ਵਧਦੇ ਸੜਕ ਹਾਦਸਿਆਂ ਨੂੰ ਦੇਖਦੇ ਹੋਏ ਦਿੱਲੀ ਟਰਾਂਸਪੋਰਟ ਵਿਭਾਗ ਨੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਦਿੱਲੀ ਦੀਆਂ ਸੜਕਾਂ ‘ਤੇ ਪੁਰਾਣੇ ਕੈਮਰਿਆਂ ਹੱਟ ਜਾਣਗੇ ਤੇ ਉਹਨਾਂ ਦੀ ਥਾਂ ਅਜਿਹੇ ਕੈਮਰੇ ਲਗਾਏ ਜਾਣਗੇ ਜੋ 15 ਤੋਂ ਵੱਧ ਸ਼੍ਰੇਣੀਆਂ ‘ਚ ਤੁਹਾਡੇ ਚਲਾਨ ਨੂੰ ਜਾਰੀ ਕਰਨ ਦੀ ਸਮਰੱਥਾ ਰੱਖਦੇ ਹਨ।
ਅਜਿਹੇ ‘ਚ ਦਿੱਲੀ ਦੀਆਂ ਸੜਕਾਂ ‘ਤੇ ਟ੍ਰੈਫਿਕ ਨਿਯਮਾਂ ਨੂੰ ਤੋੜਣਾ ਹੁਣ ਮਹਿੰਗਾ ਸਾਬਤ ਹੋਣ ਵਾਲਾ ਹੈ ਕਿਉਂਕਿ ਆਉਣ ਵਾਲੇ ਦਿਨਾਂ ‘ਚ ਦਿੱਲੀ ਟ੍ਰੈਫਿਕ ਪੁਲਿਸ ਤੁਹਾਨੂੰ ਨਹੀਂ ਰੋਕੇਗੀ, ਸਗੋਂ ਚਲਾਨ ਸਿੱਧਾ ਤੁਹਾਡੇ ਘਰ ਪੁੱਜਣ ਤੋਂ ਪਹਿਲਾਂ ਪਹੁੰਚ ਜਾਵੇਗਾ। ਦਿੱਲੀ ‘ਚ ਪਹਿਲਾਂ ਕੈਮਰੇ ਸਿਰਫ ਤੇਜ਼ ਰਫਤਾਰ ‘ਤੇ ਗੱਡੀ ਚਲਾਉਣ ਅਤੇ ਲਾਲ ਬੱਤੀ ਪਾਰ ਕਰਨ ‘ਤੇ ਚਲਾਨ ਜਾਰੀ ਕਰਦੇ ਸਨ ਪਰ ਹੁਣ AI ਕੈਮਰਾ ਬਿਨਾਂ ਹੈਲਮੇਟ ਤੋਂ ਬਾਈਕ ਚਲਾਉਣ, ਟ੍ਰਿਪਲ ਲੋਡਿੰਗ ਅਤੇ ਕਾਰ ਦੇ ਅੰਦਰ ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣ ‘ਤੇ ਵੀ ਚਲਾਨ ਜਾਰੀ ਕਰੇਗਾ।
AI ਯਾਨੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਕੈਮਰੇ ਹੁਣ ਦਿੱਲੀ ਦੀਆਂ ਸੜਕਾਂ ‘ਤੇ ਪੂਰੀ ਨਜ਼ਰ ਰੱਖਣਗੇ। ਦਿੱਲੀ ਟਰਾਂਸਪੋਰਟ ਨਿਯਮ ਸ਼ੁਰੂਆਤੀ ਪੜਾਅ ‘ਚ ਦਿੱਲੀ ਦੀਆਂ ਸੜਕਾਂ ‘ਤੇ 100 AI ਕੈਮਰੇ ਲਗਾਉਣ ਜਾ ਰਿਹਾ ਹੈ। ਇਸ AI ਕੈਮਰੇ ‘ਤੇ ਲਗਭਗ 20 ਕਰੋੜ ਰੁਪਏ ਦਾ ਖ਼ਰਚਾ ਆਉਣ ਵਾਲਾ ਹੈ। ਇਹ AI ਕੈਮਰਾ ਸੜਕ ਦੇ ਦੋਵੇਂ ਪਾਸਿਆਂ ਨੂੰ ਚੰਗੀ ਤਰ੍ਹਾਂ ਨਾਲ ਕਵਰ ਕਰੇਗਾ। ਨਵੇਂ ਸਿਸਟਮ ਤਹਿਤ ਬਿਨਾਂ ਹੈਲਮੇਟ ਤੋਂ ਦੋਪਹੀਆ ਵਾਹਨ ਚਲਾਉਣ, ਗਲਤ ਸਾਈਡ ਤੋਂ ਵਾਹਨ ਲਿਆਉਣ, ਦੋਪਹੀਆ ਵਾਹਨ ਨੂੰ ਟ੍ਰਿਪਲ ਲੋਡ ਕਰਨ, ਸੀਟ ਬੈਲਟ ਤੋਂ ਬਿਨਾਂ ਕਾਰ ਚਲਾਉਣ, ਵਾਹਨ ਚਲਾਉਂਦੇ ਸਮੇਂ ਮੋਬਾਈਲ ‘ਤੇ ਗੱਲ ਕਰਨ ਜਾਂ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ‘ਤੇ ਚਲਾਨ ਕੱਟੇ ਜਾਣਗੇ।
ਇਹ AI ਕੈਮਰੇ ਲਗਣ ਨਾਲ ਸੜਕ ਹਾਦਸੇ ਵੀ ਘੱਟ ਹੋਣਗੇ ਤੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਵੱਧ ਤੋਂ ਵੱਧ ਕਰਨਗੇ। AI ਕੈਮਰੇ ਵਾਹਨਾਂ ਦੀਆਂ ਨੰਬਰ ਪਲੇਟਾਂ ਦੀ ਪਛਾਣ ਅਤੇ ਲੋਕਾਂ ‘ਤੇ ਪੂਰੀ ਨਜ਼ਰ ਰੱਖਣਗੇ। ਇਸ ਪ੍ਰਾਜੈਕਟ ’ਤੇ ਪਹਿਲੇ ਪੜਾਅ ਵਿੱਚ 20 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਇਸ ਲਈ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਟੈਂਡਰ ਜਾਰੀ ਕੀਤਾ ਹੈ।