ਕਿਸਾਨਾਂ ਨੇ ਸ਼ਹਿਰ ਦੀ ਅਹਿਮ ਸੜਕ ਭੰਡਾਰੀ ਪੁਲ ਨੂੰ ਕੀਤਾ ਬੰਦ, ਸ਼ਹਿਰ ਦੇ ਲੋਕ ਹੋ ਰਹੇ ਪਰੇਸ਼ਾਨ

 

ਕਿਸਾਨਾਂ ਨੇ ਭੰਡਾਰੀ ਪੁਲ ਜੋ ਕਿ ਸ਼ਹਿਰ ਦੀ ਅਹਿਮ ਸੜਕ ਹੈ, ਉਸ ’ਤੇ ਧਰਨਾ ਦੇ ਰਹੇ ਹਨ। ਜ਼ਿਕਰਯੋਗ ਪੁਲ ਦੇ ਬੰਦ ਹੋਣ ਨਾਲ ਰੇਲਵੇ ਸਟੇਸ਼ਨ, ਬੱਸ ਸਟੈਂਡ, ਏਅਰਪੋਰਟ ਅਤੇ ਸਿਵਲ ਲਾਈਨ ਏਰੀਏ ਨਾਲ ਸੰਪਰਕ ਪ੍ਰਭਾਵਿਤ ਹੋਣ ਕਾਰਨ ਸ਼ਹਿਰ ਦੇ ਦੂਜੇ ਪਾਸੇ ਜਾਣ ਲਈ ਪੂਰੀ ਤਰ੍ਹਾਂ ਨਾਲ ਵਿਘਨ ਪੈ ਗਿਆ ਹੈ।

ਇਸ ਦੇ ਨਾਲ ਹੀ ਕਿਸਾਨਾਂ ਨੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਹੈ ਅਤੇ ਪੁਲਿਸ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਬੀਤੇ ਦਿਨ ਪੁਲੀਸ ਨੇ ਧਰਨਾਕਾਰੀਆਂ ’ਤੇ ਲਾਠੀਚਾਰਜ ਕੀਤਾ ਸੀ, ਜਿਸ ਕਾਰਨ ਕਿਸਾਨ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

 

 

 

Farmers blocked the Bhandari bridge of the city, the people of the city are getting upset

 

The farmers are staging a dharna on the Bhandari bridge which is an important road of the city. The closure of the prominent bridge has affected the connectivity to the railway station, bus stand, airport and civil line area, resulting in a complete disruption to travel to the other side of the city.

Along with this, the farmers have completely stopped the traffic and are protesting strongly against the police. Apart from this, yesterday the police lathi-charged the protestors, due to which the farmers are demanding action against the officials who lathi-charged them.

 

Leave a Reply

Your email address will not be published. Required fields are marked *