ਸੁਖਬੀਰ ਬਾਦਲ ਵੱਲੋਂ 1ਕਰੋੜ ਦੀ ਮਾਣਹਾਨੀ ਦਾ ਕੇਸ ਕਰਨ ‘ਤੇ CM ਮਾਨ ਨੇ ਦਿੱਤਾ ਕਰਾਰਾ ਜਵਾਬ

ਪੰਜਾਬ ਦੇ CM ਭਗਵੰਤ ਮਾਨ ਵੱਲੋਂ ਸੰਗਰੂਰ ਵਿੱਖੇ 14 ਨਵੀਆਂ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਗਿਆ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਇਸ ਲਾਇਬ੍ਰੇਰੀ ‘ਚ ਹਰ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਵੱਡੇ ਅਫ਼ਸਰ, ਡਿਪਟੀ ਕਮਿਸ਼ਨਰ, IAS ਕਿਵੇਂ ਬਣਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਰ ਹੀਰੋਜ਼ ਸਟੇਡੀਅਮ ਵਿੱਖੇ ਹਾਕੀ ਐਸਟ੍ਰੋਟਰਫ ਤੇ ਵੇਟ ਲਿਫਟਿੰਗ ਸੈਂਟਰ ਦਾ ਉਦਘਾਟਨ ਵੀ ਕੀਤਾ।

CM ਨੇ ਕਿਹਾ ਕਿ ਜਿੰਨੀ ਸ਼ਕਤੀ ਮੈਨੂੰ ਲੋਕਾਂ ਨੇ ਦਿੱਤੀ ਹੈ, ਮੈਂ ਉਹ ਸ਼ਕਤੀ ਲੋਕਾਂ ਵਾਸਤੇ ਇਸਤੇਮਾਲ ਕਰ ਰਿਹਾ ਹਾਂ, ਲੋਕਾਂ ਉੱਤੇ ਇਸਤੇਮਾਲ ਨਹੀਂ ਕਰ ਰਿਹਾ। ਪੰਜਾਬ ਦਾ ਰਾਖਾ ਪਰਮਾਤਮਾ ਹੈ, ਅਸੀਂ ਤਾਂ ਉਸ ਦੇ ਬਣਾਏ ਹੋਏ ਬੰਦੇ ਹਾਂ। ਜਿਹੜੇ ਪਿੰਡਾਂ ‘ਚ ਮੈਂ ਜਾਂਦਾ ਹਾਂ, ਉਨ੍ਹਾਂ ਪਿੰਡਾ ਦੇ ਵਿਰੋਧੀਆਂ ਨੇ ਕਦੇ ਨਾਂ ਵੀ ਨਹੀਂ ਸੁਣੇ ਹੋਣਗੇ।

ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਦਿਆਂ CM ਨੇ ਕਿਹਾ ਕਿ ਕੇਂਦਰ ਨੇ 26 ਜਨਵਰੀ ਦੀ ਪੰਜਾਬ ਦੀ ਝਾਕੀ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਅਸੀਂ ਇਹ ਝਾਕੀਆਂ ਹੁਣ ਪੰਜਾਬ ‘ਚ ਕੱਢਾਂਗੇ ਕਿਉੰਕਿ ਪੰਜਾਬ ਦੀ ਕਿਸੇ ਪਾਸਿਓਂ ਵੀ ਇੱਜ਼ਤ ਘੱਟਣ ਨਹੀਂ ਦੇਣੀ। ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਧੂਰੀ ਦੇ ਸਾਰੇ ਪਿੰਡਾਂ ਲਈ 29 ਕਰੋੜ ਰੁਪਿਆ ਜਾਰੀ ਕੀਤਾ ਗਿਆ ਹੈ। ਪੰਜਾਬੀਆਂ ਦੇ ਨਾਂ ‘ਤੇ ਕਦੇ ਵੀ ਇਕ ਰੁਪਿਆ ਨਾ ਖਾਣ ਦੇਵਾਂਗਾ ਅਤੇ ਨਾ ਹੀ ਕਦੇ ਹੇਰਾ-ਫੇਰੀ ਕਰਾਂਗਾ। ਮੈਂ ਇਹ ਸਮਝਦਾ ਹਾਂ ਕਿ ਜਿਹੜਾ ਜਨਤਾ ਨੇ ਮੈਨੂੰ ਖਜ਼ਾਨਾ ਦਿੱਤਾ ਹੈ, ਉਹ ਜਨਤਾ ਦਾ ਪੈਸਾ ਹੈ।

ਇਸ ਤੋਂ ਇਲਾਵਾ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਸਭ ਦੇ ਸੁਪੜੇ ਸਾਫ਼ ਹੋਣਗੇ। ਇਕੱਲੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਊਂ ਕੇ ਇਕ-ਇਕ ਔਰਤ ਨੇ ਡੇਢ ਲੱਖ ਦੇ ਕਰੀਬ ਕਮਾਈ ਕੀਤੀ ਤਾਂ ਫਿਰ ਅਸੀਂ ਹੁਣ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਵੀ ਕਹਿ ਦਿੱਤਾ ਕਿ ਸਾਨੂੰ ਹੀ ਵਰਦੀਆਂ ਸਿਊਣ ਲਈ ਦੇ ਦਿਆ ਕਰੋ। 25 ਪ੍ਰਾਈਵੇਟ ਸਕੂਲਾਂ ਨੇ ਵੀ ਵਰਦੀਆਂ ਦੇ ਆਰਡਰ ਦੇ ਦਿੱਤੇ ਹਨ।

ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਇਨ੍ਹਾਂ ਨੂੰ ਹੀ ਸਿਲਾਈ ਲਈ ਦਿਆ ਕਰਾਂਗੇ। ਮੇਰਾ ਸੁਫ਼ਨਾ ਹੈ ਕਿ ਜਦੋਂ ਪੰਜਾਬ ਦਾ ਕੋਈ ਕਿਸਾਨ ਜਾਂ ਸਰਕਾਰੀ ਮੁਲਾਜ਼ਮ ਸ਼ਾਮ ਨੂੰ ਘਰ ਆਵੇ ਤਾਂ ਘਰ ਬੈਠੀ ਔਰਤ ਦਿਨ ਦਾ 1000 ਰੁਪਿਆ ਕਮਾ ਲਵੇ। ਇਹ ਹੀ ਛੋਟੀਆਂ-ਛੋਟੀਆਂ ਸਕੀਮਾਂ ਹਨ, ਜੋ ਪੰਜਾਬ ਦੇ ਵਿਕਾਸ ‘ਚ ਬੇਹੱਦ ਯੋਗਦਾਨ ਪਾਉਣਗੀਆਂ।

Leave a Reply

Your email address will not be published. Required fields are marked *