ਨੌਜਵਾਨਾਂ ਨੂੰ ਵਾਤਾਵਰਨ ਬਚਾਉਣ ਲਈ ਹਰਿਆਵਲ ਦਸਤਾ ਬਣਾਉਣਾ ਚਾਹੀਦਾ ਹੈ: Gurjeet Singh Aujla

Gurjeet Singh Aujla

ਵਾਤਾਵਰਨ ਨੂੰ ਬਚਾਉਣ ਲਈ ਸੰਸਦ ਮੈਂਬਰ Gurjeet Singh Aujla ਨੇ ਨੌਜਵਾਨਾਂ ਨੂੰ ਹਰੀਆਵਲ ਦਸਤੇ ਬਣਾ ਕੇ ਆਪਣੇ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ, ਅੱਜ Gurjeet Singh Aujla ਪਿੰਡ ਜੇਠੂਵਾਲ ਨੂੰ 250 ਬੂਟੇ ਦਿੱਤੇ ਅਤੇ ਬੂਟੇ ਲਗਾਉਣ ਦੀ ਅਪੀਲ ਵੀ ਕੀਤੀ।

ਸੰਸਦ ਮੈਂਬਰ Gurjeet Singh Aujla ਨੇ ਦੱਸਿਆ ਕਿ ਅੱਜ ਬਾਲ ਸੇਵਕ ਸੁਸਾਇਟੀ ਪਿੰਡ ਜੇਠੂਵਾਲ ਦੇ ਨੌਜਵਾਨਾਂ ਨੇ ਰੁੱਖ ਲਗਾਓ ਅਤੇ ਵਾਤਾਵਰਨ ਬਚਾਓ ਤਹਿਤ ਕੰਮ ਕਰ ਰਹੀ ਹਰੀਆਵਲ ਟੀਮ ਦਾ ਬੀੜਾ ਚੁੱਕਿਆ ਹੈ। ਪੰਚਾਇਤ ਦੇ ਸਹਿਯੋਗ ਨਾਲ ਉਥੇ ਬੂਟੇ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ। Gurjeet Singh Aujla ਨੇ ਦੱਸਿਆ ਕਿ ਇਸ ਤਹਿਤ ਉਨ੍ਹਾਂ ਵੱਲੋਂ 250 ਬੂਟੇ ਦਿੱਤੇ ਗਏ ਹਨ ਜੋ ਕਿ ਪਿੰਡ ਵਿੱਚ ਲਗਾਏ ਜਾਣਗੇ।

ਸੰਸਦ ਮੈਂਬਰ Gurjeet Singh Aujla ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦਸਤੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਜਦੋਂ ਨੌਜਵਾਨਾਂ ਨੇ ਇਸ ਦਾ ਬੀੜਾ ਚੁੱਕਿਆ ਹੈ ਤਾਂ ਹਰ ਪਾਸੇ ਹਰਿਆਲੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤਾਪਮਾਨ ਵੱਧ ਰਿਹਾ ਹੈ ਅਤੇ ਸਾਨੂੰ ਬਰਸਾਤ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਰੁੱਖ ਹੀ ਇਸ ਦਾ ਇੱਕੋ ਇੱਕ ਹੱਲ ਹੈ।

ਇਸ ਦੇ ਨਾਲ ਹੀ Gurjeet Singh Aujla ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕਿਆਂ ਵਿੱਚ ਹਰੀਆਵਲ ਦਸਤੇ ਬਣਾ ਕੇ ਕੰਮ ਕਰਣ ਅਤੇ ਉਹਨਾੰ ਨੂੰ ਜਿੰਨੇ ਬੂਟੇ ਚਹੀਦੇ ਹਨ ਉਹ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਲੋਕਾਂ ਦਾ ਸਮਰਥਨ ਕਰਨ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

 

 

Youth should form green squads to save the environment: Gurjeet Singh Aujla

 

 

MP Gurjeet Singh Aujla has appealed to the youth to form green squads and make their area green to save the environment. Today he gave 250 saplings to village Jethuwal and also appealed to plant trees.

MP Gurjeet Singh Aujla said that under the campaign ‘Plant trees, save the environment’, his green squads are working and today the youth of Bal Sevak Society, village Jethuwal have taken up the challenge. There, saplings will be planted with the help of the Panchayat and they will be taken care of. Gurjeet Singh Aujla said that under this, 250 saplings have been given by him which will be planted in the same village.

MP Aujla appealed to the people to plant trees so that the environment can be saved. He thanked the squad and said that he hopes that now that the youth have taken up the challenge, there will be greenery everywhere.

He said that the way the temperature is increasing and we have to wait for rain, the only solution for this is trees, that is why he appeals to the youth to form green squads in their areas and they can take as many plants as they need from them. His team is always ready to stand with the people and every possible help will be provided.

 

 

Leave a Reply

Your email address will not be published. Required fields are marked *