ਸਟੇਫਲਾਨ ਡੌਨ ਨਾਲ ਸਿੱਧੂ ਮੂਸੇਵਾਲਾ ਦਾ 7ਵਾਂ ਗੀਤ, ‘ਡਿਲੇਮਾ’ ਕਰ ਰਿਹਾ ਮੂਸੇਵਾਲਾ ਲਈ ਇਨਸਾਫ਼ ਦੀ ਮੰਗ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦੇ ‘ਡਿਲੇਮਾ’ ਗੀਤ ‘ਚ ਬ੍ਰਿਟਿਸ਼ ਗਾਇਕ ਸਟੇਫਲਾਨ ਡੌਨ ਵੀ ਨਾਲ ਹੈ ਅਤੇ ਇਸ ਨੂੰ ਉਸ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਹੈ। ਸਟੇਫਲਾਨ ਗੀਤ ‘ਚ ਮੁੱਖ ਗਾਇਕ ਦੀ ਭੂਮਿਕਾ ਨਿਭਾਉਂਦੀ ਹੈ, ਇਸ ‘ਚ ਮੂਸੇਵਾਲਾ ਦੀਆਂ ਕੁਝ ਲਾਈਨਾਂ ਵੀ ਜੋੜੀਆਂ ਗਈਆਂ ਹਨ।

ਜ਼ਿਕਰਯੋਗ, ਇਹ ਸਾਰਾ ਗੀਤ ਮੂਸੇ ਪਿੰਡ ‘ਚ ਫਿਲਮਾਇਆ ਗਿਆ ਸੀ ਅਤੇ ਇਹ ਗੀਤ ਮੂਸੇਵਾਲਾ ਲਈ ਇਨਸਾਫ਼ ਦੀ ਵਕਾਲਤ ਕਰਦਾ ਹੈ। ਇਸ ਦੀ ਸ਼ੂਟਿੰਗ ਸਟੇਫਲਾਨ ਡੌਨ ਦੀ ਸਿੱਧੂ ਮੂਸੇਵਾਲਾ ਦੇ ਜਨਮਦਿਨ ‘ਤੇ ਪੰਜਾਬ ਫੇਰੀ ਦੌਰਾਨ ਕੀਤੀ ਗਈ ਸੀ, ਜਿੱਥੇ ਉਹ ਮੂਸੇਵਾਲਾ ਦੀ ਹਵੇਲੀ ‘ਚ ਠਹਿਰੀ ਸੀ। ਸਟੇਫਲਾਨ ਨੇ ਆਪਣੇ ਪੰਜਾਬ ਦੌਰੇ ਦੀ ਫੁਟੇਜ ਨੂੰ ਵੀ ਇਸ ਗੀਤ ‘ਚ ਸ਼ਾਮਲ ਕੀਤਾ ਹੈ।

ਇਸ ਦੇ ਨਾਲ ਹੀ ਇਸ ਗੀਤ ‘ਚ ਸਟੇਫਲਾਨ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੀ ਹੈ। ਪੂਰੇ ਗੀਤ ਨੂੰ ਇਸ ਤਰ੍ਹਾਂ ਫਿਲਮਾਇਆ ਗਿਆ ਹੈ ਕਿ ਮੂਸੇਵਾਲਾ ਲਈ ਇਨਸਾਫ ਦੀ ਮੰਗ ਦੁਨੀਆ ਤੱਕ ਪਹੁੰਚ ਸਕੇ। ਇਸ ਗੀਤ ‘ਚ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਨੂੰ ਸ਼ਾਮਲ ਕਰਨ ਲਈ AI ਦੀ ਵਰਤੋਂ ਕੀਤੀ ਗਈ ਸੀ।

ਇਸ ਤੋਂ ਇਲਾਵਾ ਮੂਸੇਵਾਲਾ ਦਾ ਸਿਗਨੇਚਰ ਸਟਾਈਲ ਵੀ AI ਦੀ ਮਦਦ ਨਾਲ ਗੀਤ ‘ਚ ਦਿਖਾਇਆ ਗਿਆ ਸੀ। ਸਟੇਫਲਾਨ ਡੌਨ ਨੂੰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀਆਂ ਤਸਵੀਰਾਂ ਦੇ ਨਾਲ, ਸੰਗੀਤ ਵੀਡੀਓ ‘ਚ ਦਿਖਾਇਆ ਗਿਆ ਹੈ, ਜੋ ਆਪਣੇ ਪੁੱਤਰ ਲਈ ਇਨਸਾਫ਼ ਦੀ ਵਕਾਲਤ ਕਰਦੀ ਦਿਖਾਈ ਦੇ ਰਹੀ ਹੈ।

 

Leave a Reply

Your email address will not be published. Required fields are marked *