ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਝੁੰਡ ਦੇ ਰੂਪ ਵਿੱਚ ਆਵਾਰਾ ਜਾਨਵਰ ਸ਼ਹਿਰ ਦੀਆਂ ਸੜਕਾਂ ਵਿੱਚ ਆਮ ਘੁੰਮਦੇ ਨਜ਼ਰ ਆਉਂਦੇ ਹਨ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ‘ਤੇ ਗੁਜ਼ਰਨ ਵਾਲੇ ਪਸ਼ੂਆਂ ਨੂੰ ਵੱਡੇ ਵਾਹਨਾਂ ਦੀ ਚਪੇਟ ‘ਚ ਆਉਣ ਨਾਲ ਕਈ ਵਾਰ ਸੱਟ ਵੀ ਲੱਗ ਜਾਂਦੀ ਹੈ। ਪੰਜਾਬ ਦੇ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਤੇ ਸੜਕਾਂ ‘ਤੇ ਖੁੱਲ੍ਹੇਆਮ ਘੁੰਮ ਰਹੇ ਲੱਗਪਗ 1.25 ਲੱਖ ਅਵਾਰਾ ਪਸ਼ੂ ਮਨੁੱਖੀ ਜਾਨ ਲਈ ਵੱਡਾ ਖ਼ਤਰਾ ਬਣੇ ਹੋਏ ਹਨ।
ਇਸ ਦੇ ਨਾਲ ਹੀ ਸੜਕਾਂ ‘ਤੇ ਇੰਨ੍ਹਾਂ ਪਸ਼ੂਆਂ ਦੇ ਖੜ੍ਹੇ ਰਹਿਣ ਜਾਂ ਬੈਠਣ ਕਾਰਨ ਟ੍ਰੈਫ਼ਿਕ ਜਾਮ ਦੀ ਵੀ ਸਥਿਤੀ ਬਣੀ ਹੋਈ ਹੈ। ਇੰਨ੍ਹਾਂ ਅਵਾਰਾ ਪਸ਼ੂਆਂ ਦੀਆਂ ਸੜਕਾਂ ਗਲੀਆਂ ‘ਚ ਅਚਾਨਕ ਹੋਣ ਵਾਲੀਆਂ ਲੜਾਈ ਕਾਰਨ ਵਾਹਨ ਚਾਲਕ ਤੇ ਪੈਦਲ ਚਲਣ ਵਾਲੇ ਰਾਹਗੀਰ ਵੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਹਾਲਾਤ ਬਹੁਤ ਗੰਭੀਰ ਬਣ ਚੁੱਕੇ ਹਨ ਪਿੱਛਲੇ ਸਾਲ ਅੰਮ੍ਰਿਤਸਰ ‘ਚ ਕਿੰਨੇ ਹੀ ਲੋਕ ਇੰਨ੍ਹਾਂ ਅਵਾਰਾ ਪਸ਼ੂਆ ਵਲੋਂ ਜ਼ਖਮੀ ਕੀਤੇ ਗਏ ਸੀ।
ਪੀ.ਆਰ.ਐੱਸ.ਟੀ.ਆਰ.ਐੱਸ ਮੁਤਾਬਿਕ ਪਿੱਛਲੇ ਸਿਰਫ਼ ਤਿੰਨ ਵਰ੍ਹਿਆਂ ‘ਚ ਅਵਾਰਾ ਪਸ਼ੂਆਂ ਕਾਰਨ ਬਠਿੰਡਾ ‘ਚ 117, ਮੁਕਤਸਰ ‘ਚ 100, ਲੁਧਿਆਣਾ ‘ਚ 87, ਮੋਗਾ ‘ਚ 87 ਅਤੇ ਅੰਮ੍ਰਿਤਸਰ ‘ਚ 100 ਤੋਂ ਵੱਧ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਸ਼ਹਿਰ ਵਿੱਚ ਵੀ ਅਕਸਰ ਆਵਾਰਾ ਪਸ਼ੂ ਸੜਕ ਦੇ ਵਿਚਕਾਰ ਡੇਰੇ ਜਮ੍ਹਾਂ ਲੈਂਦੇ ਹਨ, ਅਜਿਹੇ ‘ਚ ਦਿਨ ਵੇਲੇ ਜ਼ਿਆਦਾਤਰ ਸੜਕਾਂ ‘ਤੇ ਟ੍ਰੈਫਿਕ ਜਾਮ ਦੀ ਸਮੱਸਿਆ ਬਣ ਜਾਂਦੀ ਹੈ। ਪੰਜਾਬ ਦੇ ਹਰ ਜ਼ਿਲ੍ਹੇ ‘ਚ 20 ਗਊਸ਼ਾਲਾ ਬਣਾਉਣ ਦੀ ਯੋਜਨਾ ਬਣਾਈ ਗਈ ਹੈ, ਜਿਹਨਾਂ ਵਿੱਚੋਂ 20-25 ਸ਼ੈੱਡਆਂ ਨਾਲ 5,000 ਮਵੇਸ਼ਿਆਂ ਨੂੰ ਰੱਖਿਆ ਜਾਵੇਗਾ।