ਵਿਵਾਦਤ ਰਹਿਣ ਲਈ ਜਾਣੇ ਜਾਂਦੇ ਟੀਵੀ ਸ਼ੋਅ Bigg Boss ‘ਤੇ ਲੰਬੇ ਸਮੇਂ ਤੋਂ ਪ੍ਰੀ-ਸਕ੍ਰਿਪਟ ਹੋਣ ਦਾ ਦੋਸ਼ ਲੱਗ ਰਿਹਾ ਹੈ। ਕਈ ਸਾਬਕਾ ਮੁਕਾਬਲੇਬਾਜ਼ਾਂ ਨੇ ਦਾਅਵਾ ਕੀਤਾ ਹੈ ਕਿ ਸ਼ੋਅ ਪਹਿਲਾਂ ਤੋਂ ਹੀ ਸਕ੍ਰਿਪਟਡ ਹੈ। ਜ਼ਿਕਰਯੋਗ, Wrestler The Great Khali ਹੁਣ ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਸ਼ੋਅ ਦੀ ਸਕ੍ਰਿਪਟਡ ਪ੍ਰਕਿਰਤੀ ਬਾਰੇ ਗੱਲ ਕੀਤੀ ਹੈ।
ਇਸ ਦੇ ਨਾਲ ਹੀ ਸਰਦਾਰਜ਼ ਟੇਕ ਨਾਮ ਦੇ ਪੋਡਕਾਸਟ ਦੇ ਦੌਰਾਨ, Khali ਨੇ ਕਿਹਾ ਕਿ Bigg Boss ਪਹਿਲਾਂ ਹੀ ਸਕ੍ਰਿਪਟਡ ਹੈ ਅਤੇ ਪ੍ਰਤੀਭਾਗੀਆਂ ਨੂੰ ਦੱਸਿਆ ਜਾਂਦਾ ਹੈ ਕਿ ਸ਼ੋਅ ਵਿੱਚ ਕੀ ਕਰਨਾ ਹੈ। Khali ਨੇ ਇਹ ਵੀ ਦੱਸਿਆ ਕਿ ਅੱਜਕੱਲ੍ਹ ਤਾਂ ਵਿਆਹ ਵੀ ਸਕ੍ਰਿਪਟ ਕੀਤੇ ਜਾਂਦੇ ਹਨ। ਇੱਥੋਂ ਤੱਕ ਕਿ WWE ਦੀ ਸਕ੍ਰਿਪਟ ਵੀ ਪਹਿਲਾਂ ਹੀ ਤੈਅ ਹੁੰਦੀ ਹੈ।
Wrestler Khali 2010 ‘ਚ Bigg Boss Season 4 ‘ਚ ਵਾਈਲਡ ਕਾਰਡ ਐਂਟਰੀ ਵਜੋਂ ਸ਼ਾਮਲ ਹੋਇਆ ਅਤੇ 3 ਪ੍ਰਤੀਯੋਗੀਆਂ ਦੇ ਨਾਲ ਉਹ ਵੀ ਸ਼ੋਅ ਦੇ ਆਖਰੀ ਹਫ਼ਤੇ ਤੱਕ ਪਹੁੰਚ ਗਿਆ। ਸ਼ੋਅ ਛੱਡਣ ਤੋਂ ਬਾਅਦ, ਉਸਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਕਿ ਸ਼ੋਅ ਲੋਕਾਂ ਨੂੰ ਦਿਖਾਉਣ ਅਤੇ TRP ਵਧਾਉਣ ਲਈ ਅਜਿਹਾ ਦੱਸਿਆ ਜਾਂਦਾ ਹੈ ਕਿ ਜਿਵੇਂ ਸਭ ਕੁਝ live ਹੋ ਰਿਹਾ ਹੈ। ਪਰ ਇਸ ਸ਼ੋਅ ‘ਚ ਜੋ ਵੀ ਹੁੰਦਾ ਹੈ, ਉਹ ਸਕ੍ਰਿਪਟਡ ਹੁੰਦਾ ਹੈ, ਜਿਸ ‘ਚ ਤੁਹਾਨੂੰ ਐਕਟਿੰਗ ਕਰਨੀ ਪੈਂਦੀ ਹੈ।’
Bigg Boss is scripted! The Great Khali revealed, you have to act in the show
The controversial TV show Bigg Boss has long been accused of being pre-scripted. Many former contestants have claimed that the show is already scripted. Notably, wrestler The Great Khali has now joined the list of people who have spoken out about the scripted nature of the show.
Also during a podcast titled Sardar’s Take, Khali said that Bigg Boss is already scripted and the contestants are told what to do on the show. Khali also mentioned that nowadays even marriages are scripted. Even the script of WWE is decided in advance.
Wrestler Khali entered Bigg Boss Season 4 in 2010 as a wild card entry and along with 3 contestants he also made it to the final week of the show. After leaving the show, he revealed in an interview that the show is told as if everything is happening live to show people and increase TRP. But everything that happens in this show is scripted, in which you have to act.’