ਭਾਰਤ ਅਤੇ ਅਫਗਾਨਿਸਤਾਨ (India vs Afghanistan) ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੀ-20 ਮੈਚ ਵੀਰਵਾਰ (ਅੱਜ) ਮੋਹਾਲੀ ‘ਚ ਖੇਡਿਆ ਜਾਵੇਗਾ। ਮੁੱਖ ਕੋਚ ਨੇ ਖੁਲਾਸਾ ਕੀਤਾ ਹੈ ਕਿ ਟੀਮ ਇੰਡੀਆ ਲਈ ਪਾਰੀ ਦੀ ਸ਼ੁਰੂਆਤ, ਬੱਲੇਬਾਜ਼ ਯਸ਼ਸਵੀ ਜੈਸਵਾਲ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਕਰਨਗੇ।
ਭਾਰਤ ਨੂੰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਾ ਹੈ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਪਹਿਲੇ ਟੀ-20 ਤੋਂ ਬਾਹਰ ਹੋ ਗਏ ਹਨ। ਕੋਹਲੀ ਦੀ ਕਰੀਬ 14 ਮਹੀਨਿਆਂ ਬਾਅਦ ਟੀ-20 ਟੀਮ ‘ਚ ਵਾਪਸੀ ਹੋਈ ਹੈ ਪਰ ਉਨ੍ਹਾਂ ਦੇ ਫੈਂਸ ਨੂੰ ਮੋਹਾਲੀ ‘ਚ ਵਿਰਾਟ ਦੀ ਬੱਲੇਬਾਜ਼ੀ ਦੇਖਣ ਨੂੰ ਨਹੀਂ ਮਿਲੇਗੀ।
ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵਿਰਾਟ ਦੇ ਪਹਿਲਾ ਟੀ-20 ਨਾ ਖੇਡਣ ਦਾ ਕਾਰਨ ਦੱਸਿਆ ਕਿ ਉਸ ਨੇ ਬ੍ਰੇਕ ਲਈ ਕਿਹਾ ਸੀ। ਉਹ ਘਰੇਲੂ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਬਰਦਸਤ ਵਾਪਸੀ ਕਰੇਗਾ। ਦ੍ਰਾਵਿੜ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਓਪਨਿੰਗ ਕਰਨਗੇ। ਯਸ਼ਸਵੀ ਦੀ ਗੇਂਦਬਾਜ਼ੀ ਵਿੱਚ ਐਂਟਰੀ ਖੱਬੇ ਅਤੇ ਸੱਜੇ ਦਾ ਸੁਮੇਲ ਪ੍ਰਦਾਨ ਕਰੇਗੀ।
ਇਸ ਤੋਂ ਇਲਾਵਾ ਰਾਹੁਲ ਨੇ ਇਹ ਵੀ ਪੁਸ਼ਟੀ ਕੀਤੀ ਕਿ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਨੂੰ ਕਿਸੇ ਅਨੁਸ਼ਾਸਨੀ ਕਾਰਵਾਈ ਦੇ ਤਹਿਤ ਟੀਮ ਤੋਂ ਬਾਹਰ ਨਹੀਂ ਰੱਖਿਆ ਗਿਆ ਹੈ।