ਪੰਜਾਬ ਦੇ ਪ੍ਰਮੁੱਖ ਪੰਜਾਬੀ GEC ਚੈਨਲਾਂ ਵਿੱਚੋਂ ਇੱਕ, ਜ਼ੀ ਪੰਜਾਬੀ ਚੈਨਲ ਨੇ ਆਪਣੀਆਂ ਵੱਖਰੀਆਂ ਕਹਾਣੀਆਂ ਤੇ ਰੰਗ ਬਰੰਗੇ ਖੁਆਬਾਂ ਦੇ ਨਾਲ ਮਾਣ ਨਾਲ ਚਾਰ ਸਾਲ ਪੂਰੇ ਕੀਤੇ ਹਨ। ਪੰਜਾਬ ਦੀ ਪੰਜਾਬੀਅਤ ਨੂੰ ਦਰਸਾਉਂਦਾ ਜ਼ੀ ਪੰਜਾਬੀ ਆਪਣੀ ਹਰ ਕਹਾਣੀ “ਨਯਨ-ਜੋ ਵੇਖੇ ਅਣਵੇਖਾ”, “ਗੀਤ ਢੋਲੀ”,”ਦਿਲਦਾਰੀਆਂ”, “ਦਿਲਾਂ ਦੇ ਰਿਸ਼ਤੇ”, “ਅੰਤਾਕਸ਼ਰੀ ਸੀਜ਼ਨ1, 2 ਤੇ 3” ਤੇ “ਦਿਲ ਦੀਆਂ ਗੱਲਾਂ ਸੀਜ਼ਨ 1 ਤੇ 2” ਨੂੰ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ।
ਇਹ ਕਹਾਣੀਆਂ ਪੰਜਾਬੀ ਦਰਸ਼ਕਾਂ ਦੇ ਹਰ ਘਰ ‘ਚ ਗੂੰਜ ਰਹੀਆਂ ਹਨ। ਦਰਸ਼ਕਾਂ ਨੇ ਕਹਾਣੀਆਂ ਦੇ ਨਾਲ-ਨਾਲ ਹਰ ਇੱਕ ਐਕਟਰ ਨੂੰ ਆਪਣਾ ਭਰਪੂਰ ਪਿਆਰ ਦਿੱਤਾ ਹੈ। ਇਹ ਸਿਹਰਾ ਜ਼ੀ ਪੰਜਾਬੀ ਦੇ ਸਿਰ ਤੇ ਜਾਂਦਾ ਹੈ ਕਿਉਂਕਿ ਆਪਣੀ ਕਿਰਦਾਰੀ ਨੂੰ ਪੇਸ਼ ਕਰਨ ਲਈ ਉਹਨਾਂ ਨੇ ਇੰਨੇ ਕਾਬਿਲ ਕਲਾਕਾਰਾਂ ਨੂੰ ਇੱਕ ਪਲੈਟਫਾਰਮ ਦਿੱਤਾ ਹੈ।
ਇਸ ਤੋਂ ਇਲਾਵਾ ਫ਼ਿਲਮਾਂ ਦੇ ਸੀਜ਼ਨ ਵਿੱਚ ਪੰਜਾਬੀ ਬਲਾਕਬਸਟਰ ਫ਼ਿਲਮਾਂ ਪੇਸ਼ ਕਰਨ ਵਿੱਚ ਜ਼ੀ ਪੰਜਾਬੀ ਸਭ ਤੋਂ ਅੱਗੇ ਹੈ ਜਿਸ ਵਿੱਚ ਗਿੱਪੀ ਗਰੇਵਾਲ, ਦਿਲਜੀਤ ਦੌਸਾਂਝ, ਐਮੀ ਵਿਰਕ, ਦੇਵ ਖਰੌੜ, ਗੁਰਨਾਮ ਭੁੱਲਰ ਦੀਆਂ ਬਲਾਕਬਸਟਰ ਫ਼ਿਲਮਾਂ ਪੇਸ਼ ਕੀਤੀਆਂ ਹਨ।
ਜ਼ੀ ਪੰਜਾਬੀ ਦੀ ਚੌਥੀ ਵਰ੍ਹੇਗੰਢ ਦੇ ਮੌਕੇ ‘ਤੇ, ਜ਼ੀ ਪੰਜਾਬੀ ਦੇ ਚੀਫ਼ ਚੈਨਲ ਅਫ਼ਸਰ ਸ੍ਰੀ ਰਾਹੁਲ ਰਾਓ ਨੇ ਕਿਹਾ, “ਜ਼ੀ ਪੰਜਾਬੀ ਦਾ ਸਫ਼ਰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਜਜ਼ਬਾਤਾਂ ਦਾ ਜਸ਼ਨ ਹੈ। ਚਾਰ ਸਾਲਾਂ ਵਿੱਚ, ਅਸੀਂ ਪ੍ਰਭਾਵਸ਼ਾਲੀ ਕਹਾਣੀਆਂ ਤਿਆਰ ਕੀਤੀਆਂ ਹਨ, ਜਿਸਨੂੰ ਦਰਸ਼ਕਾਂ ਨੇ ਆਪਣਾ ਭਰਪੂਰ ਪਿਆਰ ਦਿੱਤਾ ਹੈ। ਅਸੀਂ ਉਮੀਦ ਕਰਦੇ ਹਾਂ ਕੀ ਆਉਣ ਵਾਲੇ ਸਾਲਾਂ ਵਿੱਚ ਜ਼ੀ ਪੰਜਾਬੀ ਇੱਕ ਨਵੀਆਂ ਉਚਾਈਆਂ ਨੂੰ ਛੂਹੇਗਾ ਤੇ ਅਸੀਂ ਜ਼ੀ ਪੰਜਾਬੀ ਦੇ ਨਾਲ ਜੁੜਨ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ।”
ਇਹ ਚੈਨਲ ਨੇ ਇਨ੍ਹਾਂ 4 ਸਾਲਾਂ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਤੇ ਬਹੁਤ ਹੀ ਘੱਟ ਸਮੇਂ ਵਿੱਚ ਨਵੇਂ-ਨਵੇਂ ਖਿਤਾਬ ਹਾਸਿਲ ਕੀਤੇ ਹਨ। ਯਕੀਨ ਹੈ ਕਿ ਜ਼ੀ ਪੰਜਾਬੀ ਆਉਣ ਵਾਲੇ ਭਵਿੱਖ ਵਿੱਚ ਨਵੀਆਂ ਉਚਾਈਆਂ ਨੂੰ ਛੂਹੇਗਾ ਅਤੇ ਦਰਸ਼ਕਾਂ ਦਾ ਮਨੋਰੰਜਨ ਅਤੇ ਗੂੰਜਣਾ ਜਾਰੀ ਰੱਖੇਗਾ।