ਅੰਮ੍ਰਿਤਸਰ ਅਯੁੱਧਿਆ ਧਾਮ ਆਸਥਾ ਸਪੈਸ਼ਲ ਰੇਲਗੱਡੀ 7 ਫਰਵਰੀ ਨੂੰ ਅੰਮ੍ਰਿਤਸਰ ਤੋਂ ਅਯੁੱਧਿਆ ਧਾਮ ਲਈ ਰਵਾਨਾ ਹੋਵੇਗੀ ਤੇ ਉਥੋਂ 9 ਫਰਵਰੀ ਨੂੰ ਵਾਪਸੀ ਕਰੇਗੀ। ਇਹ ਰੇਲ ਗੱਡੀ ਦੋਵੇਂ ਦਿਸ਼ਾਵਾਂ ਵਿੱਚ ਬਿਆਸ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਆਲਮਗੜ੍ਹ, ਲਖਨਊ ਸਟੇਸ਼ਨਾਂ ‘ਤੇ ਰੁਕੇਗੀ। ਫ਼ਿਰੋਜ਼ਪੁਰ ਡਵੀਜ਼ਨ ਵਲੋਂ ਅਜੇ ਤੱਕ ਇਸ ਸੰਬੰਧੀ ਜਾਣਕਾਰੀ ਗੁਪਤ ਰੱਖੀ ਹੋਈ ਹੈ।
ਅੰਮ੍ਰਿਤਸਰ ਅਯੁੱਧਿਆ ਧਾਮ ਆਸਥਾ ਸਪੈਸ਼ਲ ਐਕਸਪ੍ਰੈੱਸ ਰੈਲ ਗੱਡੀ ਨੰਬਰ (04650), ਅੰਮ੍ਰਿਤਸਰ ਤੋਂ ਮਿੱਥੇ ਸਮੇਂ ਤੜਕੇ 05.55 ਵਜੇ ਚੱਲ ਕੇ ਅਗਲੇ ਦਿਨ ਤੜਕੇ 4.20 ਵਜੇ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਪਹੁੰਚੇਗੀ। ਫੇਰ 9 ਫਰਵਰੀ ਨੂੰ ਅਯੁੱਧਿਆ ਧਾਮ ਤੋਂ ਸਵੇਰੇ 10.30 ਵਜੇ ਚੱਲ ਕੇ ਅਗਲੇ ਦਿਨ 4.16 ਵਜੇ ਲੁਧਿਆਣਾ, 5.30 ਵਜੇ ਜਲੰਧਰ, 6.08 ਵਜੇ ਬਿਆਸ ਅਤੇ 7.15 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇਗੀ।
ਇਸ ਤੋਂ ਇਲਾਵਾ ਇਕ ਜੋੜੀ ਯਾਤਰਾ ਵਾਲੀ ਰੇਲ ਗੱਡੀ ਦੇ ਨਾਲ ਕੁੱਲ 22 ਕੋਚ ਲਗਾਏ ਜਾਣੇ ਹਨ, ਜਿਨਾਂ ‘ਚੋਂ 20 ਜਨਰਲ ਤੇ 2 ਸਲੀਪਰ ਕਲਾਸ ਹੋਣਗੇ। ਰਾਮ ਭਗਤ ਪੰਕਜ ਸ਼ਰਮਾ ਨੇ ਕਿਹਾ ਕਿ ਜੇਕਰ ਰੇਲਵੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਇਹ ਰੋਲ ਗੱਡੀ ਚਲਾ ਦਿੰਦਾ ਤਾਂ ਰਾਮ ਭਗਤਾਂ ਲਈ ‘ਸੋਨੇ ਉੱਤੇ ਸੁਹਾਗਾ’ ਹੋ ਜਾਣਾ ਸੀ, ਸ਼ਾਇਦ ਇਹ ਰਾਮ ਭਗਤਾਂ ਦੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫ਼ਾ ਹੁੰਦਾ।