ਅਮਨਦੀਪ ਹਸਪਤਾਲ ਦੇ ਸਰਜਨਾਂ ਦੁਆਰਾ ਰੋਬੋਟਿਕ ਖੋਜ ਨੂੰ ਆਰਥਰੋਪਲਾਸਟੀ ਦੇ ਪੰਨਿਆਂ ‘ਚ ਮਿਲੀ ਜਗ੍ਹਾ

ਵੱਕਾਰੀ ਅਮਰੀਕੀ ਜਰਨਲ ਆਫ ਆਰਥਰੋਪਲਾਸਟੀ ਨੇ ਆਪਣੇ ਆਗਾਮੀ ਅੰਕ ਵਿੱਚ ਪ੍ਰਕਾਸ਼ਨ ਲਈ, ਅਮਨਦੀਪ ਹਸਪਤਾਲ ਦੇ ਆਰਥੋਪੀਡਿਕ ਸਰਜਨਾਂ ਦੁਆਰਾ ਸਹਿ-ਲਿਖਿਤ, ‘ਐਫੀਕੇਸੀ ਐਂਡ ਸੇਫ਼ਟੀ ਆਫ ਬਾਈਲੈਟਰਲ ਰੋਬੋਟਿਕ ਨੀ ਰਿਪਲੇਸਮੈਂਟ ਇਨ ਪੇਸ਼ਨਟਜ਼ ਵਿਦਆਉਟ ਕੋਮੋਰਬਿਡਿਟੀਜ਼: ਐਨ ਇਨਡੇਪਥ ਅਨਾਲਿਸਿਸ’ ਨਾਮਕ ਖੋਜ ਦੀ ਚੋਣ ਕੀਤੀ ਹੈ।

ਇਹ ਅਧਿਐਨ ਡਾ: ਅਵਤਾਰ ਸਿੰਘ, ਡਾ: ਬੁਰਹਾਨ ਭੱਟ, ਡਾ: ਪਰਮਪ੍ਰੀਤ ਸਿੰਘ, ਡਾ: ਰਾਜੀਵ ਵੋਹਰਾ ਅਤੇ ਡਾ: ਕੰਵਰ ਕੁਲਵਿੰਦਰ ਸਿੰਘ ਦੁਆਰਾ ਸਾਂਝੇ ਤੌਰ ‘ਤੇ ਲਿਖਿਆ ਗਿਆ ਹੈ। ਅਮਨਦੀਪ ਹਸਪਤਾਲ ਦੇ ਚੀਫ਼ ਆਰਥੋਪੀਡਿਕ ਸਰਜਨ ਡਾ: ਅਵਤਾਰ ਸਿੰਘ ਨੇ ਆਪਣੀ ਖੋਜ ਦੇ ਪਰਿਣਾਮ ਸਾਂਝੇ ਕਰਦਿਆਂ ਦੱਸਿਆ ਕਿ ਰੋਬੋਟਿਕ ਨੀ ਰਿਪਲੇਸਮੈਂਟ, ਗੋਡੇ ਬਦਲਣ ਦੀ ਰਵਾਇਤੀ ਵਿਧੀ, ਜੋ ਕਿ ਦਰਦਨਾਕ ਹੁੰਦੀ ਹੈ, ਦਾ ਸਭ ਤੋਂ ਵਧੀਆ ਵਿਕਲਪ ਹੈ।

ਉਨ੍ਹਾਂ ਨੇ ਕਿਹਾ “ਜਿੱਥੋਂ ਤੱਕ ਰੋਬੋਟਿਕ ਨੀ ਰਿਪਲੇਸਮੈਂਟ ਦਾ ਸਵਾਲ ਹੈ, ਰਿਕਵਰੀ ਤੇਜ਼ ਹੁੰਦੀ ਹੈ, ਦਰਦ ਦਾ ਪੱਧਰ ਬਹੁਤ ਘੱਟ ਹੁੰਦਾ ਹੈ, ਅਤੇ ਬਹੁਤ ਘੱਟ ਦਵਾਈ ਦੀ ਲੋੜ ਹੁੰਦੀ ਹੈ ਕਿਉਂਕਿ ਮਰੀਜ਼ਾਂ ਨੂੰ ਚਾਰ ਜਾਂ ਪੰਜ ਦਿਨਾਂ ਬਾਅਦ ਇੰਟਰਾਵਾਸਕੁਲਰ ਟੀਕੇ ਦਿੱਤੇ ਜਾਂਦੇ ਹਨ। “ਅਧਿਐਨ ‘ਚ ਪਾਇਆ ਗਿਆ ਕਿ ਦੁਵੱਲੇ ਰੋਬੋਟਿਕ ਨੀ ਰਿਪਲੇਸਮੈਂਟ ਵਿੱਚ ਇੱਕਤਰਫਾ ਦੇ ਮੁਕਾਬਲੇ ਪੋਸਟ-ਆਪਰੇਟਿਵ ਦੇਖਭਾਲ ਅਤੇ ਦਰਦ ਦੇ ਸਕੋਰ ਘੱਟ ਹੁੰਦੇ ਹਨ।”

ਡਾ: ਅਵਤਾਰ ਸਿੰਘ ਨੇ ਦੱਸਿਆ ਕਿ ਅਧਿਐਨ ਨੇ ਸਿੱਧ ਕੀਤਾ ਹੈ ਕਿ ਦਰਦ ਦੀ ਤੀਬਰਤਾ ਇਕਪਾਸੜ ਅਤੇ ਦੁਵੱਲੇ ਮਾਮਲਿਆਂ ‘ਚ ਇੱਕੋ ਜਿਹੀ ਹੀ ਹੁੰਦੀ ਹੈ। “ਜੇਕਰ ਤਕਨਾਲੋਜੀ ਚੰਗੀ ਹੈ, ਜਿਵੇਂ ਕਿ ਰੋਬੋਟਿਕਸ ਦੇ ਮਾਮਲੇ ‘ਚ, ਅਸੀਂ 45 ਤੋਂ 70 ਸਾਲ ਦੀ ਉਮਰ ਦੇ ਸਹਿ-ਰੋਗ ਵਾਲੇ ਮਰੀਜ਼ਾਂ ਦੇ ਮਾਮਲੇ ‘ਚ ਹੀ ਦੁਵੱਲੇ ਇਲਾਜ ਨੂੰ ਅਪਣਾ ਸਕਦੇ ਹਾਂ, ਕਿਉਂਕਿ ਇਕਪਾਸੜ ਇਲਾਜ ਲਈ ਮੁੜ ਵਸੇਬੇ ਦਾ ਸਮਾਂ ਇੱਕੋ ਜਿਹਾ ਰਹਿੰਦਾ ਹੈ।”

“ਇਸ ਖੋਜ ਦਾ ਉਦੇਸ਼ ਮੁੱਖ ਤੌਰ ‘ਤੇ ਗੋਡਿਆਂ ਦੇ ਜੋੜਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਦੇ ਦਰਦ ਨੂੰ ਘਟਾਉਣਾ ਸੀ। ਡਾ: ਅਵਤਾਰ ਸਿੰਘ ਨੇ ਕਿਹਾ, “ਇਸ ਅਧਿਐਨ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਕੀਤੀ ਹੈ, ਅਤੇ ਇਸ ਨਾਲ ਦੁਨੀਆ ਭਰ ਦੇ ਆਰਥੋਪੀਡਿਕ ਸਰਜਨਾਂ ਨੂੰ ਉਨਾਂ ਦੇ ਮਰੀਜ਼ਾਂ ਦੇ ਫਾਇਦੇ ਲਈ ਉਨਾਂ ਦੇ ਸਰਜੀਕਲ ਹੁਨਰ ਨੂੰ ਨਿਖਾਰਨ ਵਿੱਚ ਬਹੁਤ ਮਦਦ ਮਿਲੇਗੀ।”

 

Leave a Reply

Your email address will not be published. Required fields are marked *