ਅਮਨਦੀਪ ਹਸਪਤਾਲ ਸਮੂਹ ਵਿੱਚ ਸੀਨੀਅਰ ਕਾਰਡੀਅਕ ਸਰਜਨ ਡਾ. ਪੰਕਜ ਗੋਇਲ ਦਾ ਸੁਆਗਤ
ਹੁਣ ਅੰਮ੍ਰਿਤਸਰ ਦੀਆਂ ਯੂਨਿਟਾਂ ਵਿੱਚ ਮੌਜੂਦਾ ਕਾਰਡੀਓਲੋਜੀ ਵਿਭਾਗ ਦੇ ਨਾਲ ਕਾਰਡੀਅਕ ਸਰਜਰੀ ਵੀ ਸ਼ਾਮਿਲ ਹੋ ਜਾਏਗੀ। ਇਹ ਜ਼ਿਕਰਯੋਗ ਹੈ ਕਿ ਹੁਣ ਤੱਕ ਡਾ. ਯਾਦਵਿੰਦਰ, ਜੋ ਕਿ ਐਚਓਡੀ ਅਤੇ ਚੀਫ ਕਾਰਡੀਓਲੋਜਿਸਟ ਹਨ, ਸਮੁਦਾਇਕ ਸੇਵਾ ਵਿੱਚ ਯੋਗਦਾਨ ਪਾ ਰਹੇ ਸਨ। ਅਮਨਦੀਪ ਦਾ ਕਾਰਡੀਓਲੋਜੀ ਵਿਭਾਗ ਏਆਈ-ਅਸਿਸਟਡ ਕੈਥ ਲੈਬ ਅਤੇ ਅਤਿ-ਆਧੁਨਿਕ ਤਕਨੀਕਾਂ ਨਾਲ ਪੰਜਾਬ ਖੇਤਰ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਦੇ ਰਿਹਾ ਸੀ। ਹੁਣ ਕਾਰਡੀਅਕ, ਥੋਰੈਸਿਕ ਅਤੇ ਵੈਸਕੁਲਰ ਸਰਜਰੀ ਦੀ ਸ਼ੁਰੂਆਤ ਨਾਲ, ਅਮਨਦੀਪ ਹਸਪਤਾਲ ਸਮੂਹ ਖੇਤਰ ਦਾ ਸਭ ਤੋਂ ਵੱਡਾ ਕਾਰਡੀਅਕ ਸਾਇੰਸਿਜ਼ ਵਿਭਾਗ ਬਣ ਗਿਆ ਹੈ। ਡਾ. ਪੰਕਜ ਗੋਇਲ ਨੇ ਆਪਣੀ ਲੰਮੀ ਸੇਵਾ ਦੌਰਾਨ ਕਈ ਜਟਿਲ ਦਿਲ ਦੀਆਂ ਸਰਜਰੀਆਂ ਸਫਲਤਾਪੂਰਕ ਕੀਤੀਆਂ ਹਨ। ਉਹ ਕੋਰੋਨਰੀ, ਆਰਟਰੀ, ਬਾਈਪਾਸ ਗ੍ਰਾਡਟਿੰਗ, ਵਾਲਵ ਰਿਪੇਅਰ ਤੇ ਰਿਪਲੇਸਮੈਂਟ, ਜਨਮ ਤੋਂ ਦਿਲ ਦੀਆਂ ਬਿਮਾਰੀਆਂ ਅਤੇ ਘੱਟ ਚੀਰ-ਫਾੜ ਵਾਲੀਆਂ ਦਿਲ ਦੀਆਂ ਸਰਜਰੀਆਂ ਵਿਚ ਨਿਪੁੰਨ ਹਨ। ਉਨ੍ਹਾਂ ਨੇ ਪੰਜਾਬ ਸਮੇਤ ਕਈ ਖੇਤਰਾਂ ਵਿਚ ਆਪਣੇ ਉਤਸ਼ਾਹ ਅਤੇ ਸਮਰਪਣ ਨਾਲ ਕਈ ਮਰੀਜ਼ਾਂ ਦੀ ਜ਼ਿੰਦਗੀ ਬਦਲੀ ਹੈ।
ਅਮਨਦੀਪ ਮੈਡੀਸਿਟੀ, ਅੰਮ੍ਰਿਤਸਰ ਅਤਿ-ਆਧੁਨਿਕ ਸੀਸੀਯੂਅਤੇ 24 ਘੰਟੇ ਟਰੋਮਾ ਤੇ ਐਮਰਜੈਂਸੀ ਸੇਵਾਵਾਂ ਨਾਲ ਲੈਸ ਹੈ, ਜਿਸ ਨਾਲ ਦਿਲ ਸੰਬੰਧੀ ਕਿਸੇ ਵੀ ਤੁਰੰਤ ਹਾਲਤ ਵਿੱਚ ਤਤਕਾਲ ਇਲਾਜ ਮਿਲ ਸਕਦਾ ਹੈ। ਅੰਮ੍ਰਿਤਸਰ ਦੇ ਕੇਂਦਰ ਵਿੱਚ ਸਥਿਤ ਇਹ ਹਸਪਤਾਲ ਕਾਰਡੀਓਲੋਜੀ,ਸੀਟੀਵੀਐਸ, ਇੰਟੈਂਸਿਵ ਕੇਅਰ, ਐਮਰਜੈਂਸੀ, ਟਰੋਮਾ ਅਤੇ ਡਾਇਗਨੋਸਟਿਕਸ ਸਮੇਤ ਪੂਰੀ ਕਾਰਡਿਯਕ ਸਾਇੰਸਿਜ਼ ਟੀਮ ਦੇ ਨਾਲ ਖੇਤਰ ਦੇ ਮਰੀਜ਼ਾਂ ਨੂੰ ਬਿਹਤਰੀਨ ਇਲਾਜ ਦੇਣ ਲਈ ਤਿਆਰ ਹੈ।
ਹਸਪਤਾਲ ਲੀਡਰਸ਼ਿਪ ਤੋਂ ਪ੍ਰਤਿਕ੍ਰਿਆਵਾਂ:
ਡਾ. ਅਵਤਾਰ ਸਿੰਘ, ਏਆਈ ਰੋਬੋਟਿਕਸ ਪਾਇਨੀਅਰ, ਆਰਥੋਪੀਡਿਕ ਸਰਜਨ ਤੇ ਡਾਇਰੈਕਟਰ, ਅਮਨਦੀਪ ਗਰੁੱਪ ਨੇ ਕਿਹਾ ਕਿ ”ਅਸੀਂ ਹਰ ਵਿਭਾਗ ਵਿਚ ਸਮੇਂ ਦੇ ਨਾਲ ਆਪਣੀ ਖੂਬੀ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ। ਅੱਜ ਸਾਡੇ ਸਾਰੇ ਵਿਭਾਗ ਨਵੀਨਤਮ ਤਕਨਾਲੋਜੀ ਵਰਤ ਰਹੇ ਹਨ। ਸਾਨੂੰ ਖੁਸ਼ੀ ਹੈ ਕਿ ਡਾ. ਪੰਕਜ ਗੋਇਲ ਸਾਡੇ ਨਾਲ ਜੁੜੇ ਹਨ ਅਤੇ ਸਾਡੇ ਮਿਸ਼ਨ ਬਿਹਤਰੀਨ ਇਲਾਜ ਦੇਣ ਨੂੰ ਹੋਰ ਅੱਗੇ ਵਧਾ ਰਹੇ ਹਨ।”
ਡਾ. ਅਮਨਦੀਪ ਕੌਰ, ਡਾਇਰੈਕਟਰ, ਅਮਨਦੀਪ ਗਰੁੱਪ ਨੇ ਕਿਹਾ ਕਿ ”ੰ ਡਾ. ਪੰਕਜ ਗੋਇਲ ਦਾ ਸੁਆਗਤ ਕਰਕੇ ਬੇਹੱਦ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦੇ ਆਉਣ ਨਾਲ ਸਾਡਾ ਕਾਰਡੀਅਕ ਸਾਇੰਸਿਜ਼ ਵਿਭਾਗ ਕੰਪਲੀਟ ਹੋ ਗਿਆ ਹੈ, ਅਤੇ ਹੁਣ ਅਸੀਂ ਖੇਤਰ ਦੀ ਸਭ ਤੋਂ ਵੱਡੀ ਕਾਰਡੀਅਕ ਟੀਮ ਵਜੋਂ ਕੰਮ ਕਰਾਂਗੇ।”
ਡਾ. ਪੰਕਜ ਗੋਇਲ ਦਾ ਕਹਿਣਾ ਹੈ ਕਿ ”ਅਮਨਦੀਪ ਗਰੁੱਪ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਦੀ ਗੱਲ ਹੈ। ਇਹ ਖੇਤਰ ਦਾ ਸਭ ਤੋਂ ਪੁਰਾਣਾ ਹਸਪਤਾਲ ਹੈ ਜੋ ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ। ਅਮਨਦੀਪ ਹਮੇਸ਼ਾ ਬਿਹਤਰ ਇਲਾਜ ਅਤੇ ਮਰੀਜ਼-ਕੇਂਦਰਤ ਸੰਭਾਲ ਲਈ ਜਾਣਿਆ ਜਾਂਦਾ ਹੈ। ਮੈਂ ਉਨ੍ਹਾਂ ਦੇ ਵਿਜ਼ਨ ‘ਸਾਡੇ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਸਿਹਤਮੰਦ ਸਾਲ ਜੋੜਣਾ, ਉਹ ਵੀ ਪਹੁੰਚਯੋਗ ਅਤੇ ਵਾਜਬ ਢੰਗ ਨਾਲ’ ਵਿੱਚ ਯੋਗਦਾਨ ਦੇਣ ਲਈ ਉਤਸ਼ਾਹਤ ਹਾਂ।”
ਸਿਰਫ਼ 5 ਬਿਸਤਰੇ ਵਾਲੇ ਹਸਪਤਾਲ ਤੋਂ ਸ਼ੁਰੂ ਹੋ ਕੇ, ਅੱਜ ਅਮਨਦੀਪ ਗਰੁੱਪ ਕੋਲ 750 ਤੋਂ ਵੱਧ ਬਿਸਤਰੇ ਅਤੇ 170 ਤੋਂ ਵੱਧ ਮਸ਼ਹੂਰ ਸਰਜਨ ਤੇ ਡਾਕਟਰ ਹਨ, ਜਿਨ੍ਹਾਂ ਨੇ ਹੁਣ ਤੱਕ 5 ਲੱਖ ਤੋਂ ਵੱਧ ਜ਼ਿੰਦਗੀਆਂ ਬਦਲੀਆਂ ਹਨ ਅਤੇ ਇਹ ਯਾਤਰਾ ਜਾਰੀ ਹੈ। ਅਮਨਦੀਪ ਗਰੁੱਪ ਦੀਆਂ ਛੇ ਸ਼ਾਖਾਵਾਂ ਹਨ ਦੋ ਅੰਮ੍ਰਿਤਸਰ ਵਿੱਚ, ਅਤੇ ਇਕ-ਇਕ ਪਠਾਨਕੋਟ, ਫਿਰੋਜ਼ਪੁਰ, ਸ੍ਰੀਨਗਰ ਅਤੇ ਤਰਨਤਾਰਨ ਵਿੱਚ। ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਗਰੁੱਪ ਨੇ ਲੱਖਾਂ ਲੋਕਾਂ ਦੀ ਜ਼ਿਦਗੀ ਵਿਚ ਪਾਜ਼ਿਟਿਵ ਬਦਲਾਅ ਕੀਤਾ ਹੈ।