Ammy Virk ਹੁਣ Akshay Kumar ਨਾਲ ਪਾਉਣ ਜਾ ਰਹੇ ਧੂੰਮਾਂ

Ammy Virk

ਪੰਜਾਬੀ ਗਾਇਕ ਅਤੇ ਅਭਿਨੇਤਾ Ammy Virk ਨਵੀਂ ਹਿੰਦੀ ਫਿਲਮ ‘ਖੇਲ ਖੇਲ ਮੇਂ’ ਵਿੱਚ ਅਭਿਨੈ ਕਰਨ ਲਈ ਤਿਆਰ ਹਨ, ਜੋ ਕਿ ‘T-Series’ ਅਤੇ ‘Wakao Filmj-K. K. M Production’ ਸਮੇਤ ਕੰਪਨੀਆਂ ਦੇ ਸਹਿਯੋਗ ਨਾਲ ਬਣਾਈ ਗਈ ਹੈ। ਜ਼ਿਕਰਯੋਗ, ਇਸ ਫਿਲਮ ਨੂੰ ਮੁਦੱਸਰ ਅਜੀਜ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ।

ਪਰਿਵਾਰਕ ਮਨੋਰੰਜਨ ਅਤੇ ਕਾਮੇਡੀ ‘ਤੇ ਕੇਂਦ੍ਰਿਤ ਸਿਤਾਰਿਆਂ ਨਾਲ ਭਰਪੂਰ ਫਿਲਮ 15 ਅਗਸਤ, 2024 ਨੂੰ ਰਿਲੀਜ਼ ਹੋਣ ਵਾਲੀ ਹੈ। ਇਨ੍ਹਾਂ ਕਲਾਕਾਰਾਂ ‘ਚ Akshay Kumar, Ammy Virk, Fardeen Khan, Taapsee Pannu, Vaani Kapoor, Pragya Jaiswal ਸ਼ਾਮਲ ਹਨ। ‘ਹੈਪੀ ਭਾਗ ਜਾਏਗੀ’ ਅਤੇ ‘ਪਤੀ ਪਤਨੀ ਔਰ ਵੋ’ ਵਰਗੀਆਂ ਆਪਣੀਆਂ ਸਫਲ ਫਿਲਮਾਂ ਲਈ ਜਾਣੇ ਜਾਂਦੇ ਨਿਰਦੇਸ਼ਕ ਮੁਦੱਸਰ ਅਜ਼ੀਜ਼ ਬਾਲੀਵੁੱਡ ਵਿੱਚ ਇੱਕ ਪ੍ਰਮੁੱਖ ਨਿਰਦੇਸ਼ਕ ਵਜੋਂ ਪਛਾਣ ਹਾਸਲ ਕਰ ਰਹੇ ਹਨ।

‘Bad Newz’ ਸਮੇਤ ਤਿੰਨ ਬਾਲੀਵੁੱਡ ਫਿਲਮਾਂ ‘ਚ ਨਜ਼ਰ ਆ ਚੁੱਕੇ Ammy Virk ਜਲਦ ਹੀ ਆਪਣੀ ਚੌਥੀ ਫਿਲਮ ‘ਚ ਕੰਮ ਕਰਨਗੇ। ਉਹ ‘ਭੁੱਜ: ਦਿ ਪ੍ਰਾਈਡ ਆਫ ਇੰਡੀਆ’ ਅਤੇ ’83’ ਵਰਗੀਆਂ ਸਫਲ ਹਿੰਦੀ ਫਿਲਮਾਂ ਦਾ ਹਿੱਸਾ ਰਹੇ ਹੈ। ਇਸ ਤੋਂ ਇਲਾਵਾ Ammy Virk ਮੁੰਬਈ ਵਿੱਚ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨਲ ਇਵੈਂਟਸ ਵਿੱਚ ‘ਚ ਸ਼ਾਮਲ ਹੋਣ ਜਾ ਰਹੇ ਹਨ।

 

 

 

After Vicky Kaushal, Ammy Virk is now going to work with Akshay Kumar

Punjabi singer and actor Ammy Virk is all set to star in the new Hindi film ‘Khel Khel Main’, which is produced by ‘T-Series’ and ‘Wakao Filmj-K. Made in association with companies including K. M Production’. Notably, this film is written and directed by Mudassar Aziz.

The star-studded film focused on family entertainment and comedy is slated to release on August 15, 2024. These artists include Akshay Kumar, Ammy Virk, Fardeen Khan, Taapsee Pannu, Vaani Kapoor, Pragya Jaiswal. Director Mudassar Aziz, known for his successful films like ‘Happy Bhaag Jayegi’ and ‘Pati Matthiya Aur Woh’, is gaining recognition as a leading director in Bollywood.

Ammy Virk, who has appeared in three Bollywood films including ‘Bad Newz’, will soon work in her fourth film. She has been a part of successful Hindi films like ‘Bhuj: The Pride of India’ and ’83’. Apart from this, Ammy Virk is going to attend the promotional events of his upcoming film in Mumbai.

 

Leave a Reply

Your email address will not be published. Required fields are marked *