ਸਿੱਖ ਭਾਈਚਾਰੇ ਦਾ ਮਜ਼ਾਕ ਬਣਾਉਣ ‘ਤੇ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਪਾਕਿ ਕ੍ਰਿਕਟਰ ਨੂੰ ਪਾਈਆਂ ‘ਲੱਖ ਲਾਹਨਤਾਂ’

ਕ੍ਰਿਕੇਟ ਭਾਰਤ ਅਤੇ ਪਾਕਿਸਤਾਨ ਦੋਵਾਂ ‘ਚ ਬਹੁਤ ਮਸ਼ਹੂਰ ਹੈ, ਭਾਰਤ ‘ਚ ਕ੍ਰਿਕੇਟ ਨੂੰ ਧਰਮ ਮੰਨਿਆ ਜਾਂਦਾ ਹੈ। ਦੋਨਾਂ ਦੇਸ਼ਾਂ ਦੇ ਮੈਚ ਹਮੇਸ਼ਾ ਪ੍ਰਸ਼ੰਸਕਾਂ ‘ਚ ਬਹੁਤ ਉਤਸ਼ਾਹ ਪੈਦਾ ਕਰਦੇ ਹਨ। T-20 ਵਿਸ਼ਵ ਕੱਪ 2024 ‘ਚ ਭਾਰਤੀ ਟੀਮ ਨੇ ਪਾਕਿਸਤਾਨ ‘ਤੇ 6 ਦੌੜਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਹਾਲਾਂਕਿ, ਮੈਚ ਬਾਰੇ ਚਰਚਾ ਦੌਰਾਨ ਤਣਾਅ ਵਧ ਗਿਆ ਜਦੋਂ ਸਾਬਕਾ ਪਾਕਿਸਤਾਨੀ ਖਿਡਾਰੀ ਕਾਮਰਾਨ ਅਕਮਲ ਨੇ ਸਿੱਖ ਖਿਡਾਰੀ ਅਰਸ਼ਦੀਪ ਸਿੰਘ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਜਿਸ ਕਾਰਨ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੂੰ ਗੁੱਸਾ ਆਇਆ ਤੇ ਅਕਮਲ ਨੂੰ ਝਾੜ ਪਾਈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦੌਰਾਨ ਪਾਕਿਸਤਾਨੀ ਟੀਮ ਨੂੰ ਆਖਰੀ ਓਵਰ ‘ਚ ਜਿੱਤ ਲਈ 18 ਦੌੜਾਂ ਦੀ ਲੋੜ ਸੀ। ਪਾਕਿਸਤਾਨੀ ਨਿਊਜ਼ ਚੈਨਲ ‘ਤੇ ਸਿੱਖਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ, ਵੀਡੀਓ ‘ਚ ਉਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ, ਦੇਖੋ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਕਰਨਾ ਹੈ ਕੁਝ ਵੀ ਹੋ ਸਕਦਾ ਹੈ। ਫਿਰ… 12 ਵੱਜ ਗਏ ਨੇ। ਇਸ ਤੋਂ ਬਾਅਦ ਉਹ ਉੱਚੀ-ਉੱਚੀ ਹੱਸਦਾ ਨਜ਼ਰ ਆ ਰਿਹਾ ਹੈ। ਉਹ ਉੱਥੇ ਮੌਜੂਦ ਹੋਰ ਲੋਕਾਂ ਨਾਲ ਹੱਸਦਾ ਹੈ।

ਇਸ ਨਾਲ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਅਤੇ ਅਮਰੀਕੀ ਖਿਡਾਰੀ ਜਸਕਰਨ ਮਲਹੋਤਰਾ ਦੋਵਾਂ ਨੇ ਕਾਮਰਾਨ ਅਕਮਲ ਦੀ ਟਿੱਪਣੀ ਦੀ ਨਿੰਦਾ ਕੀਤੀ। ਇਸ ‘ਤੇ ਹਰਭਜਨ ਸਿੰਘ ਨੇ X ‘ਤੇ ਪੋਸਟ ਕਰਦੇ ਹੋਏ ਲਿਖਿਆ, ‘ਲੱਖ ਦੀ ਲਾਅਨਤ ਤੇਰੇ ਕਾਮਨਰਾਨ ਅਕਮਲ। ਤੁਹਾਨੂੰ ਆਪਣਾ ਗੰਦਾ ਮੂੰਹ ਖੋਲ੍ਹਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣਨਾ ਚਾਹੀਦਾ ਹੈ। ਅਸੀਂ ਸਿੱਖਾਂ ਮਾਵਾਂ-ਭੈਣਾਂ ਨੂੰ ਬਚਾਇਆ ਸੀ ਜਦੋਂ ਉਨ੍ਹਾਂ ਨੂੰ ਹਮਲਾਵਰਾਂ ਨੇ ਅਗਵਾ ਕੀਤਾ ਸੀ। ਉਸ ਵੇਲੇ ਸਮਾਂ 12 ਵਜੇ ਦਾ ਸੀ। ਸ਼ਰਮ ਆਉਣੀ ਚਾਹੀਦੀ ਏ…। ਕੁਝ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਏ।

ਇਸ ਦੇ ਨਾਲ ਹੀ ਕਾਮਰਾਨ ਅਕਮਲ ਨੇ X ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਮੈਨੂੰ ਆਪਣੀ ਹਾਲੀਆ ਟਿੱਪਣੀਆਂ ‘ਤੇ ਬਹੁਤ ਅਫਸੋਸ ਹੈ ਅਤੇ ਹਰਭਜਨ ਸਿੰਘ ਅਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦਾ ਹਾਂ। ਮੇਰੇ ਸ਼ਬਦ ਗਲਤ ਅਤੇ ਅਪਮਾਨਜਨਕ ਸਨ। ਮੈਂ ਸਾਰੇ ਸਿੱਖਾਂ ਦਾ ਸਤਿਕਾਰ ਕਰਦਾ ਹਾਂ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੈਂ ਮੁਆਫ਼ੀ ਮੰਗਦਾ ਹਾਂ।

 

Leave a Reply

Your email address will not be published. Required fields are marked *