ਆਮ ਆਦਮੀ ਪਾਰਟੀ (AAP) ਨੇ ਦਿੱਲੀ ਲੋਕ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਪਾਰਟੀ ਦੇ 40 ਨੇਤਾ ਸ਼ਾਮਲ ਹਨ।
ਦਿੱਲੀ ਵਿੱਚ ਛੇਵੇਂ ਪੜਾਅ ਦੀਆਂ ਚੋਣਾਂ 25 ਮਈ ਨੂੰ ਹੋਣਗੀਆਂ, ਜਿਸ ਵਿੱਚ ‘ਆਪ’ ਅਤੇ ਕਾਂਗਰਸ ਸਾਂਝੇ ਤੌਰ ‘ਤੇ ਸੱਤ ਸੀਟਾਂ ‘ਤੇ ਚੋਣ ਲੜ ਰਹੀਆਂ ਹਨ। ਇਸ ਤੋਂ ਇਲਾਵਾ ਕੇਜਰੀਵਾਲ ਅਤੇ ਪਾਰਟੀ ਦੇ ਹੋਰ ਨੇਤਾ ਦਿੱਲੀ ‘ਚ ‘AAP’ ਲਈ ਪ੍ਰਚਾਰ ਕਰਨਗੇ।