Aam Aadmi party ਨੇ ਤਰਨ ਤਾਰਨ ਚੋਣਾਂ ਵਿੱਚ ਇਤਿਹਾਸਿਕ ਜਿੱਤ ਕੀਤੀ ਹਾਸਿਲ

Aam Aadmi party ਨੇ ਤਰਨ ਤਾਰਨ ਚੋਣਾਂ ਵਿੱਚ ਇਤਿਹਾਸਿਕ ਜਿੱਤ ਕੀਤੀ ਹਾਸਿਲ

ਤਰਨ ਤਰਨ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਤਾਂ ਹਰਮੀਤ ਸਿੰਘ ਸੰਧੂ ਹੁਣ ਆਮ ਆਦਮੀ ਪਾਰਟੀ ਦੇ ਤਰਨ ਤਾਰਨ ਤੋਂ ਵਿਧਾਇਕ ਹੋਣਗੇ , 16 ਰਾਉਂਡ ਦੇ ਕੜੇ ਮੁਕਾਬਲੇ ਵਿੱਚ ਹਰਮੀਤ ਸਿੰਘ ਸੰਧੂ ਨੂੰ 42649 ਵੋਟ ਪਏ, ਦੂਸਰੇ ਨੰਬਰ ਤੇ ਅਕਾਲੀ ਦਲ ਦੀ ਉਮੀਦਵਾਰ Sukhwinder Kaur Randhawa ਨੇ 30558 ਵੋਟ ਹਾਸਿਲ ਕੀਤੇ । ਤੀਸਰੇ ਨੰਬਰ ਵਾਰਿਸ ਪੰਜਾਬ ਦੇ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਤੀਸਰੇ , Congress ਦੇ ਕਰਨਬੀਰ ਸਿੰਘ ਬੁਰਜ ਚੋਥੇ ਅਤੇ ਭਾਜਪਾ ਦੇ ਹਰਜੀਤ ਸਿੰਘ ਸੰਧੂ 5 ਵੇ ਸਥਾਨ ਤੇ ਰਹੇ।

ਸੱਤਾਧਾਰੀ ਸਰਕਾਰ ਦਾ ਚਿਹਰਾ ਹੋਣਾ ਹਰਮੀਤ ਸਿੰਘ ਸੰਧੂ ਵਸਤੇ ਫਾਇਦੇਮੰਦ ਰਿਹਾ ਜਿਸ ਕਰਕੇ ਲੋਕਾਂ ਨੇ ਕੰਮ ਨੂੰ ਵੇਖਦੇ ਹੋਏ ਇਸ ਵਾਰ ਹਰਮੀਤ ਸਿੰਘ ਸੰਧੂ ਨੂੰ ਵੋਟ ਕੀਤੀ ਅਤੇ ਜਿੱਤ ਦਾ ਫਤਵਾ ਲੋਕਾਂ ਨੇ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਦਿੱਤਾ

2027 ਤੇ ਕਿ ਹੋਵੇਗਾ ਅਸਰ ?

2027 ਦੀ ਚੋਣਾਂ ਤੋਂ ਪਹਿਲਾਂ ਇਸ ਨੂੰ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ, ਇਸ ਸੈਮੀ ਫਾਈਨਲ ਵਿੱਚ ਕਾਂਗਰਸ ਦੀ ਬੁਰੀ ਹਾਰ ਹੋਈ ਹੈ ਅਤੇ ਆਮ ਆਦਮੀ ਪਾਰਟੀ ਜਿੱਤਦਾ ਪਰਚਮ ਲਹਿਰਾਉਂਦੀ ਹੋਈ ਨਜ਼ਰ ਆ ਰਹੀ ਹੈ। ਕੁੱਲ ਮਿਲਾ ਕੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਰਾਹ ਕਾਫੀ ਔਖੀ ਨਜ਼ਰ ਆ ਰਹੀ ਹੈ ਜੋ ਕਿ ਸੱਤਾ ਤੇ ਕਾਬਜ਼ ਹੋਣ ਦੇ ਸੁਪਨੇ ਲੈ ਰਹੀ ਹੈ।

BJP ਦਾ ਕੀ ਰਹੇਗਾ ਭਵਿੱਖ

ਭਾਜਪਾ ਨੂੰ ਪਿਛਲੀਆਂ ਚੋਣਾਂ ਵਿੱਚ 1000 ਦੇ ਕਰੀਬ ਵੋਟ ਹਾਸਲ ਹੋਈ ਸੀ ਲੇਕਿਨ ਇਸ ਵਾਰ ਅੰਕੜਾ 6000 ਦੇ ਨੇੜੇ ਪਹੁੰਚ ਗਿਆ ਕੁੱਲ ਮਿਲਾ ਕੇ ਇਹਨਾਂ ਚੋਣਾਂ ਵਿੱਚ ਭਾਜਪਾ ਨੂੰ ਕਾਫੀ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ।

ਅਜ਼ਾਦ ਉਮੀਦਵਾਰ ਨੇ ਅਕਾਲੀ ਦਲ ਦੀ ਉਮੀਦਾਂ ਤੇ ਫੇਰਿਆ ਪਾਣੀ

ਪੰਥਕ ਵੋਟ ਨੂੰ ਲੈ ਕੇ ਇਸ ਵਾਰ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਭਾਰੀ ਪੈਂਦੇ ਹੋਏ ਨਜ਼ਰ ਆਏ ਕਿਉਂਕਿ ਜੋ ਇਲਾਕੇ ਦੀ ਪੰਥਕ ਵੋਟ ਸੀ ਉਸ ਸ਼੍ਰੋਮਣੀ ਅਕਾਲੀ ਦਲ ਅਤੇ ਵਾਰਸ ਪੰਜਾਬ ਦੇ ਜਥੇਬੰਦੀ ਵਿੱਚ ਵੰਡੀ ਗਈ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋਇਆ ਜਿਸ ਕਾਰਨ ਅੱਜ ਉਹ ਸੱਤਾ ਤੇ ਕਾਬਜ ਨਹੀਂ ਹੋ ਸਕੇ।

ਅਕਾਲੀ BJP ਗਠਬੰਧਨ ਦਾ ਰਾਹ

ਅਕਾਲੀ ਭਾਜਪਾ ਗਠਬੰਧਨ ਨਾ ਹੁੰਦਾ ਹੋਇਆ ਇੱਥੇ ਨਜ਼ਰ ਆ ਰਿਹਾ ਹੈ ਕਿਉਂਕਿ ਅਕਾਲੀ ਭਾਜਪਾ ਮਿਲ ਕੇ ਵੀ ਆਪ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਟੱਕਰ ਨਹੀਂ ਦੇ ਸਕੇ।

Leave a Reply

Your email address will not be published. Required fields are marked *