ਦਿੱਲੀ ‘ਚ ਪਾਣੀ ਦੀ ਕਿੱਲਤ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਜਲ ਮੰਤਰੀ ਆਤਿਸ਼ੀ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਦਾ ਸ਼ੂਗਰ ਲੈਵਲ ਕਾਫੀ ਘੱਟ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ LNJP ਹਸਪਤਾਲ ਦੇ ICU ‘ਚ ਦਾਖਲ ਕਰਵਾਇਆ ਗਿਆ ਸੀ। ਉਸ ਦਾ ਜਲਦੀ ਇਲਾਜ ਕੀਤਾ ਗਿਆ ਅਤੇ ਹੁਣ ਡਾਕਟਰਾਂ ਦੀ ਟੀਮ ਦੁਆਰਾ ਉਸ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ।
ਜਲ ਮੰਤਰੀ ਆਤਿਸ਼ੀ 4 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ ਅਤੇ ਦੋਸ਼ ਲਾਇਆ ਹੈ ਕਿ ਹਰਿਆਣਾ ਦਿੱਲੀ ਦੇ ਹਿੱਸੇ ਦਾ ਪਾਣੀ ਰੋਕ ਰਿਹਾ ਹੈ। ਆਤਿਸ਼ੀ ਦੀ ਸਿਹਤ ਵਿਗੜਨ ਤੋਂ ਬਾਅਦ, AAP ਦੇ ਕਈ ਮੈਂਬਰ ਉਸ ਦੀ ਹਾਲਤ ਦੀ ਜਾਂਚ ਕਰਨ ਅਤੇ ਡਾਕਟਰਾਂ ਨਾਲ ਗੱਲ ਕਰਨ ਲਈ ਹਸਪਤਾਲ ਗਏ। AAP ਨੇ ਟਵੀਟ ਕੀਤਾ ਕਿ ਨੇਤਾ ਦੇ ਬਲੱਡ ਸ਼ੂਗਰ ਦਾ ਲੈਵਲ ਅੱਧੀ ਰਾਤ 43 ਅਤੇ ਤੜਕੇ 3 ਵਜੇ 36 ‘ਤੇ ਪਹੁੰਚ ਗਿਆ।
ਜ਼ਿਕਰਯੋਗ, 5 ਦਿਨਾਂ ਤੋਂ ਖਾਣਾ ਨਾ ਖਾਣ ਦੇ ਬਾਵਜੂਦ ਉਸ ਨੇ ਹਰਿਆਣਾ ਤੋਂ ਦਿੱਲੀ ਨੂੰ ਪਾਣੀ ਛੱਡਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਆਤਿਸ਼ੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਹਰਿਆਣਾ ਤੋਂ ਪਾਣੀ ਦੀ ਸਪਲਾਈ ਘਟਣ ਕਾਰਨ ਦਿੱਲੀ ‘ਚ ਪਾਣੀ ਦੀ ਭਾਰੀ ਕਿੱਲਤ ਕਾਰਨ ਹੁਣ 4 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰ ਰਹੇ ਹਨ।