ਲੁਧਿਆਣਾ ‘ਚ ਠੱਗ ਲੋਕਾਂ ਨੂੰ ਫਰਜ਼ੀ ਲਿੰਕ ਭੇਜ ਕੇ ਬਿਜਲੀ ਦੇ ਬਿੱਲਾਂ ਦਾ ਆਨਲਾਈਨ ਭੁਗਤਾਨ ਕਰਨ ਲਈ ਧੋਖਾ ਦੇ ਰਹੇ ਹਨ। ਜਦੋਂ ਵਿਅਕਤੀ ਇਨ੍ਹਾਂ ਲਿੰਕਾਂ ‘ਤੇ ਕਲਿੱਕ ਕਰਦੇ ਹਨ, ਤਾਂ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਕਢਵਾ ਲਏ ਜਾਂਦੇ ਹਨ। ਹਾਲ ਹੀ ‘ਚ ਮਾਡਲ ਹਾਊਸ ਇਲਾਕੇ ‘ਚ ਵਾਪਰੀ ਇੱਕ ਘਟਨਾ ਨੇ ਇਹ ਮਾਮਲਾ ਸਾਹਮਣੇ ਲਿਆਂਦਾ ਹੈ।
ਜ਼ਿਕਰਯੋਗ ਪੀੜਤ ਦਲਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ 21 ਨਵੰਬਰ, 2022 ਨੂੰ ਇੱਕ ਨੰਬਰ ਤੋਂ ਇੱਕ ਕਾਲ ਆਇਆ, ਜਿਸ ‘ਚ ਉਸਨੂੰ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਆਪਣਾ ਬਿਜਲੀ ਦਾ ਬਿੱਲ ਆਨਲਾਈਨ ਭਰਨ ਲਈ ਕਿਹਾ ਗਿਆ। ਦਲਜੀਤ ਸਿੰਘ ਨੇ ਇੱਕ ਘੁਟਾਲੇਬਾਜ਼ ਦੁਆਰਾ ਭੇਜਿਆ ਲਿੰਕ ਖੋਲ੍ਹਿਆ ਅਤੇ ਉਸਦਾ ਫ਼ੋਨ ਫ੍ਰੀਜ਼ ਹੋ ਗਿਆ।
ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਦੇ ਖਾਤੇ ਵਿੱਚੋਂ 5 ਲੱਖ 74 ਹਜ਼ਾਰ 676 ਰੁਪਏ ਕਢਵਾ ਲਏ ਗਏ। ਉਸਨੇ ਤੁਰੰਤ ਇਸ ਸਬੰਧੀ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਕਾਰਨ ਵੱਖ-ਵੱਖ ਥਾਵਾਂ ਤੋਂ ਚਾਰ ਸ਼ੱਕੀਆਂ ਦੀ ਪਛਾਣ ਕੀਤੀ ਗਈ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਆਈਪੀਸੀ ਐਕਟ 420,120-ਬੀ, 66-ਡੀ ਆਈ.ਟੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।