ਸੈਸ਼ਨ 2024-25 ‘ਚ 10ਵੀਂ ਤੇ 12ਵੀਂ ਕਲਾਸ ਦੀ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਮਲਟੀਪਲ ਬੋਰਡ ਫਾਰਮੈਟ ਵਿੱਚ ਬੈਠਣ ਵਾਲੇ ਪਹਿਲਾ ਬੈਚ ਹੋਣਗੇ। ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ CBSE 2024-25 ਦੇ ਸੈਸ਼ਨ ਤੋਂ ਸਾਲ ਵਿੱਚ ਦੋ ਵਾਰ 10ਵੀਂ-12ਵੀਂ ਕਲਾਸ ਲਈ ਬੋਰਡ ਪ੍ਰੀਖਿਆਵਾਂ ਆਯੋਜਿਤ ਕਰੇਗਾ।
ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਾਲ ਵਿੱਚ 2 ਵਾਰ ਬੋਰਡ ਪ੍ਰੀਖਿਆਵਾਂ ਦੇਣਾ ਜ਼ਰੂਰੀ ਨਹੀਂ ਹੋਵੇਗਾ। ਇਸ ਸਿਸਟਮ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ‘ਤੇ ਤਣਾਅ ਘੱਟ ਕਰਨਾ ਹੈ ਜੋ ਸਾਲ ਵਿੱਚ ਇਕ ਵੀ ਮਿਲਣ ਵਾਲੇ ਮੌਕੇ ਤੋਂ ਚੂਕ ਜਾਣ ਤੋਂ ਡਰਦੇ ਹਨ। ਜੇਕਰ ਕੋਈ ਵਿਦਿਆਰਥੀ ਤਿਆਰ ਹੈ ਤੇ ਪ੍ਰੀਖਿਆ ਦੇ ਇਕ ਸੈੱਟ ਤੋਂ ਪ੍ਰਾਪਤ ਅੰਕਾਂ ਤੋਂ ਸੰਤੁਸ਼ਟ ਹੈ ਤਾਂ ਉਹ ਅਗਲੀ ਪ੍ਰੀਖਿਆ ਵਿੱਚ ਸ਼ਾਮਲ ਨਾ ਹੋਣਾ ਚੁਣ ਸਕਦਾ ਹੈ।
ਸਾਲ 2023 ‘ਚ ਸੀਬੀਐੱਸਈ ਬੋਰਡ ਲਈ ਕੁਲ 38.83 ਲੱਖ ਉਮੀਦਵਾਰ ਜਿਸ ਵਿੱਚ ਕਲਾਸ 10ਵੀਂ ਦੇ (21.86 ਲੱਖ) ਤੇ ਕਲਾਸ 12ਵੀਂ ਦੇ (16.96 ਲੱਖ) ਵਿਦਿਆਰਥੀ ਹਾਜ਼ਰ ਹੋਏ ਸਨ। ਸਿੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਸਾਲ 2024-25 ਦੀ ਬੋਰਡ ਪ੍ਰੀਖਿਆ ਵਿਚੋਂ ਪਹਿਲੀ ਬੋਰਡ ਪ੍ਰੀਖਿਆ ਨਵੰਬਰ-ਦਸੰਬਰ 2024 ਦੇ ਮਹੀਨੇ ਵਿੱਚ ਆਯੋਜਿਤ ਕੀਤੀ ਜਾ ਸਕਦੀ ਹੈ। ਜਦਕਿ ਦੂਜੀ ਵਾਰ ਆਯੋਜਿਤ ਕੀਤੀ ਜਾਣ ਵਾਲੀ ਬੋਰਡ ਪ੍ਰੀਖਿਆ ਦਾ ਆਯੋਜਨ ਫਰਵਰੀ-ਮਾਰਚ 2025 ਵਿਚ ਕੀਤਾ ਜਾਵੇਗਾ।
ਅਜਿਹੇ ਵਿੱਚ ਦੋਵੇਂ ਪ੍ਰੀਖਿਆਵਾਂ ਵਿਚੋਂ ਜਿਸ ਵਿਚ ਵਿਦਿਆਰਥੀ ਜ਼ਿਆਦ ਅੰਕ ਹਾਸਲ ਕਰੇਗਾ, ਉਸ ਨੂੰ ਫਾਈਨਲ ਰਿਜ਼ਲਟ ਤੇ ਮੈਰਿਟ ਲਿਸਟ ਲਈ ਲਿਆ ਜਾਵੇਗਾ।