੀ ਹੋ ਗਈ ਸੀ। ਉਸਨੂੰ ਤੁਰੰਤ Nagpur ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਣਕਾਰੀ ਅਨੁਸਾਰ, ਸੋਨਾਲੀ ਦੇ ਨਾਲ, ਉਸਦੀ ਭਰਜਾਈ ਸੁਨੀਤਾ ਅਤੇ ਭਤੀਜਾ ਵੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ।

ਹਸਪਤਾਲ ਨੇ ਤਿੰਨਾਂ ਦੀ ਸਿਹਤ ਅਪਡੇਟ ਦੇਣ ਵਾਲੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਅਤੇ ਸੋਨੂੰ ਸੂਦ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ। ਹਾਦਸੇ ਦੀਆਂ ਤਸਵੀਰਾਂ ਵੀ Social Media ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਸੋਨੂੰ ਸੂਦ ਨੇ ਆਪਣੀ ਪਤਨੀ ਸੋਨਾਲੀ ਦੀ ਸਿਹਤ ਅਪਡੇਟ ਸਾਂਝੀ ਕਰਦੇ ਹੋਏ ਦੱਸਿਆ, ਉਹ ਹੁਣ ਠੀਕ ਹੈ। ਇਹ ਇੱਕ ਚਮਤਕਾਰ ਹੈ ਕਿ ਉਹ ਬਚ ਗਈ। ਓਮ ਸਾਈਂ ਰਾਮ।”


ਇਸ ਦੇ ਨਾਲ ਹੀ ਹਸਪਤਾਲ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸੋਨਾਲੀ ਸੂਦ, ਉਸਦੀ ਭਰਜਾਈ ਅਤੇ ਭਤੀਜੇ ਨੂੰ ਕੱਲ੍ਹ ਰਾਤ 10:30 ਵਜੇ ਦੇ ਕਰੀਬ ਮੈਕਸ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਲਿਆਂਦਾ ਗਿਆ ਸੀ।

Leave a Reply

Your email address will not be published. Required fields are marked *