ਪਾਲ ਸਿੰਘ ਸਮਾਓਂ ਨੇ ਤੀਆਂ ਦੇ ਤਿਉਹਾਰ ਮੌਕੇ ‘ਤੇ Nirmal Rishi ਦਾ ਕੀਤਾ ਨਿੱਘਾ ਸੁਆਗਤ

ਪੰਜਾਬ ਦੇ ਪ੍ਰਸਿੱਧ ਤਿਉਹਾਰ ਨੂੰ ਮਨਾਉਣ ਲਈ ਪਿੰਡ ਸਮਾਓਂ ਵਿਖੇ ਲੋਕ ਕਲਾਕਾਰ ਪਾਲ ਸਿੰਘ ਸਮਾਉਂ ਵੱਲੋਂ ਲਗਾਇਆ ਗਿਆ ਤੀਆਂ ਦਾ ਮੇਲਾ।ਇਸ ਮੇਲੇ ‘ਚ ਉਨ੍ਹਾਂ ਨੇ ਭੈਣਾਂ ਨੂੰ ਬੁਲਾਇਆ ਅਤੇ ਨੱਚ ਗਾ ਕੇ ਤੀਆਂ ਦਾ ਤਿਉਹਾਰ ਮਨਾਇਆ। ਇਸ ਸਮਾਗਮ ਵਿੱਚ ਗਾਇਕੀ, ਡਾਂਸ ਅਤੇ ਨਾਮਵਰ ਪੰਜਾਬੀ ਅਦਾਕਾਰਾ Nirmal Rishi ਦੀ ਹਾਜ਼ਰੀ ਸ਼ਾਮਲ ਸੀ।

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ Nirmal Rishi ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਮਾਗਮ ਦੌਰਾਨ ਉਨ੍ਹਾਂ ਨੂੰ ਤੋਹਫ਼ੇ, ਸੂਟ ਅਤੇ ਸੋਨੇ ਦੇ ਗਹਿਣੇ ਵੀ ਭੇਟ ਕੀਤੇ ਗਏ। ਅਦਾਕਾਰਾ ਨੇ ਇਸ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। Social Media ‘ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ Nirmal Rishi ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਮਾਲਾ ਪਹਿਨਾਈ ਗਈ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਜ਼ਿਕਰਯੋਗ, ਪਾਲ ਸਿੰਘ ਸਮਾਉਂ ਅਤੇ ਬਾਪੂ ਬਲਕੌਰ ਸਿੱਧੂ ਨੇ ਉਸ ਨੂੰ ਤੋਹਫੇ ਭੇਟ ਕਰਕੇ ਅਦਾਕਾਰਾ ਨੂੰ ਭਾਵੁਕ ਕਰ ਦਿੱਤਾ। ਸਮਾਓਂ ਵੱਲੋਂ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨ ਅਤੇ ਭੈਣਾਂ ਦੀ ਇੱਜ਼ਤ ਕਰਨ ਲਈ ਹਰ ਸਾਲ ਮੇਲਾ ਲਗਾਇਆ ਜਾਂਦਾ ਹੈ ਅਤੇ ਉਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਕਈਆਂ ਦਾ ਮੰਨਣਾ ਹੈ ਕਿ ਸਮਾਓਂ ਵਰਗੇ ਹੋਰ ਲੋਕ ਮੌਜੂਦ ਹੋਣੇ ਚਾਹੀਦੇ ਹਨ, ਜੋ ਪੰਜਾਬ ਦੀਆਂ ਸਾਰੀਆਂ ਭੈਣਾਂ ਨੂੰ ਆਪਣਾ ਸਮਝਦੇ ਹਨ।

 

 

Pal Singh Samaon gave a warm welcome to Nirmal Rishi on the occasion of the famous festival

To celebrate the famous festival of Punjab, folk artist Pal Singh Samaon organized a Tees fair at village Samaon. In this fair, he invited his sisters and celebrated the festival of Tees by singing and dancing. The event featured singing, dancing and the presence of renowned Punjabi actress Nirmal Rishi.

Along with this, Nirmal Rishi was warmly welcomed by them and gifts, suits and gold ornaments were also presented to him during the function. The actress has shared a video of it on her Instagram account. In a video shared on social media, Nirmal Rishi was given a warm welcome, where he was garlanded and showered with flowers.

Notably, Pal Singh Samaun and Bapu Balkaur Sidhu made the actress emotional by presenting her with gifts. A fair is organized every year by Samaon to promote Punjabi heritage and honor the sisters and this initiative is being appreciated. Some believe that there should be more people like Samaon, who consider all the sisters of Punjab as their own.

 

 

Leave a Reply

Your email address will not be published. Required fields are marked *