AAP ਛੱਡ ਕੇ BJP ‘ਚ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਇਸ ਪਿੱਛੇ ਉਨ੍ਹਾਂ ਨੇ ਕਾਰਨ ਦੱਸਿਆ ਸੀ ਕਿ ਜੇਕਰ ਮੇਰਾ ਅਸਤੀਫਾ ਪਹਿਲਾਂ ਮਨਜ਼ੂਰ ਕਰ ਲਿਆ ਜਾਂਦਾ ਤਾਂ ਠੀਕ ਸੀ ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਲੰਧਰ ਪੱਛਮੀ ‘ਚ ਦੁਬਾਰਾ ਚੋਣਾਂ ਹੋਣ ਤੇ ਸਰਕਾਰ ਦਾ ਖਰਚਾ ਵਧੇ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਵੇਰੇ 11 ਵਜੇ ਸ਼ੀਤਲ ਅੰਗੁਰਾਲ ਨੂੰ ਸੱਦਿਆ ਸੀ ਪਰ ਉਹ ਵਿਧਾਨ ਸਭਾ ‘ਚ ਹਾਜ਼ਰ ਨਹੀਂ ਸਨ। ਅੰਗੁਰਲ ਨੇ ਕੁਝ ਸਮਾਂ ਇੰਤਜ਼ਾਰ ਕੀਤਾ ਤੇ ਫੇਰ ਵਾਪਸ ਪਰਤ ਗਏ। ਅੰਗੁਰਾਲ ਨੇ ਕਿਹਾ ਕਿ ਉਹ ਸਪੀਕਰ ਨੂੰ ਮਿਲਣ ਆਏ ਸਨ ਪਰ ਸਪੀਕਰ ਦਿੱਲੀ ‘ਚ ਹੋਣ ਕਾਰਨ ਉਹ ਮਿਲ ਨਹੀਂ ਸਕੇ।
ਜ਼ਿਕਰਯੋਗ ਉਨਾਂ ਨੇ ਆਪਣਾ ਅਸਤੀਫਾ ਸਕੱਤਰ ਨੂੰ ਸੌਂਪ ਕੇ ਰਸੀਦ ਪ੍ਰਾਪਤ ਕੀਤੀ ਅਤੇ ਹੁਣ 11 ਜੂਨ ਨੂੰ ਸਵੇਰੇ 11 ਵਜੇ ਦੁਬਾਰਾ ਬੁਲਾਇਆ ਹੈ। ਵਿਧਾਇਕ ਨੇ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਲੋਕ ਸਭਾ ਚੋਣਾਂ ਦੇ ਨਾਲ ਮੇਲ ਖਾਂਦੀਆਂ ਉਪ ਚੋਣਾਂ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ।
ਚੋਣਾਂ ਤੋਂ 69 ਦਿਨ ਪਹਿਲਾਂ ਅਸਤੀਫਾ ਦੇਣ ਦੇ ਬਾਵਜੂਦ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਪਣਾ ਅਸਤੀਫਾ ਵਾਪਸ ਲੈਣਾ ਉਨ੍ਹਾਂ ਦਾ ਜਮਹੂਰੀ ਹੱਕ ਸੀ ਅਤੇ ਇਹ ਹੁਣ ਸ਼ੀਤਲ ਅੰਗੁਰਲ ‘ਤੇ ਨਿਰਭਰ ਕਰਦਾ ਹੈ ਕਿ ਉਹ ਸੰਭਾਵੀ ਤੌਰ ‘ਤੇ ਇਸ ਮਾਮਲੇ ਨੂੰ ਹਾਈ ਕੋਰਟ ‘ਚ ਲੈ ਕੇ ਜਾਣਾ ਚਾਹੁੰਦੇ ਹਨ।