ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਦਸੰਬਰ 2023 ਸੈਸ਼ਨ ਦੇ ਨਤੀਜੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੁਆਰਾ ਜਲਦੀ ਹੀ ਐਲਾਨ ਕੀਤੇ ਜਾਣਗੇ। ਏਜੰਸੀ ਦੁਆਰਾ ਜਾਰੀ ਕੀਤੀ ਜਾਣਕਾਰੀ ਦੇ ਅਨੁਸਾਰ, ਪ੍ਰੀਖਿਆ ਦੇ ਨਤੀਜੇ 17 ਜਨਵਰੀ, 2024 ਨੂੰ ਘੋਸ਼ਿਤ ਕੀਤੇ ਜਾਣਗੇ।
ਉਮੀਦਵਾਰ ਅਧਿਕਾਰਤ ਵੈੱਬਸਾਈਟ ugcnet.nta.ac.in ‘ਤੇ ਐਕਟੀਵੇਟ ਕੀਤੇ ਜਾਣ ਵਾਲੇ ਲਿੰਕ ਤੋਂ ਆਪਣਾ ਨਤੀਜਾ ਦੇਖ ਸਕਣਗੇ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 6 ਤੋਂ 19 ਦਸੰਬਰ 2023 ਤੱਕ UGC NET ਦੀਆਂ ਪ੍ਰੀਖਿਆਵਾਂ ਕਰਵਾਈਆ ਸੀ। SC, ST, OBC, ਦਿਵਯਾਂਗ ਤੇ ਹੋਰ ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਯੋਗਤਾ ਦੇ ਅੰਕਾਂ ਵਿੱਚ 5 ਫੀਸਦੀ ਦੀ ਛੋਟ ਦਿੱਤੀ ਗਈ ਹੈ।
ਉਮੀਦਵਾਰਾਂ ਨੂੰ UGC NET ਦਸੰਬਰ 2023 ਦੀਆਂ ਪ੍ਰੀਖਿਆਵਾਂ ਵਿੱਚ ਸਫਲ ਹੋਣ ਲਈ ਦੋਵਾਂ ਪੇਪਰਾਂ ਵਿੱਚ ਘੱਟੋ-ਘੱਟ 40 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਹੋਣਗੇ।