ਕੜਾਕੇ ਦੀ ਠੰਢ ਤੇ ਜਨਵਰੀ ਦੀਆਂ ਠੰਢੀਆਂ ਰਾਤਾਂ ਵਿੱਚ ਜਦੋਂ ਦੋਵੇਂ ਹੱਥ-ਪੈਰ ਠੰਢੇ ਹੋ ਰਹੇ ਹੁੰਦੇ ਹਨ, ਉਹਦੋਂ ਰੂਮ ਹੀਟਰ ਤੁਹਾਨੂੰ ਨਿੱਘ ਦਿੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਾਰਾ ਸਾਰਾ ਦਿਨ ਰੂਮ ਹੀਟਰ ਲਗਾ ਕੇ ਰੱਖਦੇ ਹਨ , ਕਈ ਲੋਕ ਠੰਢੀਆਂ ਰਾਤਾਂ ਨੂੰ ਬਿਨਾਂ ਰੂਮ ਹੀਟਰ ਦੇ ਸੌਂ ਨਹੀਂ ਸਕਦੇ ਕਿਉੰਕਿ ਉਹਨਾਂ ਨੂੰ ਹੀਟਰ ਦੀ ਆਦਤ ਪੈ ਚੁੱਕੀ ਹੁੰਦੀ ਹੈ।
ਸਰਦੀਆਂ ‘ਚ ਜ਼ਿਆਦਾ ਰੂਮ ਹੀਟਰ ਲਗਾਨਾ ਵੀ ਖ਼ਤਰਾ ਬਣ ਸਕਦਾ ਹੈ। ਅੱਜਕਲ ਲੋਕਾਂ ਨੇ ਘਰ, ਦੁਕਾਨ ਤੇ ਹੋਰਨਾਂ ਥਾਂਵਾਂ ‘ਤੇ ਰੂਮ ਹੀਟਰ ਆਮ ਰੱਖੇ ਹੁੰਦੇ ਹਨ ਪਰ ਉਹਨਾਂ ਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਤੇ ਹੀਟਰ ਨੂੰ ਅਜਿਹੀਆਂ ਥਾਂਵਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਜਿਸ ਤੋਂ ਖ਼ਤਰਾ ਹੋ ਸਕਦਾ ਹੈ।
- ਬੈੱਡ ਉੱਤੇ ਨਾ ਰੱਖੋ
ਬਹੁਤ ਸਾਰੇ ਲੋਕ ਇਹ ਗਲਤੀ ਕਰਦੇ ਹਨ, ਰੂਮ ਹੀਟਰ ਨੂੰ ਬੈੱਡ ਜਾਂ ਕਿਸੇ ਵੀ ਤਰ੍ਹਾਂ ਦੇ ਕੱਪੜਿਆਂ ਦੇ ਨੇੜੇ ਰੱਖ ਦਿੰਦੇ ਹਨ ਪਰ ਇਹਨਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਇਸ ਨਾਲ ਅੱਗ ਲੱਗਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ।
- ਕੱਪੜਿਆਂ ਤੋਂ ਦੂਰ ਰੱਖੋ
ਹੀਟਰ ਨੂੰ ਸਿਰਫ ਬੈੱਡ ਤੋਂ ਹੀ ਨਹੀਂ, ਸਗੋਂ ਕਮਰੇ ਦੇ ਪਰਦਿਆਂ ਤੋਂ ਵੀ ਦੂਰ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉੰਕਿ ਇਸ ਨਾਲ ਅੱਗ ਦਾ ਖ਼ਤਰਾ ਬਹੁਤ ਵੱਡਾ ਹੋ ਸਕਦਾ ਹੈ।
- ਜਾਨਵਰ ਦੇ ਨੇੜੇ ਨਾ ਰੱਖੋ
ਸਰਦੀਆਂ ਵਿੱਚ, ਜਾਨਵਰ ਵੀ ਸਰਦੀ ਮਹਿਸੂਸ ਕਰਦੇ ਹਨ ਤੇ ਤੁਹਾਡੇ ਨਾਲ ਹੀ ਰੂਮ ਹੀਟਰ ਦਾ ਨਿੱਘ ਲੈਂਦੇ ਹਨ। ਜਾਨਵਰ ਹੀਟਰ ਦੇ ਨੇੜੇ ਜਾਣ ਦਾ ਮਹਿਸੂਸ ਵੀ ਕਰਦੇ ਹਨ, ਪਰ ਰੂਮ ਹੀਟਰ ਜਾਨਵਰਾਂ ਲਈ ਖ਼ਤਰਨਾਕ ਸਿੱਧ ਹੋ ਸਕਦੇ ਹਨ। ਹੀਟਰ ਨੂੰ ਜਾਨਵਰਾਂ ਦੇ ਨੇੜੇ ਨਾ ਰੱਖੋ।
- ਹੀਟਰ ਨੂੰ ਪਾਣੀ ਵਾਲੀਆਂ ਥਾਵਾਂ ਤੋਂ ਦੂਰ ਰੱਖੋ
ਲੋਕ ਬਾਥਰੂਮ ਦੇ ਦਰਵਾਜ਼ੇ ਦੇ ਕੋਲ ਜਾਂ ਰਸੋਈ ਵਿੱਚ ਹੀਟਰ ਰੱਖਦੇ ਹਨ। ਤਕਨੀਕੀ ਤੌਰ ‘ਤੇ ਰੂਮ ਹੀਟਰ ਪਾਣੀ ਤੋਂ ਦੂਰ ਹੁੰਦਾ ਹੈ, ਪਰ ਕਈ ਵਾਰ ਇਸ ਵਿੱਚ ਪਾਣੀ ਦੇ ਛਿੱਟੇ ਪੈ ਜਾਂਦੇ ਹਨ।
- ਬਿਜਲੀ ਦੀਆਂ ਤਾਰਾਂ ਦੇ ਨੇੜੇ ਨਾ ਰੱਖੋ
ਹੀਟਰ ਬਹੁਤ ਪਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ, ਇਸ ਲਈ ਤੁਹਾਨੂੰ ਇਸ ਨੂੰ ਕਿਸੇ ਵੀ ਤਾਰ ਵਾਲੀ ਥਾਂ ਦੇ ਨੇੜੇ ਨਾ ਰੱਖਣ ਦਾ ਧਿਆਨ ਰੱਖਣਾ ਪਵੇਗਾ।
- ਹਵਾਦਾਰੀ ਤੋਂ ਬਿਨਾਂ ਕਮਰੇ ‘ਚ ਨਾ ਰੱਖੋ
ਹੀਟਰ ਤੇ ਰੂਮ ਬਲੋਅਰ ਦੋਵਾਂ ਦਾ ਕੰਮ ਇੱਕੋ ਜਿਹਾ ਹੈ। ਹੀਟਰ ਨੂੰ ਕੁਝ ਦੇਰ ਤੱਕ ਚਾਲੂ ਰੱਖਣ ਤੋਂ ਬਾਅਦ, ਕਮਰੇ ਵਿੱਚ ਘੁੱਟਣ ਮਹਿਸੂਸ ਹੋਣ ਲੱਗ ਜਾਂਦੀ ਹੈ। ਇਸ ਲਈ ਕਮਰੇ ‘ਚ ਹਵਾ ਬਹੁਤ ਜ਼ਰੂਰੀ ਹੈ, ਬਿਨਾਂ ਹਵਾਦਾਰ ਕਮਰੇ ਵਿੱਚ ਰੂਮ ਹੀਟਰ ਦੀ ਵਰਤੋਂ ਨਾ ਕਰੋ।
- ਰੂਮ ਹੀਟਰ ਨੂੰ ਲਗਾਤਾਰ ਚਲਾਉਣ ਤੋਂ ਬਚੋ
ਜ਼ਿਆਦਾਤਰ ਲੋਕਾਂ ਨੂੰ ਰੂਮ ਹੀਟਰ ਨੂੰ ਲਗਾਤਾਰ ਚਲਾਉਣ ਦੀ ਆਦਤ ਹੁੰਦੀ ਹੈ ਅਤੇ ਇਹ ਭੁੱਲ ਜਾਂਦੇ ਹਨ ਕਿ ਇਹ ਬਿਜਲੀ ਦਾ ਉਪਕਰਨ ਹੈ। ਅਜਿਹੇ ‘ਚ ਕਈ ਵਾਰ ਹੀਟਰ ਸੜ ਜਾਂਦਾ ਹੈ, ਇਸ ਲਈ ਰੂਮ ਹੀਟਰ ਦੀ ਵਰਤੋਂ ਘੱਟ ਤੋਂ ਘੱਟ ਕਰੋ ਤੇ ਲਗਾਤਾਰ ਚਲਾਉਣ ਤੋਂ ਬਚੋ।