ਅੰਮ੍ਰਿਤਸਰ ਨਗਰ ਨਿਗਮ ਨੇ Amandeep Hospital ਨੂੰ ਸਵੱਛ ਭਾਰਤ ਪੁਰਸਕਾਰ ਨਾਲ ਕੀਤਾ ਸਨਮਾਨਿਤ

ਅੰਮ੍ਰਿਤਸਰ ਦੇ Amandeep Hospital ਵਿਖੇ ਸਫ਼ਾਈ ਦੇ ਉੱਚ ਮਾਪਦੰਡਾਂ ਨੂੰ ਮਾਨਤਾ ਦਿੰਦੇ ਹੋਏ ਅੰਮ੍ਰਿਤਸਰ ਨਗਰ ਨਿਗਮ ਨੇ ਹਸਪਤਾਲ ਨੂੰ ਸਵੱਛ ਭਾਰਤ ਐਵਾਰਡ ਨਾਲ ਸਨਮਾਨਿਤ ਕੀਤਾ ਹੈ। Dr. Avtar Singh, ਚੀਫ਼ ਆਰਥੋਪੀਡਿਕ ਸਰਜਨ, Amandeep Hospital, ਨੇ ਕਿਹਾ ਕਿ ਦੁਨੀਆ ਭਰ ਦੇ ਹੋਰ ਮੋਹਰੀ ਹਸਪਤਾਲਾਂ ਵਾਂਗ, ਅਮਨਦੀਪ ਹਸਪਤਾਲ, ਅੰਮ੍ਰਿਤਸਰ, ‘ਚ ਵੀ ਸਫਾਈ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਂਦੀ ਹੈ।

ਜ਼ਿਕਰਯੋਗ, ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਹਸਪਤਾਲ ਦੀ ਸਹੀ ਅਤੇ 24 ਘੰਟੇ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਅਤੇ ਸਟਾਫ ਹੈ, ਤਾਂ ਜੋ ਸਾਡੇ ਮਰੀਜ਼ਾਂ ਲਈ ਇੱਕ ਸਾਫ਼ ਵਾਤਾਵਰਣ ਨੂੰ ਯਕੀਨੀ ਬਣਾਇਆ ਜਾ ਸਕੇ। Dr. Amandeep Kaur ਡਾਇਰੈਕਟਰ, Amandeep Hospital ਨੇ ਹਸਪਤਾਲ ਦੀ ਸਵੱਛਤਾ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਹਰ ਸਮੇਂ ਸਖ਼ਤ ਮਿਹਨਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ।

ਉਨ੍ਹਾਂ ਨੇ ਕਿਹਾ ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਸਫ਼ਾਈ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਹੋਵੇ। ਆਖ਼ਿਰ ਇਹ ਸਾਡੇ ਮਰੀਜ਼ਾਂ, ਜੋ ਸਾਡੇ ਉੱਤੇ ਭਰੋਸਾ ਕਰਦੇ ਹਨ, ਉਨ੍ਹਾਂ ਦੀ ਚੰਗੀ ਸਿਹਤ ਦਾ ਸਵਾਲ ਹੈ। ਅਸੀਂ ਆਪਣੇ ਸਾਰੇ ਹਸਪਤਾਲਾਂ ਵਿਚ ਸਫਾਈ ਦੇ ਉੱਚੇ ਮਿਆਰ ਨੂੰ ਯਕੀਨੀ ਬਣਾਉਣ ਲਈ ਹਮੇਸ਼ਾ ਵਚਨਬੱਧ ਹਾਂ।

Amandeep Group of Hospital ਨਵੀਨਤਮ ਮੈਡੀਕਲ ਅਤੇ ਸਰਜੀਕਲ ਦਰਦ ਪ੍ਰਬੰਧਨ ਸਮਾਧਾਨਾਂ ‘ਚ ਇੱਕ ਗਲੋਬਲ ਲੀਡਰ ਹੈ। ਇਹ ਮੈਡੀਕਲ ਇਲਾਜ ਅਤੇ ਸਰਜਰੀ ਵਿੱਚ ਉੱਤਮਤਾ ਦੇ 34 ਸਾਲਾਂ ਦੇ ਇੱਕ ਸ਼ਾਨਦਾਰ ਇਤਿਹਾਸ ਦਾ ਮਾਲਕ ਹੈ। 5 ਬਿਸਤਰਿਆਂ ਨਾਲ ਸ਼ੁਰੂ ਹੋਏ ਇਸ ਹਸਪਤਾਲ ਦੀ ਸਮਰੱਥਾ ਅੱਜ 750 ਤੋਂ ਵੱਧ ਕਾਰਜਸ਼ੀਲ ਬਿਸਤਰਿਆਂ ਤੱਕ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਇਸਦੇ ਕੋਲ 170 ਤੋਂ ਵੱਧ ਉੱਘੇ ਡਾਕਟਰਾਂ ਅਤੇ ਸਰਜਨਾਂ ਦੀ ਟੀਮ ਹੈ, ਜਿਨ੍ਹਾਂ ਨੇ 5 ਲੱਖ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ, ਅਤੇ ਇਹ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਅਮਨਦੀਪ ਗਰੁੱਪ ਦੀਆਂ 6 ਸ਼ਾਖਾਵਾਂ ਜਿਨ੍ਹਾਂ ਵਿੱਚ 2 ਅੰਮ੍ਰਿਤਸਰ, 1 ਸ੍ਰੀਨਗਰ, 1 ਪਠਾਨਕੋਟ, 1 ਫਿਰੋਜ਼ਪੁਰ ਅਤੇ 1 ਤਰਨਤਾਰਨ ਵਿੱਚ ਹੈ।

ਇਸ ਤੋਂ ਇਲਾਵਾ ਇਸ ਦੇ ਕੋਲ ਵੱਖ-ਵੱਖ ਖੇਤਰਾਂ ਵਿੱਚ ਵਿਸ਼ਵ ਪੱਧਰ ‘ਤੇ ਪ੍ਰਸਿੱਧ ਡਾਕਟਰ ਅਤੇ ਸਰਜਨ ਹਨ। ਗਰੁੱਪ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 5 ਲੱਖ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ ਅਤੇ 2031 ਤੱਕ ਇਸ ਗਰੁੱਪ ਨੇ ਆਪਣੀ ਸਮਰੱਥਾ ਨੂੰ 3500 ਬਿਸਤਰਿਆਂ ਤੱਕ ਵਧਾਉਣ ਦੀ ਅਭਿਲਾਸ਼ੀ ਯੋਜਨਾਵਾਂ ਬਣਾਈਆਂ ਹਨ।

 

Leave a Reply

Your email address will not be published. Required fields are marked *