70ਵੇਂ ਰਾਸ਼ਟਰੀ ਫ਼ਿਲਮ ਅਵਾਰਡਾਂ ਦੇ ਜੇਤੂਆਂ ਦਾ ਖੁਲਾਸਾ, 16 ਅਗਸਤ, ਸ਼ੁੱਕਰਵਾਰ ਨੂੰ ਕੀਤਾ ਗਿਆ। 2022 ਵਿੱਚ ਰਿਲੀਜ਼ ਹੋਈਆਂ ਫਿਲਮਾਂ ਨੂੰ ਪੁਰਸਕਾਰਾਂ ਵਿੱਚ ਮਾਨਤਾ ਦਿੱਤੀ ਗਈ। ਜ਼ਿਕਰਯੋਗ, Rishabh Shetty ਨੂੰ ਕੰਨੜ ਫਿਲਮ ‘Kantara’ ਵਿੱਚ ਆਪਣੇ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ।
ਹਿੰਦੀ ਸਿਨੇਮਾ ‘ਚ, Manoj Bajpai ਨੇ ਇੱਕ ਵਾਰ ਫਿਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਹੋਏ, ‘Gulmohar’ ਲਈ ਇੱਕ ਵਿਲੱਖਣ ਪਛਾਣ ਹਾਸਲ ਕੀਤੀ। ਇਸ ਤੋਂ ਇਲਾਵਾ ‘Gulmohar’ ਨੂੰ ਸਰਵੋਤਮ ਹਿੰਦੀ ਫ਼ਿਲਮ ਵਜੋਂ ਸਨਮਾਨਿਤ ਕੀਤਾ ਗਿਆ। ਇਸ ਫ਼ਿਲਮ ਦਾ ਪ੍ਰੀਮੀਅਰ 2022 ਵਿੱਚ ਡਿਜ਼ਨੀ ਪਲੱਸ ਹੌਟਸਟਾਰ ‘ਤੇ ਹੋਇਆ, ਜਿਸ ਵਿੱਚ ਸ਼ਰਮੀਲਾ ਟੈਗੋਰ ਦੁਆਰਾ ਇੱਕ ਮਹੱਤਵਪੂਰਨ ਪ੍ਰਦਰਸ਼ਨ ਦਿਖਾਇਆ ਗਿਆ ਸੀ।
ਸਰਵੋਤਮ ਪੰਜਾਬੀ ਫਿਲਮ ਦੀ ਸ਼੍ਰੇਣੀ ਵਿੱਚ Mukesh Gautam ਦੁਆਰਾ ਨਿਰਦੇਸ਼ਿਤ ‘ਬਾਗੀ ਦੀ ਧੀ’ ਨੂੰ ਚੋਟੀ ਦਾ ਪੁਰਸਕਾਰ ਮਿਲਿਆ। ਬਹੁਤ ਸਾਰੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਹੋਣਗੇ ਕਿ Yami Gautam ਦੇ ਪਿਤਾ Mukesh Gautam ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ। 2022 ਵਿੱਚ ਰਿਲੀਜ਼ ਹੋਈ, ਇਹ ਬਾਗੀਆਂ ਦੇ ਸੰਘਰਸ਼ਾਂ ‘ਤੇ ਕੇਂਦਰਿਤ ਹੈ। ਫਿਲਮ ‘ਪੀਟੀਸੀ ਮੋਸ਼ਨ ਪਿਕਚਰਜ਼’ ਵੱਲੋਂ ਪੇਸ਼ ਕੀਤੀ ਗਈ ਹੈ।
ਇਸ ਤੋਂ ਇਲਾਵਾ ਕਲਾਕਾਰਾਂ ਵਿੱਚ ਕੁਲਜਿੰਦਰ ਸਿੰਘ ਸਿੱਧੂ, ਦਿਲਨੂਰ ਕੌਰ, ਵਕਾਰ ਸ਼ੇਖ, ਨਰਜੀਤ ਸਿੰਘ, ਹਰਵਿੰਦਰ ਸਿੰਘ, ਵਿਕਰਮ ਚੌਹਾਨ, ਖੁਸ਼ਵਿੰਦਰ ਸਿੰਘ ਸੋਢੀ, ਦਿਲਰਾਜ ਉਦੈ, ਰਜਿੰਦਰ ਕੌਰ, ਗੁਰਪ੍ਰੀਤ ਭੰਗੂ, ਡਾ. ਆਰ.ਪੀ. ਸਿੰਘ, ਅਤੇ ਗੈਰੀ ਜੌਨ ਵਰਗੇ ਪ੍ਰਤਿਭਾਵਾਨ ਕਲਾਕਾਰ ਸ਼ਾਮਲ ਹਨ। ਜਿੰਨਾ ਨੇ ਆਪਣੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ।
The film “Baaghi Di Dhii” made Punjabis proud, won the National Film Award
The winners of the 70th National Film Awards were revealed on Friday, August 16. Films released in 2022 were recognized at the awards. Notably, Rishabh Shetty won the Best Actor award for his performance in the Kannada film ‘Kantara’.
In Hindi cinema, Manoj Bajpai once again showcased his acting prowess, gaining a unique identity for ‘Gulmohar’. Apart from this, ‘Gulmohar’ was awarded as the best Hindi film. The film premiered on Disney Plus Hotstar in 2022, featuring an important performance by Sharmila Tagore.
Mukesh Gautam’s ‘Baaghi Di Dhii’ bagged the top award in the Best Punjabi Film category. Many people might not know that Yami Gautam’s father Mukesh Gautam directed this film. Released in 2022, it focuses on the struggles of the rebels. The film is presented by ‘PTC Motion Pictures’.
Apart from this, the artists include Kuljinder Singh Sidhu, Dilnoor Kaur, Waqar Sheikh, Narjit Singh, Harvinder Singh, Vikram Chauhan, Khushvinder Singh Sodhi, Dilraj Uday, Rajinder Kaur, Gurpreet Bhangu, Dr. RP Singh, and talented actors like Gary John. Jin has demonstrated his artistic skills.