ਅਯੁੱਧਿਆ ‘ਚ ਰਾਮ ਉਤਸਵ ਅਤੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਹਰ ਪਾਸੇ ਸਜਾਵਟ ਹੋ ਰਹੀ ਹੈ, ਰਾਮਲੱਲਾ ਨੂੰ ਮੰਦਰ ਦੇ ਪਾਵਨ ਅਸਥਾਨ ਵਿੱਚ ਬਿਰਾਜਮਾਨ ਕਰ ਦਿੱਤਾ ਹੈ।ਇਸ ਸਭ ਦੇ ਵਿਚਕਾਰ ਅਯੁੱਧਿਆ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਵੀ ਜਗਾਇਆ ਗਿਆ ਹੈ। ਲਗਭਗ 300 ਫੁੱਟ ਵਾਲਾ ਇਹ ਦੀਵਾ 1008 ਟਨ ਮਿੱਟੀ ਦਾ ਬਣਿਆ ਹੈ। ਇੰਨਾ ਹੀ ਨਹੀਂ ਬਲਕਿ ਇਸ ਦੀਵੇ ਨੂੰ ਲਗਾਤਾਰ ਜਗਾਉਣ ਲਈ 21 ਹਜ਼ਾਰ ਲੀਟਰ ਤੋਂ ਵੱਧ ਤੇਲ ਦੀ ਵਰਤੋਂ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਇਸ ਵਿਸ਼ਾਲ ਦੀਵੇ ਨੂੰ ਤਿਆਰ ਕਰਨ ਵਾਲੇ ਜਗਦਗੁਰੂ ਪਰਮਹੰਸ ਆਚਾਰੀਆ ਨੇ ਦੱਸਿਆ ਹੈ ਕਿ ਇਹ ਦੀਵਾ 1.25 ਕੁਇੰਟਲ ਕਪਾਹ ਅਤੇ 21000 ਲੀਟਰ ਤੇਲ ਦੀ ਵਰਤੋਂ ਕਰਕੇ ਜਗਾਇਆ ਜਾਵੇਗਾ। ਇਸ ਨੂੰ ਤਿਆਰ ਕਰਨ ਲਈ ਵੱਖ-ਵੱਖ ਥਾਵਾਂ ਤੋਂ ਮਿੱਟੀ, ਪਾਣੀ ਅਤੇ ਗਊ ਦੇ ਘਿਓ ਦੀ ਵਰਤੋਂ ਕੀਤੀ ਜਾਵੇਗੀ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਹੈ।
ਆਚਾਰੀਆ ਨੇ ਹੋਰ ਜਾਣਕਾਰੀ ਦਿੰਦੇ ਦਸਿਆ ਕਿ ਜਦੋਂ ਭਗਵਾਨ ਰਾਮ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਪਰਤੇ ਤਾਂ ਲੋਕਾਂ ਨੇ ਇਸ ਨੂੰ ਦੀਵਾਲੀ ਦੇ ਰੂਪ ਵਿੱਚ ਮਨਾਇਆ। ਅਸੀਂ ਸੋਚਿਆ ਕਿ ਅਸੀਂ ਰਾਮ ਮੰਦਰ ਵਿੱਚ ਇੱਕ ਹੋਰ ਦੀਵਾਲੀ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਰਾਮਲੱਲਾ ਦੀ ਮੂਰਤੀ ਅਯੁੱਧਿਆ ਵਿੱਚ ਬਿਰਾਜਮਾਨ ਹੋਵੇਗੀ।
ਉਨ੍ਹਾਂ ਨੇ ਵਿਸ਼ਾਲ ਦੀਵੇ ਨੂੰ ਤਿਆਰ ਕਰਨ ਦੇ ਕੰਮ ਨੂੰ ਪੂਰਾ ਕਰਨ ਲਈ ਕੀਤੀ ਮਿਹਨਤ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਦੀਵਾ ਨਹੀਂ ਹੈ। ਇਸ ਨੂੰ ਤਿਆਰ ਕਰਨ ਲਈ ਸਾਡੀਆਂ 108 ਟੀਮਾਂ ਨੇ ਇੱਕ ਸਾਲ ਤੱਕ ਸਖ਼ਤ ਮਿਹਨਤ ਕੀਤੀ। ਇਸ ਦੀਵੇ ਨੂੰ ਪੂਰਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਇਹ ਦੀਵਾ ਦੁਨੀਆ ਦਾ ਸਭ ਤੋਂ ਵੱਡਾ ਦੀਵਾਲੀ ਪ੍ਰਤੀਕ ਹੈ। ਇਹ ਵਿਲੱਖਣ ਹੈ ਕਿਉਂਕਿ ਇਹ ਦੀਵਾਲੀ ਦਾ ਪ੍ਰਤੀਕ ਹੈ ਅਤੇ ਇਸ ਵਿਚਲਾ ਤੇਲ ਵਿਸ਼ੇਸ਼ ਤੌਰ ‘ਤੇ ਸੀਤਾ ਮਾਤਾ ਦੀ ਜੱਦੀ ਮਾਤ ਭੂਮੀ ਤੋਂ ਲਿਆਂਦਾ ਗਿਆ ਹੈ।