Thailand ਦਾ ‘ਕੋਈ ਪਲਾ’ ਮੰਨਿਆ ਜਾਂਦਾ ਦੁਨੀਆ ਦਾ ਸਭ ਤੋਂ ਘਾਤਕ ਪਕਵਾਨ, ਹਰ ਸਾਲ 20 ਹਜ਼ਾਰ ਲੋਕਾਂ ਦੀ ਲੈਂਦਾ ਜਾਨ

ਦੁਨੀਆ ‘ਚ ਕਈ ਅਜਿਹੇ ਪਕਵਾਨ ਹਨ, ਜਿਨ੍ਹਾਂ ਨੂੰ ਲੋਕ ਬੜੇ ਚਾਅ ਨਾਲ ਪਸੰਦ ਕਰਦੇ ਹਨ ਅਤੇ ਖਾਂਦੇ ਹਨ। ਹਾਲਾਂਕਿ ਕੁਝ ਅਜਿਹੇ ਪਕਵਾਨ ਹਨ ਜਿਨ੍ਹਾਂ ਨੂੰ ਖਤਰਨਾਕ ਮੰਨਿਆ ਜਾਂਦਾ ਹੈ ਅਤੇ ਮੌਤ ਦਾ ਖ਼ਤਰਾ ਹੁੰਦਾ ਹੈ ਪਰ ਫਿਰ ਵੀ ਲੋਕ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਿੱਛੇ ਨਹੀਂ ਹਟਦੇ। ਅਜਿਹਾ ਹੀ ਇੱਕ ਖ਼ਤਰਨਾਕ ਪਕਵਾਨ Thailand ਅਤੇ Laos ਵਿੱਚ ਵੀ ਪਾਇਆ ਜਾਂਦਾ ਹੈ, ਜਿਸ ਨੂੰ ਉੱਥੋਂ ਦੇ ਪ੍ਰਸਿੱਧ ਰਵਾਇਤੀ ਪਕਵਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਪਕਵਾਨ ਹਰ ਸਾਲ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਡਿਸ਼ ਦਾ ਨਾਂ ‘ਕੋਈ ਪਲਾ’ ਹੈ। Thailand ਅਤੇ Laos ਦੇ ਇਸਾਨ ਖੇਤਰ ਦੇ ਲੋਕ ਇਸਨੂੰ ਇੱਕ ਸਲਾਦ ਮੰਨਦੇ ਹਨ ਜਿਸ ਵਿੱਚ ਕੱਟੀਆਂ ਕੱਚੀਆਂ ਮੱਛੀਆਂ, ਨਿੰਬੂ ਦਾ ਰਸ, ਜੜੀ-ਬੂਟੀਆਂ ਅਤੇ ਮਸਾਲੇ ਹੁੰਦੇ ਹਨ। Oddity Central ਨਾਮ ਦੀ ਇੱਕ ਵੈਬਸਾਈਟ ਦੇ ਅਨੁਸਾਰ, ਇਸ ਡਿਸ਼ ‘ਚ ਸਮੱਸਿਆ ਪੈਦਾ ਕਰਨ ਵਾਲੀ ਸਮੱਗਰੀ ਮੱਛੀ ਹੈ।

ਦਰਅਸਲ, ਇਸ ਮੱਛੀ ਵਿੱਚ ਰਹਿਣ ਵਾਲੇ ਪਰਜੀਵੀ ਲੋਕਾਂ ਨੂੰ ਬੀਮਾਰ ਕਰ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ‘ਕੋਈ ਪਲਾ’ ਡਿਸ਼ ਆਮ ਤੌਰ ‘ਤੇ ਮੇਕਾਂਗ ਬੇਸਿਨ ਵਿੱਚ ਪਾਈਆਂ ਜਾਣ ਵਾਲੀਆਂ ਤਾਜ਼ੇ ਪਾਣੀ ਦੀਆਂ ਮੱਛੀਆਂ ਨਾਲ ਬਣਾਈ ਜਾਂਦੀ ਹੈ, ਜੋ ਅਕਸਰ ਫਲੈਟਵਰਮ ਪਰਜੀਵੀਆਂ ਨਾਲ ਸੰਕਰਮਿਤ ਹੁੰਦੀਆਂ ਹਨ, ਜਿਨ੍ਹਾਂ ਨੂੰ ਲਾਈਵ ਫਲੂਕਸ ਕਿਹਾ ਜਾਂਦਾ ਹੈ। ਇਹ ਪਰਜੀਵੀ ਮਨੁੱਖਾਂ ਵਿੱਚ ਕੈਂਸਰ, ਕੋਲੈਂਜੀਓਕਾਰਸੀਨੋਮਾ ਜਾਂ ਬਾਇਲ ਡੈਕਟ ਕੈਂਸਰ ਪੈਦਾ ਕਰਨ ਲਈ ਜਾਣੇ ਜਾਂਦੇ ਹਨ, ਜੋ ਇਕੱਲੇ ਥਾਈਲੈਂਡ ‘ਚ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ।

Thailand ਦੀ Khon Kaen University ਦੇ ਲਿਵਰ ਸਰਜਨ ਨਾਰੋਂਗ ਖੁੰਟਿਕਿਓ ਨੇ 2017 ‘ਚ ਇੱਕ ਇੰਟਰਵਿਊ ‘ਚ ਕਿਹਾ ਸੀ, ‘ਇਹ ਇੱਥੇ ਇੱਕ ਵੱਡੀ ਸਿਹਤ ਸਮੱਸਿਆ ਹੈ, ਪਰ ਇਸ ਬਾਰੇ ਕੋਈ ਨਹੀਂ ਜਾਣਦਾ, ਕਿਉਂਕਿ ਉਹ ਰੁੱਖ ਦੇ ਪੱਤਿਆਂ ਦੀ ਤਰ੍ਹਾਂ ਡਿੱਗਦੇ ਹਨ’। ਡਾਕਟਰ ਨਾਰੋਂਗ ਨੇ ਦੱਸਿਆ ਸੀ ਕਿ ਇਸ ਡਿਸ਼ ਨੂੰ ਖਾਣ ਨਾਲ ਉਸ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਡੈਕਟ ਕੈਂਸਰ ਨਾਲ ਹੋ ਗਈ ਸੀ।

ਇਸ ਲਈ ਡਾ: ਨਾਰੋਂਗ ਨੇ ਆਪਣੀ ਪੂਰੀ ਜ਼ਿੰਦਗੀ Thailand ਦੇ ਪੇਂਡੂ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਨੂੰ ਇਸ ਖਤਰਨਾਕ ਪਕਵਾਨ ਬਾਰੇ ਚੇਤਾਵਨੀ ਦਿੱਤੀ ਕਿ ਇਹ ਖਤਰਨਾਕ ਹੈ ਤੇ ਇਸਨੂੰ ਨਹੀਂ ਖਾਣਾ ਚਾਹੀਦਾ। ‘ਕੋਈ ਪਲਾ’ ਦਾ ਸਿਰਫ ਇੱਕ ਚੱਕ ਤਕਨੀਕੀ ਤੌਰ ‘ਤੇ ਬਾਇਲ ਡੈਕਟ ਕੈਂਸਰ ਪੈਦਾ ਕਰਨ ਲਈ ਕਾਫੀ ਹੈ। ਇਸ ਨੂੰ ‘Silent Killer’ ਵਜੋਂ ਜਾਣਿਆ ਜਾਂਦਾ ਹੈ। ਇਸ ਬਿਮਾਰੀ ‘ਚ, ਸਰਜਰੀ ਤੋਂ ਬਿਨਾਂ ਬਚਣ ਦੀ ਸੰਭਾਵਨਾ ਹੋਰ ਬਿਮਾਰੀਆਂ ਦੇ ਮੁਕਾਬਲੇ ਘੱਟ ਹੁੰਦੀ ਹੈ।

 

 

 

Thailand’s ‘Koi Pla’, considered the world’s deadliest dish, kills 20,000 people every year

 

There are many such dishes in the world, which people like and eat with great enthusiasm. Although there are some dishes that are considered dangerous and pose a risk of death, still people do not shy away from eating these things. A similar dangerous dish is also found in Thailand and Laos, which is considered one of the popular traditional dishes there.

Shockingly, this dish is believed to be responsible for nearly 20,000 deaths every year. The name of this dish is ‘Koi Pla’. People from the Isan region of Thailand and Laos consider it a salad consisting of chopped raw fish, lemon juice, herbs and spices. According to a website called Oddity Central, the problematic ingredient in this dish is the fish.

In fact, the parasites living in this fish make people sick, after which they die. The ‘koi pla’ dish is usually made with freshwater fish found in the Mekong Basin, which are often infected with flatworm parasites known as live flukes. These parasites are known to cause cancer, cholangiocarcinoma or bile duct cancer in humans, causing the death of about 20 thousand people in Thailand alone.

Narong Khuntikio, a liver surgeon at Thailand’s Khon Kaen University, said in an interview in 2017, “It’s a big health problem here, but nobody knows about it because they drop like leaves from a tree.” Dr. Narong had told that both his parents died of duct cancer after eating this dish.

So Dr. Narong has spent his whole life warning people living in rural areas of Thailand about this dangerous dish that it is dangerous and should not be eaten. Just one bite of ‘Koi Pla’ is technically enough to cause bile duct cancer. It is known as ‘Silent Killer’. In this disease, the chance of survival without surgery is less than in other diseases.

 

Leave a Reply

Your email address will not be published. Required fields are marked *