Social Media ‘ਤੇ ਇਕ ਵਿਅਕਤੀ ਦੀ ਆਪਣੀ Bike ਦਾ ਜਨਮਦਿਨ ਮਨਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ Bike Lover ਨੇ Bike ਦੇ ਪਹੀਏ ‘ਤੇ ਚਾਕੂ ਰੱਖ ਕੇ ਅਤੇ ਉਸ ਨਾਲ ਕੇਕ ਕੱਟ ਕੇ Bike ਦਾ ਜਨਮ ਦਿਨ ਮਨਾਇਆ। ਜ਼ਿਕਰਯੋਗ, ਵੀਡੀਓ ਦੇ ਬੈਕਗ੍ਰਾਊਂਡ ‘ਚ ਜਨਮਦਿਨ ਦਾ ਗੀਤ ਸੁਣਿਆ ਜਾ ਸਕਦਾ ਹੈ।
Viral ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਨੇ Bike ਦਾ ਹੈਂਡਲ ਫੜਿਆ ਹੋਇਆ ਹੈ, ਜਦਕਿ ਦੂਜਾ ਹੱਥ ‘ਚ ਕੇਕ ਲੈ ਕੇ Bike ਦੇ ਅਗਲੇ ਪਹੀਏ ਕੋਲ ਬੈਠਾ ਹੈ, ਜਿਸ ‘ਤੇ ਚਾਕੂ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਵਿਅਕਤੀ ਹੈਂਡਲ ਨੂੰ ਫੜ ਕੇ ਬਾਈਕ ਨੂੰ ਅੱਗੇ-ਪਿੱਛੇ ਘੁੰਮਾਉਂਦਾ ਹੈ, ਜਿਸ ਕਾਰਨ ਕੇਕ ਕੱਟਿਆ ਜਾਂਦਾ ਹੈ।
ਹੁਣ ਇੰਟਰਨੈੱਟ ਦੀ ਜਨਤਾ ਇਸ ਬਹੁਤ ਹੀ ਅਜੀਬ ਪਰ ਮਨਮੋਹਕ ਜਸ਼ਨ ਨੂੰ ਦੇਖ ਕੇ ਮੁਸਕਰਾਹਟ ਨਹੀਂ ਰੋਕ ਸਕੀ। @shivamurthy3893 ਨਾਮ ਦੇ ਅਕਾਊਂਟ ਰਾਹੀਂ Insta ‘ਤੇ ਸ਼ੇਅਰ ਕੀਤੀ ਗਈ ਇਸ ਛੋਟੀ ਕਲਿੱਪ ਨੂੰ ਹੁਣ ਤੱਕ ਦੋ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਦੇਖਣ ਤੋਂ ਬਾਅਦ users ਦੇ ਬੁੱਲਾਂ ‘ਤੇ ਮੁਸਕਰਾਹਟ ਆ ਗਈ ਅਤੇ ਉਨ੍ਹਾਂ ਨੇ ਕਮੈਂਟ ਸੈਕਸ਼ਨ ‘ਚ ‘ਵਾਹ’ ਲਿਖ ਕੇ Bike Lover ਦੇ ਪਿਆਰ ਦੀ ਤਾਰੀਫ ਕੀਤੀ।
ਇੱਕ User ਨੇ ਕਮੈਂਟ ਕੀਤਾ, ਲੋਕ ਕਿੰਨੇ ਕ੍ਰਿਏਟਿਵ ਹੁੰਦੇ ਹਨ। ਇੱਕ ਹੋਰ ਯੂਜ਼ਰ ਨੇ ਮਜ਼ਾਕੀਆ ਲਹਿਜੇ ਵਿੱਚ ਲਿਖਿਆ, ਉਹ ਪਹਿਲਾਂ ਸਾਈਲੈਂਸਰ ਦੀ ਵਰਤੋਂ ਕਰਕੇ ਮੋਮਬੱਤੀਆਂ ਨੂੰ ਬੁਝਾ ਸਕਦਾ ਸੀ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਇਸ ‘ਚ ਹੱਸਣ ਵਾਲੀ ਕੋਈ ਗੱਲ ਨਹੀਂ ਹੈ। ਜੇਕਰ ਤੁਸੀਂ ਆਪਣੀ ਮਿਹਨਤ ਦੀ ਕਮਾਈ ਨਾਲ Bike ਖਰੀਦੀ ਹੈ ਤਾਂ ਸਪੱਸ਼ਟ ਹੈ ਕਿ ਤੁਹਾਨੂੰ ਇਹ ਪਸੰਦ ਆਵੇਗੀ।