OLA, ਦੇਸ਼ ਦੀ ਇੱਕ ਪ੍ਰਮੁੱਖ ਕੈਬ ਸੇਵਾ ਦੇਣ ਵਾਲੀ ਕੰਪਨੀ ਹੈ, ਜਿਸ ਨੇ ਗੂਗਲ ਮੈਪਸ ਦੀ ਵਰਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਕੰਪਨੀ ਆਪਣੇ ਕੈਬ ਸੰਚਾਲਨ ਲਈ ਓਲਾ ਮੈਪਸ ਦੀ ਵਰਤੋਂ ਕਰੇਗੀ। ਕੰਪਨੀ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਭਾਵੀਸ਼ ਅਗਰਵਾਲ ਨੇ ਕਿਹਾ ਕਿ ਇਸ ਕਦਮ ਨਾਲ ਉਨ੍ਹਾਂ ਨੂੰ ਸਾਲਾਨਾ 100 ਕਰੋੜ ਰੁਪਏ ਦੀ ਬਚਤ ਹੋਵੇਗੀ।
ਇਸ ਦੇ ਨਾਲ ਹੀ ਭਾਵੀਸ਼ ਅਗਰਵਾਲ ਨੇ ਮਾਈਕਰੋਸਾਫਟ ਦੇ ਅਜ਼ੁਰ ਪਲੇਟਫਾਰਮ ਦੇ ਨਾਲ ਇਕਰਾਰਨਾਮੇ ਨੂੰ ਖਤਮ ਕਰਨ ਅਤੇ ਉਨ੍ਹਾਂ ਦੀ A.I ਫਰਮ, ਕ੍ਰਿਤਰਿਮ ਨੂੰ ਕੰਮ ਟ੍ਰਾਂਸਫਰ ਕਰਨ ਦਾ ਵੀ ਐਲਾਨ ਕੀਤਾ। ਉਸਨੇ ਯੂਜ਼ਰਸ ਨੂੰ ਓਲਾ ਐਪ ਦੀ ਜਾਂਚ ਅਤੇ ਅਪਡੇਟ ਕਰਨ ਦੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ ਓਲਾ ਨਕਸ਼ੇ ‘ਚ ਜਲਦੀ ਹੀ ਸਟ੍ਰੀਟ ਵਿਊ, ਇਨਡੋਰ ਇਮੇਜ, 3ਡੀ ਮੈਪਸ, ਡ੍ਰੋਨ ਮੈਪਸ ਵਰਗੀਆਂ ਵਾਧੂ ਵਿਸ਼ੇਸ਼ਤਾਵਾਂ ਹੋਣਗੀਆਂ। ਜ਼ਿਕਰਯੋਗ, ਅਗਰਵਾਲ ਨੇ ਅਗਲੇ ਸਾਲ ਤੱਕ ਕੰਪਨੀ ਦੇ ਉਤਪਾਦਾਂ ਵਿੱਚ ਬੈਟਰੀ ਸੈੱਲਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ ਹੈ।