ਪਿੰਡਾਂ ‘ਚ ਲਗਾਏ ਜਾਣਗੇ 575 ਕੈਮਰੇ, ਤਸਕਰਾਂ ਤੇ ਅਪਰਾਧੀਆਂ ‘ਤੇ ਹੋਵੇਗੀ ਕੈਮਰਿਆਂ ਦੀ ਨਜ਼ਰ

ਪੰਜਾਬ ਵਿੱਚ ਹੁਣ ਅਪਰਾਧੀਆਂ ਤੇ ਤਸਕਰਾਂ ਦੀ ਖੈਰ ਨਹੀਂ ਕਿਉਂਕਿ ਪੰਜਾਬ ਪੁਲਿਸ ਨੇ ਸੂਬੇ ਵਿੱਚ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਜਿਸ ‘ਚ ਸਰਹੱਦੀ ਪਿੰਡਾਂ ਵਿੱਚ 575 ਕੈਮਰੇ ਲਗਾਏ ਜਾਣਗੇ ਜੋ ਕਿ ਤਸਕਰਾਂ ਤੇ ਅਪਰਾਧੀਆਂ ਦੀ ਹਰ ਛੋਟੀ ਵੱਡੀ ਗਤੀਵਿਧੀ ‘ਤੇ ਨਜ਼ਰ ਰੱਖਣਗੇ।
ਇਸ ਤੋਂ ਇਲਾਵਾ ਸੂਬੇ ਦੇ 6 ਜ਼ਿਲ੍ਹੇ ਸਿੱਧੇ ਪਾਕਿਸਤਾਨ ਨਾਲ ਲੱਗਦੇ ਹਨ। ਪਿਛਲੇ ਸਮੇਂ ਇਨ੍ਹਾਂ ਖੇਤਰਾਂ ਵਿੱਚ ਡਰੱਗ ਤਸਕਰੀ ਨੂੰ ਲੈ ਕੇ ਅਪਰਾਧਕ ਵਾਰਦਾਤਾਂ ਵਧੀਆਂ ਹਨ। ਦੂਜੇ ਪਾਸੇ ਸਰਹੱਦ ਤੋਂ ਆਉਣ ਵਾਲੇ ਡ੍ਰੋਨ ਵੀ ਪੁਲਿਸ ਲਈ ਸਿਰਦਰਦੀ ਬਣੇ ਹੋਏ ਹਨ।

ਅਜਿਹੇ ਵਿੱਚ ਕਾਫੀ ਸਮੇਂ ਤੋਂ ਇਸ ਚੀਜ਼ ਨੂੰ ਰੋਕਣ ਲਈ ਪਲਾਨ ਤਿਆਰ ਕੀਤਾ ਜਾ ਰਿਹਾ ਸੀ ਜਿਸ ਦੇ ਬਾਅਦ ਇਸ ਪ੍ਰੈਾਜੈਕਟ ਨੂੰ ਅੱਗੇ ਵਧਾਇਆ ਜਾਵੇਗਾ। ਸਰਹੱਦੀ ਖੇਤਰਾਂ ਨਾਲ ਜੁੜੇ ਇਹਨਾਂ ਪ੍ਰਾਜੈਕਟਾਂ ਲਈ 20 ਕਰੋੜ ਦੀ ਰਕਮ ਮਨਜ਼ੂਰ ਕੀਤੀ ਗਈ ਹੈ।

ਪੰਜਾਬ ਪੁਲਿਸ ਵੱਲੋਂ ਲਗਾਏ ਜਾਣ ਵਾਲੇ ਕੈਮਰੇ ਕੁਝ ਵੱਖਰੇ ਹਨ ਜਿਸ ਤਰ੍ਹਾਂ ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਹਾਈਟੈੱਕ ਕੈਮਰੇ ਲਗਾਏ ਜਾ ਰਹੇ ਹਨ ਉਸੇ ਤਰ੍ਹਾਂ ਇਹ ਕੈਮਰੇ ਹੋਣਗੇ। ਇਨ੍ਹਾਂ ਕੈਮਰਿਆਂ ਵਿੱਚ ਫੇਸ ਡਿਟੈਕਸ਼ਨ ਐਂਡ ਆਟੋਮੈਟਿਕ ਨੰਬਰ ਪਲੇਟ ਰੇਕੋਗਨੇਸ਼ਨ ਦੀ ਸਹੂਲਤ ਹੋਵੇਗੀ। ਇਹ ਕੈਮਰੇ ਚੱਲਦੀ ਕਾਰ ਦਾ ਨੰਬਰ ਨੋਟ ਕਰਨ ਤੋਂ ਲੈ ਕੇ ਗੱਡੀ ਸਵਾਰ ਦਾ ਚਿਹਰਾ ਪਛਾਣਨ ਵਿਚ ਸਮਰੱਥ ਹੋਣਗੇ। ਪੁਲਿਸ ਕੋਲ ਕੰਟਰੋਲ ਰੂਮ ਵਿੱਚ ਤੁਰੰਤ ਇਨ੍ਹਾਂ ਦਾ ਰਿਕਾਰਡ ਜਾਏਗਾ ਜਿਸ ਕਰਕੇ ਇੰਟਰਨੈੱਟ ਦੀ ਸਹੂਲਤ ਰਹੇਗੀ।

ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਇਸ ਲਈ ਸਪੈਸ਼ਲ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ, ਜਿੱਥੇ ਨੋਡਲ ਅਫਸਰ ਤਾਇਨਾਤ ਰਹਿਣਗੇ। ਕੈਮਰਿਆਂ ਦੀ ਜੋ ਰਿਕਾਰਡਿੰਗ ਪੁਲਿਸ ਨੂੰ ਸ਼ੱਕੀ ਲੱਗੇਗੀ, ਪੁਲਿਸ ਵੱਲੋਂ ਤੁਰੰਤ ਉਸਨੂੰ ਅੱਗੇ ਟੀਮਾਂ ਵਿੱਚ ਸ਼ੇਅਰ ਕਰਕੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *