Gurjeet Singh Aujla
ਸੰਸਦ ਮੈਂਬਰ Gurjeet Singh Aujla ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਰੁਕੇ ਹੋਏ ਪ੍ਰਾਜੈਕਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੇੰਦਰ ਸਰਕਾਰ ਵਲੋਂ ਪੈਸਾ ਹੋਣ ਦੇ ਬਾਵਜੂਦ ਸੂਬਾ ਸਰਕਾਰ ਇਸ ਪ੍ਰਾਜੈਕਟ ’ਤੇ ਗੰਭੀਰਤਾ ਨਾਲ ਕੰਮ ਨਹੀਂ ਕਰ ਰਹੀ, ਜਿਸ ਕਾਰਨ ਇਹ ਪ੍ਰਾਜੈਕਟ ਬੰਦ ਹੋਣ ਦੇ ਕੰਢੇ ’ਤੇ ਹੈ।
Gurjeet Singh Aujla ਨੇ ਦੱਸਿਆ ਕਿ ਦਿੱਲੀ ਕਟੜਾ ਐਕਸਪ੍ਰੈਸ ਵੇਅ ਲਈ ਕਈ ਥਾਵਾਂ ‘ਤੇ ਜਾਂ ਤਾਂ ਜ਼ਮੀਨ ਐਕਵਾਇਰ ਕੀਤੀ ਜਾਣੀ ਬਾਕੀ ਹੈ ਜਾਂ ਫਿਰ ਜਿੰਮੀਦਾਰਾਂ ਨੂੰ ਪੈਸੇ ਦੇਣੇ ਬਾਕੀ ਹਨ, ਪਰ ਸੀ.ਐਮ ਭਗਵੰਤ ਮਾਨ ਇਸ ‘ਚ ਬੇਹੱਦ ਲਾਪਰਵਾਹੀ ਦਿਖਾ ਰਹੇ ਹਨ ਜਿਸ ਨਾਲ ਇਹ ਪ੍ਰੋਜੈਕਟ ਅਤੇ ਹੋਰ ਨੈਸ਼ਨਲ ਹਾਈਵੇ ਪ੍ਰੋਜੈਕਟ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਤੋਂ ਖੋਹੇ ਜਾ ਸਕਦੇ ਹਨ।
Aujla ਨੇ ਦੱਸਿਆ ਕਿ ਅਜੇ ਤੱਕ 749.67 ਕਰੋੜ ਰੁਪਏ ਦੀ ਰਾਸ਼ੀ ਮਾਲਕਾਂ ਨੂੰ ਵੰਡੀ ਜਾਣੀ ਹੈ। ਇਹ ਰਕਮ ਲੋਕਾਂ ਨੂੰ ਜ਼ਮੀਨ ਐਕੁਆਇਰ ਕਰਨ ਦੇ ਬਦਲੇ ਦਿੱਤੀ ਜਾਣੀ ਹੈ, ਜਦੋਂ ਕਿ ਸਰਕਾਰ ਨੇ ਅਜੇ 33.82 ਕਿਲੋਮੀਟਰ ਜ਼ਮੀਨ ਦਾ ਕਬਜ਼ਾ ਲੈਣਾ ਹੈ। ਕਈ ਥਾਵਾਂ ਅਜਿਹੀਆਂ ਹਨ ਜਿੱਥੇ ਜ਼ਮੀਨ ਐਕੁਆਇਰ ਹੋ ਚੁੱਕੀ ਹੈ ਪਰ ਅਦਾਇਗੀ ਅਜੇ ਬਾਕੀ ਹੈ। ਇਸ ਅੰਕੜਿਆਂ ਵਿੱਚ ਤਰਨਤਾਰਨ ਤੋਂ ਮਾਨਾਂਵਾਲਾ, ਰਾਜੇਵਾਲ ਤੋਂ ਅਜਨਾਲਾ, ਅੰਮ੍ਰਿਤਸਰ ਤੋਂ ਘੁਮਾਰਵੀ, ਰਾਜੇਵਾਲਾ ਤੋਂ ਅਜਨਾਲਾ ਵਾਇਆ ਖੇਮਕਰਨ ਸਾਹਿਬ ਰੋਡ, ਅੰਮ੍ਰਿਤਸਰ ਤੋਂ ਰਮਦਾਸ ਅਤੇ ਬਿਆਸ-ਮਹਿਤਾ-ਬਟਾਲਾ ਅਤੇ ਡੇਰਾ ਬਾਬਾ ਨਾਨਕ ਤੱਕ ਜ਼ਮੀਨ ਐਕੁਆਇਰ ਕਰਨ ਦਾ ਕੰਮ ਪੈਂਡਿੰਗ ਹੈ।
ਉਨ੍ਹਾਂ ਕਿਹਾ ਕਿ CM ਭਗਵੰਤ ਮਾਨ ਪਹਿਲਾਂ ਲੋਕ ਸਭਾ ਚੋਣਾਂ ‘ਚ ਰੁੱਝੇ ਹੋਏ ਸਨ, ਫਿਰ ਜ਼ਿਮਨੀ ਚੋਣਾਂ ਕਰਵਾਉਣ, ਹੁਣ ਉਹ ਫਿਰ ਤੋਂ ਤਿੰਨ ਜ਼ਿਮਨੀ ਚੋਣਾਂ ‘ਚ ਰੁੱਝ ਜਾਣਗੇ ਅਤੇ ਫਿਰ ਹਰਿਆਣਾ ‘ਚ ਚੋਣਾਂ ‘ਚ ਰੁੱਝ ਜਾਣਗੇ। ਇਸ ਸਮੇਂ ਵਿੱਚ ਦੋ ਸਾਲ ਬੀਤ ਜਾਣਗੇ ਅਤੇ ਕੇਂਦਰ ਸਰਕਾਰ ਇਸ ਪ੍ਰਾਜੈਕਟ ਨੂੰ ਬੰਦ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਅਜੇ ਸਿਰਫ਼ ਦੋ ਮਹੀਨੇ ਦਾ ਸਮਾਂ ਦਿੱਤਾ ਹੈ ਪਰ ਇਸ ਲਈ CM ਮਾਨ ਨੂੰ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ।
Gurjeet Singh Aujla ਨੇ ਕਿਹਾ ਕਿ ਦਿੱਲੀ ਕਟੜਾ ਐਕਸਪ੍ਰੈਸ ਹਾਈਵੇਅ ਅੰਮ੍ਰਿਤਸਰ ਦੀ ਸਨਅਤ ਨੂੰ ਹੁਲਾਰਾ ਦੇਵੇਗਾ। ਅੰਮ੍ਰਿਤਸਰ ਦੀ ਇੰਡਸਟਰੀ ਸੈਲਾਨੀਆਂ ‘ਤੇ ਨਿਰਭਰ ਹੈ, ਇਸ ਲਈ ਜੇਕਰ ਦਿੱਲੀ ਦਾ ਸਫਰ ਸਿਰਫ ਚਾਰ ਘੰਟੇ ਦਾ ਹੋਵੇ ਤਾਂ ਲੱਖਾਂ ‘ਚ ਸੈਲਾਨੀ ਆਉਣਗੇ ਪਰ ਸੀ.ਐੱਮ.ਮਾਨ ਨੇ ਜਲੰਧਰ ‘ਚ ਘਰ ਬਣਾ ਕੇ ਗੁਰੂ ਦੀ ਨਗਰੀ ਨੂੰ ਵਿਸਾਰ ਦਿੱਤਾ ਹੈ। ਸਰਕਾਰ ਜਿਨ੍ਹਾਂ ਪ੍ਰਾਜੈਕਟਾਂ ਲਈ ਪੈਸਾ ਪਹਿਲਾਂ ਹੀ ਖ਼ਜ਼ਾਨੇ ‘ਚ ਪਿਆ ਹੈ, ਉਨ੍ਹਾਂ ਨੂੰ ਪੂਰਾ ਨਹੀਂ ਕਰ ਪਾ ਰਹੀ, ਇਸ ਤੋਂ ਵੱਧ ਪੰਜਾਬ ਦੀ ਹਾਲਤ ਹੋਰ ਕੀ ਤਰਸਯੋਗ ਹੋਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਬਕਾ PM ਡਾ: ਮਨਮੋਹਨ ਸਿੰਘ ਵੱਲੋਂ ਅੰਮ੍ਰਿਤਸਰ ਨੂੰ ਦਿੱਤੀ ਗਈ ਬਾਗਬਾਨੀ ਯੂਨੀਵਰਸਿਟੀ ਅਤੇ ਪੱਟੀ ਮੱਖੂ ਰੇਲ ਲਿੰਕ ਦਾ ਪ੍ਰਾਜੈਕਟ ਵੀ ਲੰਬਿਤ ਹੈ। ਜਿਸ ਦਾ ਕੰਮ ਸਰਕਾਰ ਨੇ ਹੀ ਪੂਰਾ ਕਰਨਾ ਹੈ ਕਿ ਕੇਂਦਰ ਤੋਂ ਪੈਸਾ ਆ ਗਿਆ ਹੈ ਪਰ ਜ਼ਮੀਨ ਐਕਵਾਇਰ ਨਹੀਂ ਕੀਤੀ ਜਾ ਰਹੀ। Gurjeet Singh Aujla ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਅਜੇ ਵੀ ਸੰਜੀਦਗੀ ਨਾਲ ਕੰਮ ਨਾ ਕੀਤਾ ਤਾਂ ਅੰਮ੍ਰਿਤਸਰ ਦੀ ਰੀੜ੍ਹ ਦੀ ਹੱਡੀ ਸੈਰ-ਸਪਾਟਾ ਜੋ ਕਿ ਸਰਹੱਦੀ ਖੇਤਰ ਹੈ, ਨੂੰ ਨੁਕਸਾਨ ਹੋਵੇਗਾ। ਇਸ ਲਈ ਸਰਕਾਰ ਨੂੰ ਇਨ੍ਹਾਂ ‘ਤੇ ਜਲਦੀ ਤੋਂ ਜਲਦੀ ਕੰਮ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
Despite having funds from the Centre, CM Mann is not getting the project completed: Gurjeet Singh Aujla
MP Gurjeet Singh Aujla today held a press conference and targeted CM Bhagwant Mann for the stalled Delhi-Katra Expressway project. He said that despite having funds from the Central Government, the state government is not working seriously on this project, due to which this project is on the verge of closure.
Gurjeet Singh Aujla today informed that for the Delhi-Katra Expressway, either land is yet to be acquired at many places or the land acquired is yet to be occupied, but CM Bhagwant Mann is showing extreme negligence in this, due to which this project and other National Highway projects can be snatched away from Punjab and especially Amritsar.
MP Aujla said that till now an amount of Rs 749.67 crore is yet to be distributed to the landowners. This amount is to be given to the people in lieu of acquiring the land, while the government is yet to take possession of 33.82 km of land. There are many places where land has been acquired but payment is yet to be made.
MP Aujla said that in this data, the work of land acquisition is pending in Tarn Taran to Mananwala, Rajewal to Ajnala, Amritsar to Ghumarvi, Rajewala to Ajnala via Khemkaran Sahib Road, Amritsar to Ramdas and Beas-Mehta-Batala and Dera Baba Nanak. He said that Chief Minister Bhagwant Mann was first busy in the Lok Sabha elections, then he was conducting by-elections, now he will again be busy in three by-elections and then he will be busy in elections in Haryana.
In this time two years will pass and the central government will be forced to close the project. He said that the central government has still given only two months to the state government to complete the national highway projects but for this CM Bhagwant Mann will have to work seriously.
MP Aujla said that the Delhi-Katra Express Highway will give a boost to the industry of Amritsar. The industry of Amritsar depends on tourists, so if the journey to Delhi is reduced to just four hours, then tourists will come in lakhs but CM Mann has settled down in Jalandhar and has forgotten the Guru’s city.
MP Gurjeet Singh Aujla said that the government is not able to complete the projects for which the money is already lying in the treasury, what can be more pathetic than this in the condition of Punjab. Apart from this, Horticulture University Project in Amritsar given by former Prime Minister Dr. Manmohan Singh and the Patti Makhu Rail Link project are also pending and these are the projects in which the government has only to do work, the money has come from the centre but the land is not being acquired.
MP Aujla said that if the state government still does not work seriously, then tourism, which is the backbone of Amritsar which is a border area, will suffer. That is why the government should work on these as soon as possible and give relief to the people.