ਮੁਸਲਿਮ ਕਾਰੀਗਰ ਨੇ ਕੰਪਿਊਟਰ ਗ੍ਰਾਫਿਕਸ ਦੀ ਮਦਦ ਨਾਲ ਸੋਨੇ ਦੀ ਮੁੰਦਰੀ ‘ਤੇ ਬਣਾਇਆ ਰਾਮ ਮੰਦਰ

ਅਯੁੱਧਿਆ ਦੇ ਰਾਮ ਮੰਦਰ ‘ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ‘ਤੇ ਇਕ ਕਲਾਕਾਰ ਨੇ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਰਾਮ ਮੰਦਰ ਦੀ ਮੂਰਤੀ ਸੋਨੇ ਦੀ ਮੁੰਦਰੀ ‘ਤੇ ਬਣਾ ਦਿੱਤੀ ਹੈ ਜੋ ਕਿ ਦੇਖਣ ‘ਚ ਬਹੁਤ ਹੀ ਆਕਰਸ਼ਕ ਲੱਗ ਰਹੀ ਹੈ।

ਇਹ ਸੋਨੇ ਦੀ ਅੰਗੂਠੀ ਅੰਮ੍ਰਿਤਸਰ ਦੇ ਕਚਹਿਰੀ ਚੌਕ ‘ਤੇ ਸਥਿਤ ਚਮਨ ਰੈਸਟੋਰੈਂਟ ਦੇ ਮਾਲਕ ਰਾਮਭਗਤ ਦੀਪਕ ਕੁਮਾਰ ਨੇ ਬਣਵਾਈ ਹੈ। ਸੋਨੇ ਦੀ ਮੁੰਦਰੀ ‘ਤੇ ਕਲਾਕਾਰੀ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਰਹਿਣ ਵਾਲੇ ਮੁਸਲਿਮ ਕਾਰੀਗਰ ਸਈਅਦ ਰਮਜ਼ਾਨ ਉੱਦੀਨ ਨੇ ਕੀਤੀ ਹੈ।

ਇਸ ਮੁੰਦਰੀ ਦੀ ਕੀਤਮ ਇਕ ਲੱਖ ਰੁਪਏ ਤੋਂ ਵੱਧ ਦੀ ਹੈ ਤੇ ਇਹ 20 ਗ੍ਰਾਮ ਸੋਨੇ ਦੀ ਬਣੀ ਹੈ। ਇਸ ਮੁੰਦਰੀ ਦੀ ਖ਼ਾਸੀਅਤ ਇਹ ਹੈ ਕਿ ਇਸ ‘ਤੇ ਸ਼੍ਰੀ ਰਾਮਲਲਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਮਿਤੀ 22.1.2024 ਵੀ ਉੱਕਰੀ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਾਰੀਗਰ ਨੇ ਇਸ ਮੁੰਦਰੀ ਨੂੰ ਬਨਾਉਣ ਲਈ ਕੋਈ ਦਿਹਾੜੀ ਵੀ ਨਹੀਂ ਲਈ ਜੋ ਕਿ ਕਰੀਬ ਛੇ-ਸੱਤ ਹਜ਼ਾਰ ਰੁਪਏ ਬਣਦੀ ਹੈ।

ਕਾਰੀਗਰ ਰਮਜ਼ਾਨ ਨੇ ਇਸ ਨੂੰ ਕੰਪਿਊਟਰ ਗ੍ਰਾਫਿਕਸ ਦੀ ਮਦਦ ਨਾਲ ਡਿਜ਼ਾਈਨ ਕੀਤਾ ਹੈ। ਇਸ ਨੂੰ ਮੋਮ ਦੇ ਸਾਂਚੇ ‘ਚ ਢਾਲਣ ਤੋਂ ਬਾਅਦ ਛੇ ਕਾਰੀਗਰਾਂ ਨੇ ਇਕ ਹਫ਼ਤੇ ‘ਚ ਇਸ ਨੂੰ ਤਿਆਰ ਕੀਤਾ। ਰਮਜ਼ਾਨ ਨੇ ਇਸ ਤੋਂ ਪਹਿਲਾਂ ਵੀ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੀਆਂ ਮੁੰਦਰੀਆਂ ਬਣਾਈਆਂ ਹਨ ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੀ ਮੁੰਦਰੀ ਬਣਾਉਣ ਲਈ ਦਸ ਦਿਨ ਦਾ ਸਮਾਂ ਲੱਗਦਾ ਹੈ। ਉਹ ਪਿਛਲੇ ਚਾਰ-ਪੰਜ ਸਾਲਾਂ ‘ਚ ਸ਼ਿਵ, ਗਣੇਸ਼ ਅਤੇ ਮਾਂ ਲਕਸ਼ਮੀ ਦੀ ਤਸਵੀਰਾਂ ਵਾਲੀਆਂ ਮੁੰਦਰੀਆਂ ਵੀ ਬਣਾ ਚੁੱਕਾ ਹੈ।

ਇਸ ਤੋਂ ਇਲਾਵਾ ਸ਼੍ਰੀ ਰਾਮ ਮੰਦਰ ਦੀ ਮੂਰਤੀ ਵਾਲੀ ਮੁੰਦਰੀ ਬਣਾਉਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ ਤੋਂ ਮੁੰਦਰੀ ਬਣਾਉਣ ਦੇ ਆਰਡਰ ਮਿਲ ਰਹੇ ਹਨ। ਦੋ ਦਿਨਾਂ ਦੇ ਅੰਦਰ ਤਿੰਨ ਅਜਿਹੇ ਆਰਡਰ ਮਿਲੇ ਹਨ, ਜੋ 22 ਜਨਵਰੀ ਨੂੰ ਅਜਿਹੀ ਮੁੰਦਰੀ ਪਾਉਣ ਦੇ ਚਾਹਵਾਨ ਹਨ।

Leave a Reply

Your email address will not be published. Required fields are marked *