18 ਕਿਲੋ ਹੈਰੋ//ਇਨ ਸਮੇਤ ਪਿੰਡ ਦਾ ਪਾਠੀ ਗਿ੍ਫਤਾਰ
ANTF ਯਾਨੀ Anti Narcotics Task Force ਨੇ 18 ਕਿਲੋ ਹੈਰੋ///ਇਨ ਦੇ ਨਾਲ ਇੱਕ ਪਾਠੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪਿੰਡ ਵਿੱਚ ਪਾਠ ਕਰਨ ਜਾਂਦਾ ਸੀ ਪਰ ਪਾਠੀ ਦੀ ਆੜ ਵਿੱਚ ਹੈਰੋ//ਇਨ ਤਸ///ਕਰੀ ਦਾ ਕਾਰੋਬਾਰ ਕਰਦਾ ਸੀ। ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਪਿੰਡ ਖਹਿਰਾ ਵਿੱਚ ਵੱਡੇ ਪੱਧਰ ਦੇ ਉੱਤੇ ਹੈਰੋ//ਇਨ ਤਸ///ਕਰੀ ਦਾ ਕੰਮ ਚੱਲ ਰਿਹਾ ਹੈ । ਪੁਲਿਸ ਨੇ ਇਸ ਮਾਮਲੇ ਵਿੱਚ ਹੀਰਾ ਅਤੇ ਕੁਲਵਿੰਦਰ ਸਿੰਘ ਨਾਮ ਦੇ ਦੋ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਹੈ।
ਪਾਠੀ ਹੀਰਾ ਪਾਸੋਂ 18 ਕਿਲੋ ਹੈਰੋਇ///ਨ ਪੁਲਿਸ ਨੇ ਬਰਾਮਦ ਕੀਤੀ ਹੈ , ਜੋ ਕਿ ਪਾਕਿਸਤਾਨ ਦੇ ਬਿਲਾਂ ਨਾਮ ਦੇ ਇੱਕ ਤਸ//ਕਰ ਵੱਲੋਂ ਭਾਰਤ ਵਿੱਚ ਭੇਜੀ ਗਈ ਸੀ , ਦੱਸਿਆ ਜਾ ਰਿਹਾ ਹੈ ਕਿਵੇਂ Whatsapp location ਰਾਹੀਂ ਪਾਠੀ ਹੈਰੋ//ਇਨ ਚੁੱਕਦਾ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਅੱਗੇ ਵੇਚਣ ਦਾ ਕੰਮ ਕਰਦਾ ਸੀ , ਪਾਠੀ ਹੀਰੇ ਕੋਲ ਦੋ ਏਕੜ ਜਮੀਨ ਹੈ ਅਤੇ ਉਸਦੇ ਸਾਥੀ ਬਿਲਕੁਲ ਬਾਰਡਰ ਇਲਾਕੇ ਦੇ ਮੁਹਾਵਾ ਪਿੰਡ ਵਿੱਚ ਰਹਿੰਦਾ ਹੈ। ਪੁਲਿਸ ਦਾ ਮੰਨਨਾ ਹੈ ਕਿ ਇਹ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਹਰਨ ਸਪਲਾਈ ਦਾ ਕੰਮ ਕਰਦਾ ਸੀ ਅਤੇ ਇਸ ਦੇ ਫੜੇ ਜਾਣ ਤੇ ਹੋਰ ਬੜੇ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ । ਪਰ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਪਾਠੀ ਦੀ ਆੜ ਵਿੱਚ ਹੈਰੋ//ਇਨ ਵੇਚਣ ਦਾ ਕੰਮ ਇੱਕ ਸ਼ਖਸ ਕਰਦਾ ਨਜ਼ਰ ਆ ਰਿਹਾ ਸੀ।