ਰਾਮਲੱਲਾ ਦੇ ਅੰਗਵਸਤਰਾਂ ਨੂੰ ਸ਼ੁੱਧ ਸੋਨੇ ਦੀ ਜ਼ਰੀ ਅਤੇ ਧਾਗਿਆਂ ਨਾਲ ਸਜਾਇਆ, ਮੌਜੂਦ ਸ਼ੁਭ ਵੈਸ਼ਨਵ ਚਿੰਨ੍ਹ

ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ‘ਚ ਰਾਮ ਲੱਲਾ ਦੀ ਮੂਰਤੀ ਲਈ ਗਹਿਣਿਆਂ ਨੂੰ ਅਧਿਆਤਮ ਰਾਮਾਇਣ, ਵਾਲਮੀਕੀ ਰਾਮਾਇਣ, ਰਾਮਚਰਿਤਮਾਨਸ ਅਤੇ ਅਲਵੰਦਰ ਸਤਰੋਤਮ ਵਰਗੇ ਗ੍ਰੰਥਾਂ ਦੇ ਵਿਆਪਕ ਖੋਜ ਅਤੇ ਅਧਿਐਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ।

ਮੰਦਰ ਦੇ ਟਰੱਸਟ ਨੇ ਦੱਸਿਆ ਹੈ ਕਿ ਇਨ੍ਹਾਂ ਗਹਿਣਿਆਂ ਨੂੰ ਅੰਕੁਰ ਆਨੰਦ ਦੇ ਲਖਨਊ ਸਥਿਤ ਹਰਸਾਹਿਮਲ ਸ਼ਿਆਮਲ ਜਵੈਲਰਜ਼ ਵੱਲੋਂ ਬਣਾਇਆ ਗਿਆ ਹੈ। ਹੋਰ ਜਾਣਕਾਰੀ ਦਿੰਦੇ ਟਰੱਸਟ ਦੇ ਇੱਕ ਮੈਂਬਰ ਨੇ ਕਿਹਾ ਕਿ ਰਾਮ ਲੱਲਾ ਨੂੰ ਬਨਾਰਸੀ ਕੱਪੜਿਆਂ ‘ਚ ਸਜਾਇਆ ਗਿਆ ਹੈ, ਜਿਸ ‘ਚ ਇੱਕ ਪੀਲੀ ਧੋਤੀ ਅਤੇ ਇੱਕ ਲਾਲ ਪਟਕਾ/ਅੰਗਵਾਸਤਰਮ ਸ਼ਾਮਲ ਹੈ।

ਰਾਮ ਲੱਲਾ ਦੇ ਇਨ੍ਹਾਂ ਅੰਗਵਸਤਰਾਂ ਨੂੰ ਸ਼ੁੱਧ ਸੋਨੇ ਦੀ ਜ਼ਰੀ ਅਤੇ ਧਾਗਿਆਂ ਨਾਲ ਸਜਾਇਆ ਗਿਆ ਹੈ, ਜਿਸ ‘ਚ ਸ਼ੁਭ ਵੈਸ਼ਨਵ ਚਿੰਨ੍ਹ – “ਸ਼ੰਖ”, “ਪਦਮ”, “ਚੱਕਰ” ਅਤੇ “ਮੋਰ” ਹਨ।” ਇਹ ਪੋਸ਼ਾਕ ਦਿੱਲੀ ਦੇ ਡਿਜ਼ਾਈਨਰ ਮਨੀਸ਼ ਤ੍ਰਿਪਾਠੀ ਵੱਲੋਂ ਤਿਆਰ ਕੀਤੇ ਗਏ ਸਨ, ਜਿਨ੍ਹਾਂ ਨੇ ਇਸ ਪ੍ਰਾਜੈਕਟ ਲਈ ਅਯੁੱਧਿਆ ਤੋਂ ਕੰਮ ਕੀਤਾ ਸੀ।

ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਟਰੱਸਟ ਦੇ ਮੈਂਬਰ ਨੇ ਕਿਹਾ, ਇਨ੍ਹਾਂ ਗਹਿਣਿਆਂ ਦੀ ਸਿਰਜਣਾ ਅਧਿਆਤਮ ਰਾਮਾਇਣ, ਵਾਲਮੀਕੀ ਰਾਮਾਇਣ, ਰਾਮਚਰਿਤਮਾਨਸ ਅਤੇ ਅਲਵੰਦਰ ਸਤਰੋਤਮ ਵਰਗੇ ਗ੍ਰੰਥਾਂ ‘ਚ ਸ਼੍ਰੀ ਰਾਮ ਦੀਆਂ ਸ਼ਾਸਤ੍ਰਿਕ ਮਹਿਮਾਵਾਂ ਦੇ ਵਿਆਪਕ ਖੋਜ ਅਤੇ ਅਧਿਐਨ ‘ਤੇ ਅਧਾਰਤ ਹਨ।

Leave a Reply

Your email address will not be published. Required fields are marked *