ਦਿੱਲੀ ਆਉਣ ਵਾਲੀਆਂ 38 ਟਰੇਨਾਂ ਹੋਈਆਂ ਲੇਟ, ਸੰਘਣੀ ਧੁੰਦ ਕਾਰਨ ਯਾਤਰੀ ਹੋਏ ਪਰੇਸ਼ਾਨ

ਦਿੱਲੀ ਸਮੇਤ ਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਲੋਕ ਪੂਰੀ ਤਰ੍ਹਾਂ ਪ੍ਰਭਾਵਿਤ ਹਨ। ਆਮ ਤਾਪਮਾਨ ਤੋਂ ਹੇਠਾਂ ਅਤੇ ਧੁੱਪ ਦੀ ਘਾਟ ਕਾਰਨ ਸੜਕਾਂ ‘ਤੇ ਲੋਕਾਂ ਦੀ ਆਵਾਜਾਈ ਬਹੁਤ ਘੱਟ ਹੈ। ਠੰਡੀਆਂ ਹਵਾਵਾਂ ਕਾਰਨ ਲੋਕ ਘਰਾਂ ਵਿੱਚ ਲੁਕਣ ਲਈ ਮਜਬੂਰ ਹਨ ਅਤੇ ਅੱਗ ਦਾ ਸਹਾਰਾ ਲੈ ਰਹੇ ਹਨ।। ਦਿੱਲੀ ਦੀਆਂ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਘੱਟ ਹੈ।

ਧੁੰਦ ਕਾਰਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਦਿੱਲੀ ਆਉਣ ਵਾਲੀਆਂ ਟਰੇਨਾਂ ਵੀ ਪ੍ਰਭਾਵਿਤ ਹਨ। ਦਿੱਲੀ ਆਉਣ ਵਾਲੀਆਂ ਟਰੇਨਾਂ 1 ਤੋਂ 6 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਕੜਾਕੇ ਦੀ ਠੰਡ ਕਾਰਨ ਦਿੱਲੀ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਪਿਛਲੇ ਕੁਝ ਦਿਨਾਂ ਤੋਂ ਟਰੇਨਾਂ ਲਗਾਤਾਰ ਦੇਰੀ ਨਾਲ ਪਹੁੰਚ ਰਹੀਆਂ ਹਨ।

ਅੱਜ ਵੀ ਉੱਤਰੀ ਰੇਲਵੇ ਵੱਲੋਂ ਲੇਟ ਹੋਣ ਵਾਲੀਆਂ ਟਰੇਨਾਂ ਦੀ ਸੂਚੀ ਵਿੱਚ 38 ਟਰੇਨਾਂ ਸ਼ਾਮਲ ਹਨ। ਰੇਲਵੇ ਵੱਲੋਂ ਜਾਰੀ ਟਰੇਨਾਂ ਦੀ ਸੂਚੀ ਮੁਤਾਬਕ 38 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਟਰੇਨ ਲੇਟ ਹੋਣ ਕਾਰਨ ਯਾਤਰੀਆਂ ਨੂੰ ਸੀਤ ਲਹਿਰ, ਧੁੰਦ ਅਤੇ ਹੋਰ ਵੀ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੇਲਵੇ ਪ੍ਰਸ਼ਾਸਨ ਮੁਤਾਬਕ ਬਰਫੀਲੀ ਠੰਡ ਅਤੇ ਧੁੰਦ ਕਾਰਨ ਰੇਲ ਗੱਡੀਆਂ ਦੇ ਇੱਕ ਤੋਂ ਛੇ ਘੰਟੇ ਦੀ ਦੇਰੀ ਨਾਲ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਸੰਘਣੀ ਧੁੰਦ ਦੇ ਨਾਲ AQI ਦਾ ਪ੍ਰਭਾਵ ਵੀ ਇਸ ਲਈ ਜ਼ਿੰਮੇਵਾਰ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਧੁੰਦ ਕਾਰਨ ਵਿਜ਼ੀਬਿਲਟੀ ਵੀ 500 ਤੋਂ 1000 ਮੀਟਰ ਤੱਕ ਸੀਮਤ ਹੋ ਗਈ ਹੈ। ਆਈਐਮਡੀ ਦੇ ਅਨੁਸਾਰ, ਠੰਡ ਅਤੇ ਧੁੰਦ ਦਾ ਪ੍ਰਭਾਵ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *