11 ਸਾਲਾਂ ਬਾਅਦ Bollywood ਫ਼ਿਲਮ “Son of Sardar 2” ‘ਚ Neeru Bajwa ਮੁੱਖ ਭੂਮਿਕਾ ‘ਚ ਆਏਗੀ ਨਜ਼ਰ

ਪੰਜਾਬੀ ਸਿਨੇਮਾ ਦੀ ਇੱਕ ਸਫਲ ਅਭਿਨੇਤਰੀ ਅਤੇ ਨਿਰਮਾਤਾ Neeru Bajwa ਨੇ ਬਾਲੀਵੁੱਡ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਉਹ Ajay Devgn ਦੇ ਨਾਲ ‘Son of Sardar 2’ ‘ਚ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੀ ਹੈ। ਉਸਦੀ ਪਹਿਲੀ ਹਿੰਦੀ ਫਿਲਮ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਉਸਨੂੰ ਉਸਦੇ ਪ੍ਰਦਰਸ਼ਨ ਲਈ ਸ਼ਾਨਦਾਰ ਫੀਡਬੈਕ ਵੀ ਮਿਲਿਆ ਹੈ।

ਕਾਮੇਡੀ-ਡਰਾਮਾ ਫਿਲਮ ‘ਜੀਓ ਸਟੂਡੀਓਜ਼’, ‘ਦੇਵਗਨ ਫਿਲਮਜ਼’, ਅਤੇ ‘ਪੈਨੋਰਮਾ ਸਟੂਡੀਓਜ਼’ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਜਾ ਰਹੀ, ਜਿਸ ਵਿੱਚ Ajay Devgn, Kumar Mangat Pathak, Jyoti Deshpande, NR Pachisia and Praveen Talreja ਨਿਰਮਾਤਾ ਹਨ। ਫਿਲਮ ਦੀ ਸ਼ੂਟਿੰਗ Scotland ਵਿੱਚ ਸ਼ੁਰੂ ਹੋ ਗਈ ਹੈ ਅਤੇ ਹਾਲਾਂਕਿ Neeru Bajwa ਇਸ ਸਮੇਂ ਸ਼ੈਡਿਊਲ ਦਾ ਹਿੱਸਾ ਨਹੀਂ ਹੈ, ਪਰ ਉਹ ਕਿਸੇ ਵੀ ਸਮੇਂ crew ‘ਚ ਸ਼ਾਮਲ ਹੋ ਸਕਦੀ ਹੈ।

Neeru Bajwa ਇਸ ਸਮੇਂ ਬਤੌਰ ਨਿਰਮਾਤਾ ਅਤੇ ਅਦਾਕਾਰਾ ਕਈ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਅਤੇ ਪ੍ਰੀ-ਪ੍ਰੋਡਕਸ਼ਨ ਵਿੱਚ ਰੁੱਝੀ ਹੋਈ ਹੈ। ਉਹ ਉਦੈ ਪ੍ਰਤਾਪ ਸਿੰਘ ਅਤੇ ਸਿਮਰਜੀਤ ਸਿੰਘ ਨਾਲ ਫਿਲਮਾਂ ਦਾ ਨਿਰਦੇਸ਼ਨ ਕਰੇਗੀ। ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ ‘ਚ ਵੀ ਕੰਮ ਕਰ ਰਹੇ ਹਨ ਜਿਸ ਦਾ ਅਜੇ ਐਲਾਨ ਨਹੀਂ ਹੋਇਆ ਹੈ। Neeru Bajwa ਨੇ ਇੱਕ ਲੰਬੇ ਬ੍ਰੇਕ ਤੋਂ ਬਾਅਦ ਹਿੰਦੀ ਸਿਨੇਮਾ ‘ਚ ਵਾਪਸੀ ਕੀਤੀ ਹੈ।

 

 

Neeru Bajwa will be seen in the lead role in the Bollywood film “Son of Sardaar 2”

A successful actress and producer of Punjabi cinema, Neeru Bajwa has played a major role in Bollywood. She is going to play the lead role in ‘Son of Sardar 2’ with Ajay Devgn. Her first Hindi film is being directed by Vijay Kumar Arora and she has also received excellent feedback for her performance.

The comedy-drama film is being jointly produced by Jio Studios, Devgn Films, and Panorama Studios, with Ajay Devgn, Kumar Mangat Pathak, Jyoti Deshpande, NR Pachisia and Praveen Talreja as producers. The shooting of the film has started in Scotland and although Neeru Bajwa is not currently part of the schedule, she may join the crew anytime.

Neeru Bajwa is currently busy in the shooting and pre-production of several Punjabi films as a producer and actress. She will direct films with Uday Pratap Singh and Simarjit Singh. Apart from this, he is also working in another Punjabi film which has not been announced yet. Neeru Bajwa has returned to Hindi cinema after a long break.

 

Leave a Reply

Your email address will not be published. Required fields are marked *