ਅੱਜ ਕੱਲ੍ਹ ਹਰ ਘਰ ਦੀ ਰਸੋਈ ਵਿੱਚ ਸਟੀਲ ਦੇ ਭਾਂਡੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਤੇ ਹੁਣ ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾਂਹ ਦੇ ਬਰਾਬਰ ਹੋ ਗਈ ਹੈ ਕਿਉੰਕਿ ਇਨ੍ਹਾਂ ਦੀ ਸਾਂਭ-ਸੰਭਾਲ ਇੰਨੀ ਆਸਾਨ ਨਹੀਂ ਹੈ। ਅਜਿਹੇ ‘ਚ ਇਨ੍ਹਾਂ ਧਾਤੂਆਂ ਦੇ ਭਾਂਡੇ ਰਸੋਈ ‘ਚੋਂ ਬਾਹਰ ਹੋ ਚੁੱਕੇ ਹਨ ਪਰ ਫਿਰ ਵੀ ਪੂਜਾ ਘਰ ‘ਚ ਵਰਤੇ ਜਾਂਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਧਾਤਾਂ ਪੂਰੀ ਤਰ੍ਹਾਂ ਸ਼ੁੱਧ ਹਨ। ਪੂਜਾ ਘਰ ਵਿੱਚ ਭਗਵਾਨ ਜੀ ਦੀਆਂ ਮੂਰਤੀਆਂ, ਦੀਵੇ ਅਤੇ ਪੂਜਾ ਦੀਆਂ ਪਲੇਟਾਂ ਸਮੇਤ ਹੋਰ ਬਹੁਤ ਸਾਰੇ ਭਾਂਡੇ ਪਿੱਤਲ ਅਤੇ ਤਾਂਬੇ ਦੇ ਬਣੇ ਹੁੰਦੇ ਹਨ।
ਇਸ ਦੇ ਨਾਲ ਹੀ ਸਟੀਲ ਦੇ ਭਾਂਡਿਆਂ ਨੂੰ ਸਾਫ਼ ਕਰਨਾ ਆਸਾਨ ਹੈ, ਪਰ ਪਿੱਤਲ ਦੇ ਭਾਂਡਿਆਂ ਨੂੰ ਪਾਲਿਸ਼ ਕਰਨਾ ਬਹੁਤ ਮੁਸ਼ਕਲ ਹੈ। ਇਹਨਾਂ ਨੂੰ ਲਿਸ਼ਕਾਉਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਅਜਿਹੇ ‘ਚ ਅਸੀਂ ਕੁਝ ਆਸਾਨ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਭਾਂਡੇ ਨਵੇਂ ਵਾਂਗ ਲਿਸ਼ਕਾਰੇ ਮਾਰਨਗੇ।
ਇਹ ਨੁਸਖੇ ਅਜ਼ਮਾਉਣ ਨਾਲ ਤੁਸੀਂ ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਨੂੰ ਆਸਾਨੀ ਨਾਲ ਚਮਕਾ ਸਕਦੇ ਹੋ। ਪਿੱਤਲ ਦੇ ਭਾਂਡਿਆਂ ਨੂੰ ਪਾਲਿਸ਼ ਕਰਨ ਲਈ ਕੁਝ ਪ੍ਰਭਾਵਸ਼ਾਲੀ ਤਰੀਕੇ ਜੋਂ ਤੁਹਾਡੀ ਭਾਂਡਿਆ ਨੂੰ ਲਗਾ ਦੇਣਗੇ ਚਾਰ ਚੰਦ।
- ਬੇਕਿੰਗ ਸੋਡਾ
ਪਿੱਤਲ ਦੇ ਭਾਂਡੇ ਨੂੰ ਚਮਕਾਉਣ ਲਈ 1 ਚਮਚ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਲਾਓ। ਇਸ ਪੇਸਟ ਨੂੰ ਪਿੱਤਲ ਦੇ ਭਾਂਡਿਆਂ ਅਤੇ ਮੂਰਤੀਆਂ ‘ਤੇ ਰਗੜੋ। ਸਾਰੀਆਂ ਥਾਵਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ, ਉਨ੍ਹਾਂ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਪਿੱਤਲ ਦੀਆਂ ਮੂਰਤੀਆਂ ਅਤੇ ਭਾਂਡੇ ਚਮਕਣ ਲੱਗ ਜਾਣਗੇ।
- ਸਿਰਕਾ
ਪਿੱਤਲ ਦੇ ਭਾਂਡਿਆਂ ਅਤੇ ਮੂਰਤੀਆਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਅਸਰਦਾਰ ਹੈ। ਇਸ ਦੇ ਲਈ ਪਿੱਤਲ ਦੀਆਂ ਚੀਜ਼ਾਂ ‘ਤੇ ਸਿਰਕਾ ਲਗਾਓ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਰਗੜੋ, ਫ਼ਿਰ ਕੋਸੇ ਪਾਣੀ ਨਾਲ ਧੋ ਲਓ। ਸਿਰਕਾ ਭਾਂਡਿਆਂ ‘ਤੇ ਜਾਦੂ ਵਾਂਗ ਕੰਮ ਕਰੇਗਾ ਅਤੇ ਭਾਂਡੇ ਚਮਕਣ ਲੱਗ ਜਾਣਗੇ।
- ਨਿੰਬੂ-ਲੂਣ
ਪਿੱਤਲ ਦੀਆਂ ਚੀਜ਼ਾਂ ਨੂੰ ਸਾਫ਼ ਕਰਨ ਲਈ 1 ਚਮਚ ਨਮਕ ਅਤੇ ਨਿੰਬੂ ਦਾ ਰਸ ਲਓ, ਫ਼ਿਰ ਦੋਵਾਂ ਨੂੰ ਮਿਲਾ ਕੇ ਬਰਤਨਾਂ ‘ਤੇ ਰਗੜੋ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ। ਕੁਝ ਹੀ ਸਮੇਂ ਵਿੱਚ ਤੁਹਾਡੇ ਪਿੱਤਲ ਦੇ ਭਾਂਡਿਆਂ ਦੀ ਚਮਕ ਵਾਪਸ ਆ ਜਾਵੇਗੀ।
- ਇਮਲੀ
ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਦੀ ਗੁਆਚੀ ਹੋਈ ਚਮਕ ਨੂੰ ਵਾਪਸ ਲਿਆਉਣ ਲਈ ਇਮਲੀ ਦਾ ਨੁਸਖਾ ਅਜ਼ਮਾਓ। ਇਸਦੇ ਲਈ ਇਮਲੀ ਨੂੰ ਕੁੱਝ ਦੇਰ ਗਰਮ ਪਾਣੀ ਵਿੱਚ ਭਿਓ ਕੇ ਰੱਖੋ ਅਤੇ 15 ਮਿੰਟ ਬਾਅਦ ਇਮਲੀ ਦਾ ਗੁੱਦਾ ਕੱਢ ਲਓ | ਫ਼ਿਰ ਇਸ ਗੁੱਦੇ ਨੂੰ ਭਾਂਡੇ ‘ਤੇ ਚੰਗੀ ਤਰ੍ਹਾਂ ਰਗੜੋ, ਤੁਹਾਡੇ ਪੁਰਾਣੇ ਭਾਂਡੇ ਵੀ ਚਮਕਣ ਲਗ ਜਾਣਗੇ।