ਸੱਤਵੇਂ ਗੇੜ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਇਸ ਵੇਲੇ ਵੋਟਿੰਗ ਹੋ ਰਹੀ ਹੈ। ਸ਼ਾਮ 5 ਵਜੇ ਤੱਕ, ਪੰਜਾਬ ‘ਚ ਮਤਦਾਨ 55.20% ਹੈ, ਜਿਸ ‘ਚ ਗੁਰਦਾਸਪੁਰ ‘ਚ ਸਭ ਤੋਂ ਵੱਧ 58.34% ਅਤੇ ਅੰਮ੍ਰਿਤਸਰ ‘ਚ ਸਭ ਤੋਂ ਘੱਟ 48.55% ਮਤਦਾਨ ਹੋਇਆ ਹੈ। ਫਰੀਦਕੋਟ ਦੇ ਕੁਝ ਪੋਲਿੰਗ ਬੂਥਾਂ ‘ਤੇ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਸ਼ੈੱਡ ਉੱਡ ਗਏ।
ਜਦਕਿ ਹੋਰ ਇਲਾਕਿਆਂ ‘ਚ ਮੌਸਮ ‘ਚ ਅਚਾਨਕ ਬਦਲਾਅ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ‘ਚ ਈਵੀਐਮ ਮਸ਼ੀਨਾਂ ‘ਚ ਤਕਨੀਕੀ ਖਰਾਬੀ ਕਾਰਨ ਵੋਟਿੰਗ ਵਿੱਚ ਦੇਰੀ ਹੋਈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰ ਰਹੇ ਹਨ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਮਤਦਾਨ ਪ੍ਰਤੀਸ਼ਤਤਾ ਇਸ ਪ੍ਰਕਾਰ ਰਹੀ, ਗੁਰਦਾਸਪੁਰ ਵਿੱਚ 58.34%, ਅੰਮ੍ਰਿਤਸਰ ਵਿੱਚ 48.55%, ਖਡੂਰ ਸਾਹਿਬ ਵਿੱਚ 55.90%, ਜਲੰਧਰ ਵਿੱਚ 52.39%, ਆਨੰਦਪੁਰ ਸਾਹਿਬ ਵਿੱਚ 55.02%, ਲੁਧਿਆਣਾ ਵਿੱਚ 52.22%, ਫਤਿਹਗੜ੍ਹ ਸਾਹਿਬ ਵਿੱਚ 55.46%, ਫਰੀਦਕੋਟ ਵਿੱਚ 55.55 %, ਬਠਿੰਡਾ 59.25%, ਰੂੜ 57.21%, ਅਤੇ ਪਟਿਆਲਾ 58.18%।