Bollywood ਦੇ ਦਿੱਗਜ ਅਭਿਨੇਤਾ ਮਨੋਜ ਕੁਮਾਰ ਦਾ ਸਫ਼ਰ

Bollywood ਦੇ ਦਿੱਗਜ ਅਭਿਨੇਤਾ ਮਨੋਜ ਕੁਮਾਰ ਦਾ ਸਫਰ

ਭਾਰਤੀ ਸਿਨਮਾ ਦੇ ਮਹਾਨ ਕਲਾਕਾਰ ਪਦਮ ਸ਼੍ਰੀ ਮਨੋਜ ਕੁਮਾਰ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਰ ਗਏ , ਮਨੋਜ ਕੁਮਾਰ ਦਾ ਜਨਮ 24 ਜੁਲਾਈ 1937 ਨੂੰ ਪਾਕਿਸਤਾਨ ਦੇ ਅਬਟਾਬਾਦ ਵਿੱਚ ਹਰਿਕ੍ਰਿਸ਼ਨ ਗਿਰੀ ਗੋਸਵਾਮੀ ਦੇ ਨਾਮ ਨਾਲ ਹੋਇਆ ਸੀ, ਪਾਰਟੀਸ਼ਨ ਤੋਂ ਬਾਅਦ ਪੂਰਾ ਪਰਿਵਾਰ ਦਿੱਲੀ ਚਲਾ ਗਿਆ ਅਤੇ ਉੱਥੇ ਉਹਨਾਂ ਨੇ ਸਿੱਖਿਆ ਹਾਸਿਲ ਕੀਤੀ ਅਤੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।

ਭਾਰਤੀ ਸਿਨੇਮਾ ਜਗਤ ਵਿੱਚ ਮਨੋਜ ਕੁਮਾਰ ਨੇ 1957 ਵਿੱਚ ਫੈਸ਼ਨ ਫਿਲਮ ਦੇ ਨਾਲ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਉਹਨਾਂ ਦੀ ਪਹਿਲੀ ਮੁੱਖ ਭੂਮਿਕਾ ਵਾਲੀ ਫਿਲਮ ਸਾਲ 1960 ਵਿੱਚ ਆਈ ਜਦੋਂ ਉਹਨਾਂ ਨੇ ਆਪਣੀ ਪਹਿਲੀ ਫਿਲਮ ‘ਕਾਂਚ ਕੀ ਗੁੜੀਆ’ ਵਿੱਚ ਅਦਾਕਾਰੀ ਕੀਤੀ, ਉਸ ਤੋਂ ਬਾਅਦ ਕਈ ਵੱਡੀਆਂ ਫਿਲਮਾਂ ਹਰਿਆਲੀ ਅਤੇ ਰਾਸਤਾ, ਉਪਕਾਰ, ਪੂਰਬ ਪੱਛਮ, ਰੋਟੀ ਕੱਪੜਾ ਔਰ ਮਕਾਨ ਅਤੇ ਕ੍ਰਾਂਤੀ ਵਰਗੀਆਂ ਫਿਲਮਾਂ ਸ਼ਾਮਿਲ ਹਨ। ਉਹਨਾਂ ਦੀਆਂ ਫਿਲਮਾਂ ਜਿਆਦਾਤਰ ਦੇਸ਼ ਭਗਤੀ ਅਤੇ ਸਮਾਜਿਕ ਵਿਸ਼ਿਆਂ ਨੂੰ ਮੁੱਖ ਰੱਖ ਕੇ ਬਣਾਈਆਂ ਜਾਂਦੀਆਂ ਸੀ, ਜਿਸ ਕਰਕੇ ਉਹਨਾਂ ਨੂੰ ਭਾਰਤ ਕੁਮਾਰ ਦਾ ਵੀ ਖਿਤਾਬ ਮਿਲਿਆ।
ਨਿਰਦੇਸ਼ਕ ਦੇ ਤੌਰ ਤੇ ਵੀ ਉਹਨਾਂ ਨੇ ਕਈ ਫਿਲਮਾਂ ਬਣਾਈਆਂ ਜਿਨਾਂ ਵਿੱਚ ਖਾਸ ਕਰਕੇ ਉਪਕਾਰ ਜੋ ਕਿ ਸਾਲ 1967 ਵਿੱਚ ਬਣੀ ਉਸ ਤੋਂ ਬਾਅਦ 1974 ਵਿੱਚ ‘ਰੋਟੀ ਕੱਪੜਾ ਔਰ ਮਕਾਨ’ ਬਣਾਈ ਗਈ, ਜੋ ਕਿ ਉਹਨਾਂ ਦੀ ਯਾਦਗਾਰੀ ਫਿਲਮਾਂ ਹਨ ਉਹਨਾਂ ਨੇ ਨਿਰਦੇਸ਼ਕੀ, ਸਮਾਜਿਕ ਅਤੇ ਦੇਸ਼ ਭਗਤੀ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਹਾਸਿਲ ਕੀਤੀ।


ਦੇਸ਼ ਦੇ ਨਾਲ ਪਿਆਰ ਕਰਨ ਵਾਲੇ ਮਨੋਜ ਕੁਮਾਰ ਨੂੰ ਉਨਾਂ ਦੀ ਫਿਲਮਾਂ ਕਰਕੇ ਸਾਲ 1992 ਵਿੱਚ ਪਦਮ ਸ਼੍ਰੀ ਅਤੇ 2008 ਵਿੱਚ ਨੈਸ਼ਨਲ ਕਿਸ਼ੋਰ ਕੁਮਾਰ ਅਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ। ਸਭ ਤੋਂ ਵੱਡਾ ਮੁਕਾਮ ਉਸ ਵੇਲੇ ਆਇਆ ਕਿ ਜਦੋਂ ਸਾਲ 2015 ਵਿੱਚ ਉਹਨਾਂ ਨੂੰ ‘ਦਾਦਾ ਸਾਹਿਬ ਫਾਲ ਕੇ’ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਮਨੋਜ ਕੁਮਾਰ ਦੀ ਫਿਲਮੀ ਯਾਤਰਾ ਅਤੇ ਉਹਨਾਂ ਦੇ ਯੋਗਦਾਨ ਨੂੰ ਭਾਰਤੀ ਸਿਨਮਾ ਹਮੇਸ਼ਾ ਯਾਦ ਕਰੇਗਾ ਅਤੇ ਉਹਨਾਂ ਦੀ ਸਦੀਵੀ ਯਾਦ ਹਮੇਸ਼ਾ ਲੋਕਾਂ ਦੇ ਦਿਲ ਵਿੱਚ ਰਹੇਗੀ।


ਅੱਜ ਸਾਰਾ ਦੇਸ਼ ਮਨੋਜ ਕੁਮਾਰ ਦੀ ਫਿਲਮਾਂ ਨੂੰ ਯਾਦ ਕਰ ਰਿਹਾ ਹੈ ਅਤੇ ਉਨਾਂ ਦੀ ਅਦਾਕਾਰੀ ਨਾਲ ਛੱਡੀ ਗਈ ਛਾਪ ਲੋਕਾਂ ਦੇ ਦਿਲ ਵਿੱਚ ਹਮੇਸ਼ਾ ਰਾਜ ਕਰਦੀ ਨਜ਼ਰ ਆਏਗੀ।

Leave a Reply

Your email address will not be published. Required fields are marked *