ਅੰਮ੍ਰਿਤਸਰ ਦੇ ਪਿੰਡ ਤੋਂ ਗੈਂਗ//ਸਟਰ ਬਣ ਕੇ ਅਮਰੀਕਾ ਵਿੱਚ ਅੱਤ//ਵਾਦੀ ਬਣਨ ਦੀ ਹੈਪੀ ਪਸ਼ੀਆਂ ਦੀ ਕਹਾਣੀ
ਅਮਰੀਕਾ ਵਿੱਚ ਗ੍ਰਿਫ//ਤਾਰ ਹੋਏ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤ///ਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ੀਆਂ ਦੇ ਅੱਤਵਾਦੀ ਬਣਨ ਤੋਂ ਪਹਿਲਾਂ ਬੱਚਿਆਂ ਕੋਲੋਂ ਡਕੈਤੀ ਕਰਵਾਉਂਦਾ ਸੀ । ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਸ਼ੀਆਂ ਦਾ ਰਹਿਣ ਵਾਲਾ ਹੈਪੀ ਦਸਵੀਂ ਪਾਸ ਹੈ, ਉਸ ਦਾ ਨਾਮ ਸਭ ਤੋਂ ਪਹਿਲੇ ਉਸ ਵੇਲੇ ਸਾਹਮਣੇ ਆਇਆ ਕਿ ਜਦ ਸਕੂਲ ਦੇ ਬੱਚਿਆਂ ਕੋਲੋਂ ਇੱਕ ਟਰੈਕਟਰ ਰਾਹੀ ਇੱਕ ਗੋਦਾਮ ਦੇ ਵਿੱਚ ਡਕੈਤੀ ਕਰਾਈ ਗਈ । ਇਸ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਕੇਸ ਦਰਜ ਹੋਇਆ ਇਸ ਤੋਂ ਬਾਅਦ ਉਹ ਜੱਗੂ ਭਗਵਾਨਪੁਰੀਆ ਗੈਂ/ਗ ਦੇ ਨਾਲ ਜੁੜ ਗਿਆ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਪਾਸੋਂ ਫਿਰੌ//ਤੀ ਲੈਣ ਲੱਗ ਪਿਆ , ਅਪਰਾਧ ਦਾ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੋਇਆ ਉਸ ਤੋਂ ਬਾਅਦ ਭਾਰਤ ਤੋਂ ਨਜਾਇਜ਼ ਤਰੀਕੇ ਨਾਲ ਹੈਪੀ ਅਮਰੀਕਾ ਪਹੁੰਚ ਗਿਆ ਜਿੱਥੇ ਕਿ ਉਹ BKI ਦੇ ਨਾਲ ਜੁੜ ਗਿਆ ਅਤੇ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਰਹੇ ਅੱਤ//ਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਾਲ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ । ਰਿੰਦਾ ਦੇ ਕਹਿਣ ਤੇ ਪੰਜਾਬ ਵਿੱਚ ਨਸ਼ੇ ਦੀ ਦਲ ਦਲ ਚ ਫਸੇ ਬੱਚੇ ਅਤੇ ਨੌਜਵਾਨਾਂ ਅਤੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਗਰੀਬ ਪਰਿਵਾਰਾਂ ਨੂੰ ਉਸ ਨੇ ਅੱਤ//ਵਾਦੀ ਵਾਰਦਾਤਾਂ ਵਿੱਚ ਇਸਤੇਮਾਲ ਕੀਤਾ । ਪੁਲਿਸ ਦੇ ਮੁਤਾਬਕ ਉਸ ਖਿਲਾਫ 33 FIR ਦੇਸ਼ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਨੇ । ਉਸ ਦੇ ਖਿਲਾਫ 10 look Out Circular ਜਿਸ ਨੂੰ ਕਿ LOC ਕਿਹਾ ਜਾਂਦਾ ਹੈ ਉਹ ਜਾਰੀ ਹਨ ।
17 ਜਨਵਰੀ 2025 ਨੂੰ ਬਲੂ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਅਤੇ ਹੁਣ ਰੈਡ ਕਾਰਨਰ ਨੋਟਿਸ ਜਾਰੀ ਕਰਨ ਦੀ ਪ੍ਰਕ੍ਰਿਆ ਚੱਲ ਰਹੀ ਸੀ ਪੁਲਿਸ ਦੇ ਡੋਜੀਅਰ ਮੁਤਾਬਿਕ ਹੈਪੀ ਪਛੀਆਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤੰ//ਕੀ ਰਿੰਦਾ ਦੇ ਨਾਲ ਮਿਲ //ਦਾਤਾਂ ਕਰਵਾਉਣ ਦਾ ਕੰਮ ਕਰਵਾਉਂਦਾ ਸੀ। ਇਸ ਕੰਮ ਵਿੱਚ ਉਸ ਦੀ ਮਦਦ ਅਮਰੀਕਾ ਵਿੱਚ ਰਹਿੰਦੇ ਅੱਤ//ਵਾਦੀ ਗੁਰਦੇਵ ਸਿੰਘ ਨੇ ਵੀ ਕੀਤੀ ਅਤੇ ਗੋਪੀ ਨਵਾਂ ਸ਼ਹਿਰੀਆ ਜੋ ਕਿ ਜਰਮਨੀ ਵਿੱਚ ਰਹਿੰਦਾ ਹੈ ਉਹ ਇਸਦੇ ਸਹਿਯੋਗ ਵਿੱਚ ਸਨ।
ਅੰਮ੍ਰਿਤਸਰ ਵਿੱਚ ਮੁੱਖ ਵਾਰਦਾਤਾਂ
24 ਨਵੰਬਰ 2024 ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਵਿੱਚ ਆਰਡੀਐਕਸ ਲਗਾਇਆ
27 ਨਵੰਬਰ 2024 ਨੂੰ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਦੀ ਬੰਦ ਪੁਲਿਸ ਚੌਂਕੀ ਤੇ ਗਰਨੇਡ ਹਮਲਾ
4 ਦਸੰਬਰ 2024 ਨੂੰ ਮਜੀਠਾ ਥਾਣੇ ਤੇ ਹਮਲਾ
17 ਦਸੰਬਰ 2024 ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਤੇ ਗਰਨੇਡ ਅਟੈਕ
9 ਜਨਵਰੀ 2025 ਨੂੰ ਅੰਮ੍ਰਿਤਸਰ ਦੀ ਗੁਮਤਾਲਾ ਪੁਲਿਸ ਚੌਂਕੀ ਦੇ ਬਾਹਰ ਧਮਾਕਾ
3 ਫਰਵਰੀ 2025 ਨੂੰ ਅੰਮ੍ਰਿਤਸਰ ਫਤਿਹਗੜ੍ਹ ਚੂੜੀਆਂ ਪੁਲਿਸ ਚੌਂਕੀ ਦੇ ਬਾਹਰ ਧਮਾਕਾ
14 ਮਾਰਚ ਅੰਮ੍ਰਿਤਸਰ ਦੇ ਠਾਕਰ ਦੁਆਰਾ ਮੰਦਰ ਦੇ ਬਾਹਰ ਧਮਾਕਾ
11 ਸਤੰਬਰ 2024 ਨੂੰ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 5004 ਚ ਗਰਨੇਡ ਹਮਲਾ
ਦੋ ਦਸੰਬਰ 2024 ਨੂੰ ਨਵਾਂ ਸ਼ਹਿਰ ਦੇ ਥਾਣੇ ਵਿੱਚ ਧਮਾਕਾ
12 ਦਸੰਬਰ 2024 ਗੁਰਦਾਸਪੁਰ ਦੇ ਥਾਣਾ ਘਣੀਏ ਕੇ ਬਾਂਗਰ ਦੇ ਬਾਹਰ ਧਮਾਕਾ
19 ਦਸੰਬਰ 2024 ਗੁਰਦਾਸਪੁਰ ਦੇ ਬਖਸ਼ੀਵਾਲ ਚੌਂਕੀ ਵਿੱਚ ਧਮਾਕਾ
20 ਦਸੰਬਰ 2020 ਨੂੰ ਗੁਰਦਾਸਪੁਰ ਦੇ ਵਡਾਲਾ ਬਾਂਗਰ ਪੁਲਿਸ ਚੌਂਕੀ ਤੇ ਬਲਾਸਟ
14 ਫਰਵਰੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪੁਲਿਸ ਕਰਮਚਾਰੀ ਦੇ ਘਰ ਧਮਾਕਾ
6 ਅਪ੍ਰੈਲ ਬਟਾਲਾ ਥਾਣਾ ਕਿਲਾ ਲਾਲ ਸਿੰਘ ਦੇ ਬਾਹਰ ਤਿੰਨ ਧਮਾਕੇ
ਅਪਰਾਧਿਕ ਰਿਕਾਰਡ
ਹੈਪੀ ਪਸ਼ੀਆਂ ਉੱਤੇ 17 ਅਪਰਾਧਿਕ ਮਾਮਲੇ ਦਰਜ ਨੇ ਜਿਨਾਂ ਵਿੱਚ ਯੂਏਪੀਏ ਆਰਮਸ ਐਕਟ ਅਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਸ਼ਾਮਿਲ ਨੇ ਇਹ ਮਾਮਲੇ ਨਵੰਬਰ 2022 ਤੋਂ ਨਵੰਬਰ 2024 ਤੱਕ ਦਰਜ ਕੀਤੇ ਗਏ ਨੇ
ਵਾਰੰਟ ਅਤੇ ਇਨਾਮ
ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਐਨਆਈਏ ਅਦਾਲਤ ਨੇ ਹੈਪੀ ਪਸ਼ੀਆਂ ਖਿਲਾਫ ਗੈਰ ਜਮਾਨਤੀ ਵਰੰਟ ਜਾਰੀ ਕੀਤਾ ਹੈ ਅਤੇ ਉਸ ਦੀ ਗ੍ਰਿਫਤਾਰੀ ਵਾਸਤੇ 5 ਲੱਖ ਰੁਪਏ ਦਾ ਇਨਾਮ ਦਾ ਵੀ ਐਲਾਨ ਕੀਤਾ ਹੈ।