Javed Akhtar ਦਾ ਐਕਸ ਅਕਾਊਂਟ ਹੋਇਆ ਹੈਕ, ਪੋਸਟ ਸਾਂਝੀ ਕਰ ਆਪਣੇ followers ਨੂੰ ਕੀਤਾ ਸੂਚਿਤ

ਮਸ਼ਹੂਰ ਬਾਲੀਵੁੱਡ ਗੀਤਕਾਰ ਅਤੇ ਪਟਕਥਾ ਲੇਖਕ Javed Akhtar, ਜੋ ਕਿ Social Media ‘ਤੇ ਸਰਗਰਮ ਹਨ, ਉਸ ਦਾ 28 ਜੁਲਾਈ ਨੂੰ ਐਕਸ ਅਕਾਊਂਟ ਹੈਕ ਹੋ ਗਿਆ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੇ ਫਾਲੋਅਰਜ਼ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਅਕਾਊਂਟ ‘ਤੇ ਦਿਖਾਈ ਦੇਣ ਵਾਲੀ ਭਾਰਤੀ ਓਲੰਪਿਕ ਟੀਮ ਬਾਰੇ ਪੋਸਟ ਉਨ੍ਹਾਂ ਦੁਆਰਾ ਨਹੀਂ ਲਿਖੀ ਗਈ ਸੀ, ਬਲਕਿ ਹੈਕਰਾਂ ਦੁਆਰਾ ਪੋਸਟ ਕੀਤੀ ਗਈ ਸੀ।

Javed Akhtar ਨੇ ਐਤਵਾਰ ਰਾਤ ਨੂੰ ਖੁਲਾਸਾ ਕੀਤਾ ਕਿ ਉਸਦੇ ਅਧਿਕਾਰਤ ਐਕਸ ਖਾਤੇ ਨਾਲ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਪੈਰਿਸ ਓਲੰਪਿਕ 2024 ‘ਚ ਭਾਰਤੀ ਟੀਮ ਬਾਰੇ ਇੱਕ ਪੋਸਟ ਉਸ ਨੇ ਨਹੀਂ ਬਲਕਿ ਉਸ ਦੇ ਹੈਕਰਾਂ ਦੁਆਰਾ ਕੀਤੀ ਸੀ। ਉਨ੍ਹਾਂ ਨੇ ਪੋਸਟ ‘ਚ ਲਿਖਿਆ ਹੈ, ”ਮੇਰੀ ਐਕਸ ਆਈਡੀ ਹੈਕ ਹੋ ਗਈ ਹੈ। ਓਲੰਪਿਕ ਲਈ ਸਾਡੀ ਭਾਰਤੀ ਟੀਮ ਬਾਰੇ ਮੇਰੇ ਖਾਤੇ ਤੋਂ ਇੱਕ ਸੁਨੇਹਾ ਭੇਜਿਆ ਗਿਆ ਹੈ। ਮੈਂ ਇਸਨੂੰ ਨਹੀਂ ਭੇਜਿਆ, ਐਕਸ ਵਿੱਚ ਸੰਬੰਧਤ ਅਧਿਕਾਰੀ ਸ਼ਿਕਾਇਤ ਕਰਨ ਦੀ ਪ੍ਰਕਿਰਿਆ ‘ਚ ਹਨ।”

ਇਸ ਤੋਂ ਇਲਾਵਾ ਬਹੁਤ ਸਾਰੇ ਭਾਰਤੀ ਅਥਲੀਟ 2024 ਪੈਰਿਸ ਓਲੰਪਿਕ ਵਿੱਚ ਤਗਮੇ ਜਿੱਤਣ ਲਈ ਯਤਨਸ਼ੀਲ ਹਨ, ਦੇਸ਼ ਨੂੰ ਪਹਿਲਾਂ ਮੈਡਲ ਮਿਲਿਆ ਹੈ, ਜਿਸ ਦਾ ਸਿਹਰਾ ਮਨੂ ਭਾਕਰ ਨੂੰ ਜਾਂਦਾ ਹੈ। ਉਸ ਨੇ ਨਿਸ਼ਾਨੇਬਾਜ਼ੀ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਘੱਟ ਉਮਰ ਦੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਰਚਿਆ ਹੈ। ਉਸ ਨੂੰ ਇਸ ਉਪਲਬਧੀ ਲਈ ਦੇਸ਼ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ।

 

 

 

Javed Akhtar’s X account was hacked, shared the post and informed his followers

 

Famous Bollywood lyricist and screenwriter Javed Akhtar, who is active on social media, had his X account hacked on July 28. He informed his followers on Instagram that the post about the Indian Olympic team appearing on his account was not written by him but was posted by hackers.

Javed Akhtar on Sunday night revealed that his official X account has been tampered with and a post about the Indian team in Paris Olympics 2024 was not made by him but by his hackers. He has written in the post, “My X ID has been hacked. A message has been sent from my account about our Indian team for the Olympics. I have not sent it, the concerned authorities in X are in the process of filing a complaint.”

Apart from this, many Indian athletes are aiming to win medals at the 2024 Paris Olympics, the country’s first medal, thanks to Manu Bhakar. She has created history by becoming the first young Indian woman to win a bronze medal in shooting. He is getting congratulations from all over the country for this achievement.

 

Leave a Reply

Your email address will not be published. Required fields are marked *