ਭਾਰਤ ਵਿੱਚ ਤਿਆਰ ਹੋਣਗੇ Apple Iphone
ਅਮਰੀਕਾ ਅਤੇ ਚੀਨ ਵਿਚਾਲੇ Tariff War ਦਾ ਭਾਰਤ ਨੂੰ ਮਿਲਿਆ ਫਾਇਦਾ
ਅਮਰੀਕਾ ਅਤੇ ਚੀਨ ਵਿਚਾਲੇ ਹੋਏ ਟੈਰਿਫ ਵਾਰ ਦਾ ਭਾਰਤ ਨੂੰ ਫਾਇਦਾ ਮਿਲਣ ਜਾ ਰਿਹਾ ਹੈ , ਅਗਲੇ ਸਾਲ ਅਮਰੀਕਾ ਵਿੱਚ ਵੇਚੇ ਜਾਣ ਵਾਲੇ Apple Iphone ਭਾਰਤ ਵਿੱਚ ਤਿਆਰ ਕਰੇਗਾ ਅਤੇ ਹੁਣ ਅਮਰੀਕਾ ਵਿੱਚ ਮੇਡ ਇਨ ਇੰਡੀਆ ਨਾਮ ਤੇ Apple Iphone ਦੀ ਵਿਕਰੀ ਹੋਏਗੀ । ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸ਼ਕਤੀ ਦੇ ਚਲਦੇ Apple Iphone ਚਾਈਨਾ ਵਿੱਚ ਆਪਣੇ ਯੂਨਿਟ ਘੱਟ ਕਰ ਰਿਹਾ ਹੈ। ਟਰੰਪ ਨੇ ਭਾਰਤ ਤੇ ਵੀ 26% ਦਾ ਟੈਰਿਫ ਲਗਾਇਆ ਹੈ। ਦੁਨੀਆਂ ਦੇ ਚਾਰ ਸਭ ਤੋਂ ਵੱਡੇ ਸਮਾਰਟ ਫੋਨ ਦਾ ਨਿਰਮਾਣ ਚੀਨ, ਭਾਰਤ, ਵੇਤਨਾਮ ਅਤੇ ਦੱਖਣੀ ਕੋਰੀਆ ਵਿੱਚ ਹੁੰਦਾ ਹੈ।
ਹੁਣ 80 ਫੀਸਦੀ Apple Iphone ਚਾਈਨਾ ‘ਚ ਅਤੇ 20 ਫੀਸਦੀ ਭਾਰਤ ਵਿੱਚ ਬਣਦੇ ਨੇ। ਇੱਕ ਰਿਪੋਰਟ ਮੁਤਾਬਕ ਦੁਨੀਆਂ ਭਰ ਵਿੱਚ 23.21 ਕਰੋੜ ਆਫੋਨ ਵਿੱਚੋਂ 6 ਕਰੋੜ ਯਾਨੀ 28 ਫੀਸਦੀ ਸਿਰਫ ਅਮਰੀਕਾ ਵਿੱਚ ਵੇਚੇ ਜਾਂਦੇ ਨੇ। ਅਗਲੇ ਦੋ ਸਾਲ ਵਿੱਚ ਅਮਰੀਕਾ ਵਿੱਚ ਵਿਕਣ ਵਾਲੇ ਸਾਰੇ Apple Iphone Made In India ਦੇ ਹੋਣਗੇ।