“ਬੇਟੀ ਬਚਾਓ ਬੇਟੀ ਪੜ੍ਹਾਓ” ਮੁਹਿਮ ਦੇ ਤਹਿਤ ਪੰਜਾਬ ਦੇ ਲਿੰਗ ਅਨੁਪਾਤ ਵਿੱਚ ਸਭ ਤੋਂ ਵੱਡਾ ਸੁਧਾਰ ਹੋਇਆ ਹੈ। ਪੰਜਾਬ ਵਿੱਚ 2015-16 ਵਿੱਚ ਕੁੜੀਆਂ ਦੇ ਜਨਮ ਦੀ ਗਿਣਤੀ 1000 ਲੜਕੇ ਮੁਕਾਬਲੇ 881 ਸੀ। ਇਸ ਦੇ ਨਾਲ ਹੀ 2022-23 ਵਿੱਚ ਇਹ ਗਿਣਤੀ 916 ਰਿਕਾਰਡ ਹੋਈ ਹੈ।
ਨਵਾਂਸ਼ਹਿਰ ਜ਼ਿਲ੍ਹਾ 963 ਕੁੜੀਆਂ ਦੇ ਜਨਮ ਦੇ ਨਾਲ ਸਭ ਤੋਂ ਉੱਪਰ ਹੈ। ਦੂਜੇ ਸਥਾਨ ਉੱਤੇ ਸੰਗਰੂਰ ਜ਼ਿਲ੍ਹਾ ਹੈ ਜਿੱਥੇ 952 ਕੁੜੀਆਂ ਨੇ ਜਨਮ ਲਿਆ ਹੈ। ਜਲੰਧਰ 951 ਕੁੜੀਆਂ ਦੇ ਜਨਮ ਨਾਲ ਤੀਸਰੇ ਸਥਾਨ ‘ਤੇ ਹੈ। ਇਸ ਤੋਂ ਇਲਾਵਾ 2015-16 ਵਿੱਚ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਕੁੜੀਆਂ ਦਾ ਜਨਮ ਦਰ 900 ਤੋਂ ਉੱਪਰ ਸੀ। 2022-23 ਵਿੱਚ 18 ਜ਼ਿਲ੍ਹੇ ਇਸ ਕੈਟੇਗਰੀ ਦੇ ਅੰਦਰ ਆਏ ਹਨ।
ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਨਵਾਂਸ਼ਹਿਰ 963, ਸੰਗਰੂਰ 952, ਜਲੰਧਰ 951, ਮੋਗਾ 950, ਕਪੂਰਥਲਾ 942, ਮੋਹਾਲੀ 917, ਮੁਕਤਸਰ 915, ਮਨਸਾ 909, ਫਤਿਹਗੜ੍ਹ 904, ਪਠਾਨਕੋਟ 902, ਤਰਨਤਾਰਨ 933, ਅੰੰਮਿ੍ਤਸਰ 901, ਮਲੇਰਕੋਟਲਾ 922, ਬਠਿੰਡਾ 932, ਫਰੀਦਕੋਟ 899, ਪਟਿਆਲਾ 928, ਲੁਧਿਆਣਾ 898, ਫਾਜ਼ਿਲਕਾ 926, ਗੁਰਦਾਸਪੁਰ 885, ਰੋਪੜ 924, ਬਰਨਾਲਾ 883, ਹੁਸ਼ਿਆਰਪੁਰ 923 ਅਤੇ ਫ਼ਿਰੋਜ਼ਪੁਰ 883 ਸ਼ਾਮਿਲ ਹਨ।
ਡਾਇਰੈਕਟਰ ਪਰਿਵਾਰ ਭਲਾਈ ਪੰਜਾਬ, ਹਤਿੰਦਰ ਕੌਰ ਨੇ ਦਸਿਆ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿਮ ਦੇ ਤਹਿਤ ਪੰਜਾਬ ਦੇ ਲਿੰਗ ਅਨੁਪਾਤ ਵਿੱਚ ਕਾਫ਼ੀ ਵੱਡਾ ਸੁਧਾਰ ਹੋਇਆ ਹੈ। ਇਸ ਮੁਹਿਮ ਬਾਰੇ ਅੱਗੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲਿੰਗ ਜਾਂਚ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।