ਕਰਨਾਟਕ ਦੇ ਇੱਕ ਵਿਅਕਤੀ ਨੇ ਸਾਂਝਾ ਕੀਤਾ Income Tax ਬਚਾਉਣ ਦਾ ਮਜ਼ੇਦਾਰ ਤਰੀਕਾ

ਜੁਲਾਈ ਦਾ ਮਹੀਨਾ ਆਉਂਦੇ ਹੀ ਹਰ ਕੋਈ Income Tax ਭਰਨ ਬਾਰੇ ਸੋਚਦਾ ਹੈ। Income Tax Return 31 ਜੁਲਾਈ, 2024 ਤੱਕ ਭਰਨੀ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਬਾਅਦ ‘ਚ ਜੁਰਮਾਨਾ ਭਰਨਾ ਪਵੇਗਾ। ਜ਼ਿਕਰਯੋਗ, Income Tax ਦਾ ਨਾਮ ਸੁਣਦੇ ਹੀ ਰੋਜ਼ਗਾਰ ਵਿੱਚ ਲੱਗੇ ਲੋਕਾਂ ਨੂੰ ਪਸੀਨਾ ਆਉਣ ਲੱਗ ਜਾਂਦਾ ਹੈ ਕਿਉਂਕਿ ਅਸੀਂ ਜਿੰਨੀਆਂ ਮਰਜ਼ੀ ਕੋਸ਼ਿਸ਼ ਕਰ ਲਈਏ ਪਰ Tax ਨਹੀਂ ਬਚਾ ਪਾਉਂਦੇ ਅਤੇ ਦਿਲ ਵਿੱਚ ਇੱਕ ਉਦਾਸੀ ਰਹਿ ਜਾਂਦੀ ਹੈ ਕਿ ਕਾਸ਼! ਅਸੀਂ ਇਹ ਪੈਸਾ ਸਰਕਾਰ ਨੂੰ ਦੇਣ ਦੀ ਬਜਾਏ ਬਚਾ ਲੈਂਦੇ।

ਹਾਲ ਹੀ ਵਿੱਚ ਕਰਨਾਟਕ ਦੇ ਇੱਕ ਵਿਅਕਤੀ ਦਾ ਇੱਕ ਵੀਡੀਓ ਤੇਜ਼ੀ ਨਾਲ viral ਹੋ ਰਿਹਾ ਹੈ, ਜਿਸ ਵਿੱਚ ਉਸਨੇ ਦੱਸਿਆ ਹੈ ਕਿ ਕਿਵੇਂ ਤਨਖਾਹ ਵਾਲੇ ਲੋਕ 100% Income Tax ਬਚਾ ਸਕਦੇ ਹਨ। Income Tax ਬਚਾਉਣ ਦਾ ਇਹ ਤਰੀਕਾ ਵਿਅੰਗਾਤਮਕ ਹੈ ਪਰ ਲੋਕਾਂ ਨੂੰ ਇਹ ਤਰੀਕਾ ਕਾਫੀ ਸਹੀ ਲੱਗ ਰਿਹਾ ਹੈ ਅਤੇ ਲੋਕ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਹ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵੀਡੀਓ ‘ਚ ਇੱਕ ਵਿਅਕਤੀ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਘਰ ਦੇ ਬਾਹਰ ਬਾਲਕੋਨੀ ਜਾਂ ਛੱਤ ਉੱਤੇ ਘਾਹ ਉਗਾਉਣਾ ਹੈ, ਜੋ ਕਿ ਪੂਰੀ ਤਰ੍ਹਾਂ ਕਾਨੂੰਨੀ ਹੈ। ਇਸ ਤੋਂ ਬਾਅਦ, ਆਪਣੀ ਕੰਪਨੀ ਦੇ HR ਨੂੰ ਆਪਣੀ ਤਨਖਾਹ ਦੇ ਬਰਾਬਰ ਕੀਮਤ ‘ਤੇ ਘਾਹ ਖਰੀਦਣ ਲਈ ਕਹੋ। ਉਦਾਹਰਨ ਲਈ, ਜੇਕਰ ਤੁਹਾਡੀ ਤਨਖਾਹ 50,000 ਰੁਪਏ ਹੈ, ਤਾਂ ਕੰਪਨੀ ਤੁਹਾਡੇ ਤੋਂ 1000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 50 ਕਿਲੋ ਘਾਹ ਖਰੀਦ ਸਕਦੀ ਹੈ। ਇਸ ਨਾਲ ਤੁਹਾਡੀ ਤਨਖਾਹ ਪੂਰੀ ਤਰ੍ਹਾਂ ਜ਼ੀਰੋ ਹੋ ਜਾਵੇਗੀ ਅਤੇ ਖੇਤੀ ਆਮਦਨ ‘ਤੇ ਕਿਸੇ ਤਰ੍ਹਾਂ ਦਾ ਕੋਈ Tax ਨਹੀਂ ਲੱਗੇਗਾ।

ਇਸ ਵੀਡੀਓ ਨੂੰ ਕੰਟੈਂਟ ਕ੍ਰਿਏਟਰ ਸ਼੍ਰੀਨਿਧੀ ਹਾਂਡੇ ਨੇ ਐਕਸ ‘ਤੇ ਸ਼ੇਅਰ ਕੀਤਾ ਹੈ। ਹਾਲਾਂਕਿ ਇਹ ਤਰੀਕਾ ਥੋੜਾ ਮਜ਼ਾਕੀਆ ਹੈ, ਫਿਰ ਵੀ ਲੋਕ ਇਸ ਵੀਡੀਓ ਨੂੰ ਇੰਟਰਨੈੱਟ ‘ਤੇ ਖੂਬ ਸ਼ੇਅਰ ਕਰ ਰਹੇ ਹਨ ਅਤੇ ਲੋਕ ਇਸ ‘ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਕਾਸ਼ ਇਹ ਸਭ ਇੰਨਾ ਆਸਾਨ ਹੁੰਦਾ।’ ਜਦਕਿ ਦੂਜੇ ਨੇ ਲਿਖਿਆ, ‘ਇਹ ਤਰੀਕਾ ਹਾਸੋਹੀਣਾ ਹੈ ਪਰ ਇਹ ਬਹੁਤ ਮਜ਼ੇਦਾਰ ਹੈ।’

 

 

A person from Karnataka shares a fun way to save Income Tax

As soon as the month of July comes, everyone thinks about paying Income Tax. Income Tax Return must be filed by July 31, 2024, otherwise you will have to pay penalty later. It is worth noting, as soon as we hear the name of Income Tax, the employed people begin to sweat because no matter how much we try, we cannot save the tax and a sadness remains in the heart that I wish! We would have saved this money instead of giving it to the government.

Recently, a video of a person from Karnataka is going viral, in which he has explained how salaried people can save 100% Income Tax. This method of saving Income Tax is ironic but people are finding this method very correct and people are sharing this video with their friends. This is the reason why this video is fast becoming viral on the internet.

A person in the video says that you have to grow grass outside your house on the balcony or terrace, which is completely legal. After this, ask your company’s HR to buy grass at a price equal to your salary. For example, if your salary is Rs 50,000, the company can buy 50 kg of grass from you at Rs 1000 per kg. With this your salary will be completely zero and no tax will be charged on agricultural income.

This video has been shared by content creator Srinidhi Hande on X. Although this method is a bit funny, still people are sharing this video on the internet and people are giving their reactions by commenting on it. One user wrote, ‘I wish it was all that easy.’ While another wrote, ‘This method is ridiculous but it’s so much fun.’

 

Leave a Reply

Your email address will not be published. Required fields are marked *