ਕੜਾਕੇ ਦੀ ਠੰਢ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਦੇਸ਼ ਦੇ ਕੁਝ ਰਾਜਾਂ ਵਿੱਚ ਦਿਨ-ਰਾਤ ਕੜਾਕੇ ਦੀ ਠੰਢ ਪੈ ਰਹੀ ਹੈ, ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉੱਤਰਾਖੰਡ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਕੋਲਡ ਡੇ ਅਲਰਟ ਜਾਰੀ ਕੀਤਾ ਹੈ। ਠੰਢ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ।
ਕੜਾਕੇ ਦੀ ਠੰਢ ਨੇ ਪੰਜਾਬ ਠਾਰ ਦਿੱਤਾ ਹੈ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਛਾਈ ਰਹੀ ਅਤੇ ਤੇਜ਼ ਹਵਾਵਾਂ ਨੇ ਠੰਢ ਹੋਰ ਵਧਾ ਦਿੱਤੀ ਹੈ। ਸੱਤ ਸ਼ਹਿਰਾਂ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਦਸ ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਮੌਸਮ ਵਿਭਾਗ ਮੁਤਾਬਕ 13 ਜਨਵਰੀ ਲੋਹੜੀ ਤੱਕ ਕੜਾਕੇ ਦੀ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਪਿੱਛਲੇ 5 ਸਾਲ ‘ਚ ਇਸ ਵਾਰ ਦਿਨ ਕਾਫ਼ੀ ਠੰਡੇ ਚਲ ਰਹੇ ਹਨ ਕਿਉੰਕਿ ਦਿਨ ਦਾ ਪਾਰਾ ਪਿੱਛਲੇ ਸਾਲਾਂ ਦੇ ਮੁਕਾਬਲੇ 2 ਤੇ 3 ਡਿਗਰੀ ਦੀ ਗਿਰਾਵਟ ‘ਚ ਨਜ਼ਰ ਆ ਰਿਹਾ ਹੈ।
ਪਿੱਛਲੇ 10 ਸਾਲਾਂ ਦਾ ਰਿਕਾਰਡ ਇਹ ਹੈ ਕਿ ਜਨਵਰੀ ਦੇ ਪਹਿਲੇ 10 ਦਿਨ ਸੁੱਕੇ ਰਹੇ ਹੈ। ਧੁੰਦ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਸ਼ੀਤ ਲਹਿਰ ਕਾਰਨ ਠੰਡ ਦੇ ਦਿਨਾਂ ਦੀ ਸਥਿਤੀ ਬਣੀ ਰਹੇਗੀ। ਅੰਮ੍ਰਿਤਸਰ ਤੋਂ ਕਈ ਟਰੇਨਾਂ ਅਤੇ ਫਲਾਈਟਾਂ ਵੀ ਧੁੰਦ ਦੀ ਲਪੇਟ ‘ਚ ਹਨ, ਜਿਸ ਕਰਕੇ 9 ਉਡਾਣਾਂ ਲੇਟ ਕਰ ਦਿੱਤੀਆ ਹਨ।
ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਮੌਸਮ ਵੀ ਇਵੇਂ ਠੰਡਾ ਹੀ ਰਹੇਗਾ। ਮੋਗਾ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਤਰਨ ਤਾਰਨ ‘ਚ ਲਗਾਤਾਰ 15 ਦਿਨ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਬਣੀ ਰਹੇਗੀ। ਫ਼ਤਹਿਗੜ੍ਹ, ਸੰਗਰੂਰ, ਰੂਪਨਗਰ, ਪਟਿਆਲਾ ‘ਚ 2 ਦਿਨ ਹੀ ਸੰਘਣੀ ਧੁੰਦ ਦਾ ਐਲਰਟ ਹੈ, ਮੌਹਾਲੀ ‘ਚ 1 ਦਿਨ ਦੀ ਸੰਘਣੀ ਧੁੰਦ ਦਾ ਐਲਰਟ ਹੈ ਅਤੇ ਹਿਮਾਚਲ ‘ਚ ਅੱਗਲੇ 3 ਦਿਨ ਹੋਰ ਸੰਘਣੀ ਧੁੰਦ ਦਾ ਯੈਲੋ ਐਲਰਟ ਹੈ।